ਚੰਡੀਗੜ੍ਹ: ਮੋਹਾਲੀ ਦੇ ਪਿੰਡ ਪੜੱਚ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਫ੍ਰੀ ਪੋਲੀਕਲੀਨਿਕ ਵਿੱਚ 19 ਫਰਵਰੀ ਨੂੰ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 9 ਵਜੇ ਤੋਂ 2 ਵਜੇ ਤੱਕ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਰਾਂ ਵੱਲੋਂ ਚੈੱਕਅਪ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਇਸ ਕੈਂਪ ਵਿੱਚ ਅਪੋਲੋ ਹਸਪਤਾਲ ਸੈਕਟਰ 8 ਚੰਡੀਗੜ੍ਹ ਤੋਂ ਡਾਕਟਰਾਂ ਦੀ ਵਿਸ਼ੇਸ਼ ਟੀਮ ਆਵੇਗੀ ਜੋ ਮਰੀਜ਼ਾਂ ਦਾ ਚੈੱਕਅੱਪ ਕਰੇਗੀ। ਜ਼ਿਕਰਯੋਗ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਫ੍ਰੀ ਪੋਲੀਕਲੀਨਿਕ ਵੱਲੋਂ ਪਿਛਲੇ 18 ਸਾਲਾਂ ਤੋਂ ਫਰੀ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆ ਹਨ। ਇਸ ਮੌਕੇ ਡਾ.ਐਸ.ਕੇ ਬਾਂਸਲ ਅਤੇ ਬਲਬੀਰ ਸਿੰਘ ਮੋਹਾਲੀ ਵੱਲੋਂ ਅਪੀਲ ਕੀਤੀ ਗਈ ਹੈ ਕਿ 19 ਫਰਵਰੀ ਨੂੰ ਕੈਂਪ ਵਿੱਚ ਆ ਕੇ ਆਪਣੀ ਮੁਫ਼ਤ ਜਾਂਚ ਕਰਵਾਉਣ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ।