Fri, Apr 19, 2024
Whatsapp

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਕਿਸਾਨਾਂ ਨੂੰ ਕਰਨਾਲ 'ਚ ਸ਼ਾਂਤਮਈ ਢੰਗ ਨਾਲ ਰੈਲੀ ਕਰਨ ਦੀ ਅਪੀਲ

Written by  Shanker Badra -- September 07th 2021 01:09 PM
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਕਿਸਾਨਾਂ ਨੂੰ ਕਰਨਾਲ 'ਚ ਸ਼ਾਂਤਮਈ ਢੰਗ ਨਾਲ ਰੈਲੀ ਕਰਨ ਦੀ ਅਪੀਲ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਕਿਸਾਨਾਂ ਨੂੰ ਕਰਨਾਲ 'ਚ ਸ਼ਾਂਤਮਈ ਢੰਗ ਨਾਲ ਰੈਲੀ ਕਰਨ ਦੀ ਅਪੀਲ

ਕਰਨਾਲ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਆਗੂਆਂ ਨੇ ਯੂਪੀ ਦੇ ਮੁਜ਼ੱਫਰਨਗਰ ਤੋਂ ਬਾਅਦ ਅੱਜ ਹਰਿਆਣਾ ਦੇ ਕਰਨਾਲ (Karnal) ਵਿੱਚ ਕਿਸਾਨ ਮਹਾਂਪੰਚਾਇਤ (Karnal Kisan Mahapanchayat) ਬੁਲਾਈ ਹੈ। ਇਸ ਦੌਰਾਨ ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿੱਜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਰੈਲੀ ਕਰਨ ਦੀ ਅਪੀਲ ਕੀਤੀ ਹੈ। [caption id="attachment_530935" align="aligncenter" width="300"] ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਕਿਸਾਨਾਂ ਨੂੰ ਕਰਨਾਲ 'ਚ ਸ਼ਾਂਤਮਈ ਢੰਗ ਨਾਲ ਰੈਲੀ ਕਰਨ ਦੀ ਅਪੀਲ[/caption] ਇਹੀ ਕਾਰਨ ਹੈ ਕਿ ਪ੍ਰਸ਼ਾਸਨ ਨੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦੀ ਯੋਜਨਾ ਤੋਂ ਇੱਕ ਦਿਨ ਪਹਿਲਾਂ ਮੋਬਾਈਲ ਇੰਟਰਨੈਟ ਸੇਵਾਵਾਂ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਸੋਸ਼ਲ ਮੀਡੀਆ ਰਾਹੀਂ ਗਲਤ ਜਾਣਕਾਰੀ ਅਤੇ ਅਫਵਾਹਾਂ ਫੈਲਾਉਣ ਨੂੰ ਰੋਕਿਆ ਜਾ ਸਕੇ। ਪ੍ਰਸ਼ਾਸਨ ਨੇ ਆਦੇਸ਼ ਵਿੱਚ ਕਿਹਾ ਹੈ ਕਿ ਕਰਨਾਲ ਜ਼ਿਲ੍ਹੇ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਸੋਮਵਾਰ ਦੁਪਹਿਰ 12:30 ਵਜੇ ਤੋਂ ਮੰਗਲਵਾਰ ਅੱਧੀ ਰਾਤ ਤੱਕ ਬੰਦ ਰਹਿਣਗੀਆਂ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਇਹ ਇੰਟਰਨੈਟ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਕਰਨਾਲ ਤੋਂ ਇਲਾਵਾ ਕੁਰੂਕਸ਼ੇਤਰ, ਕੈਥਲ, ਪਾਣੀਪਤ ਅਤੇ ਜੀਂਦ ਸ਼ਾਮਲ ਹਨ। ਕੇਂਦਰੀ ਅਰਧ ਸੈਨਿਕ ਬਲਾਂ ਦੀਆਂ 10 ਕੰਪਨੀਆਂ ਸਮੇਤ ਸੁਰੱਖਿਆ ਬਲਾਂ ਦੀਆਂ 40 ਕੰਪਨੀਆਂ ਨੂੰ ਜ਼ਿਲ੍ਹੇ ਵਿੱਚ ਤਾਇਨਾਤ ਕੀਤਾ ਗਿਆ ਹੈ, ਜਿੱਥੇ ਸਥਾਨਕ ਅਧਿਕਾਰੀਆਂ ਨੇ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਫੌਜਦਾਰੀ ਜਾਬਤਾ ਸੰਘਤਾ (ਸੀਆਰਪੀਸੀ) ਦੀ ਧਾਰਾ 144 ਦੇ ਤਹਿਤ ਮਨਾਹੀ ਦੇ ਆਦੇਸ਼ ਲਗਾਏ ਹਨ। [caption id="attachment_530937" align="aligncenter" width="300"] ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਕਿਸਾਨਾਂ ਨੂੰ ਕਰਨਾਲ 'ਚ ਸ਼ਾਂਤਮਈ ਢੰਗ ਨਾਲ ਰੈਲੀ ਕਰਨ ਦੀ ਅਪੀਲ[/caption] ਇਸਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਸਾਰੇ ਕਿਸਾਨਾਂ ਨੂੰ ਹਰ ਹਾਲਤ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ, “ਹਰਿਆਣਾ ਸਰਕਾਰ ਕੋਲ ਇਕੋ ਇਕ ਚਾਲ ਬਚੀ ਹੈ ਕਿ ਕਿਸੇ ਤਰ੍ਹਾਂ ਹਿੰਸਾ ਭੜਕਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ। ਇਸ ਲਈ ਕਿਸਾਨਾਂ ਨੂੰ ਖਾਸ ਤੌਰ 'ਤੇ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ ਸਰਕਾਰ ਅਤੇ ਇਸ ਦੇ ਏਜੰਟਾਂ ਨੂੰ ਅਜਿਹਾ ਕੋਈ ਵੀ ਕੰਮ ਕਰਨ ਦਾ ਮੌਕਾ ਨਾ ਦੇਣ ਅਤੇ ਹਿੰਸਾ ਦੀ ਕੋਈ ਗੁੰਜਾਇਸ਼ ਨਾ ਬਣਨ ਦੇਣ। -PTCNews


Top News view more...

Latest News view more...