Fri, Sep 18, 2026
Whatsapp

ਮਰਚੈਂਟ ਨੇਵੀ 'ਚ ਨੌਕਰੀ ਕਰਦੇ ਅੰਮ੍ਰਿਤਧਾਰੀ ਨੌਜਵਾਨ ਲਛਮਣ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਭਾਰਤ

Reported by:  PTC News Desk  Edited by:  Shanker Badra -- December 04th 2019 09:45 AM
ਮਰਚੈਂਟ ਨੇਵੀ 'ਚ ਨੌਕਰੀ ਕਰਦੇ ਅੰਮ੍ਰਿਤਧਾਰੀ ਨੌਜਵਾਨ ਲਛਮਣ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਭਾਰਤ

ਮਰਚੈਂਟ ਨੇਵੀ 'ਚ ਨੌਕਰੀ ਕਰਦੇ ਅੰਮ੍ਰਿਤਧਾਰੀ ਨੌਜਵਾਨ ਲਛਮਣ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਭਾਰਤ

ਮਰਚੈਂਟ ਨੇਵੀ 'ਚ ਨੌਕਰੀ ਕਰਦੇ ਅੰਮ੍ਰਿਤਧਾਰੀ ਨੌਜਵਾਨ ਲਛਮਣ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਭਾਰਤ:ਰਾਜਾਸਾਂਸੀ : ਗੁਰਦਾਸਪੁਰ ਦੇ ਪਿੰਡ ਦੌਲਤਪੁਰ ਦੇ ਅੰਮ੍ਰਿਤਧਾਰੀਨੌਜਵਾਨ ਲਛਮਣ ਸਿੰਘ ਦੀ 25 ਨਵੰਬਰ ਨੂੰ ਵੀਅਤਨਾਮ ਦੇਸ਼ ਦੇ ਸਮੁੰਦਰ 'ਚ ਭੇਦਭਰੀ ਹਾਲਤ 'ਚ ਮੌਤ ਹੋ ਗਈ ਸੀ।ਜਿਸ ਤੋਂ ਬਾਅਦ ਉਕਤ ਨੌਜਵਾਨ ਦੀ ਮ੍ਰਿਤਕ ਦੇਹ ਅੱਜ ਵੀਅਤਨਾਮ ਤੋਂ ਹਵਾਈ ਜਹਾਜ਼ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੀ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਧਾਰੀਨੌਜਵਾਨ ਲਛਮਣ ਸਿੰਘਪੁੱਤਰ ਜਸਵੰਤ ਸਿੰਘ ਵੀਅਤਨਾਮ ਵਿਖੇ ਮਰਚੈਂਟ ਨੇਵੀ 'ਚ ਨੌਕਰੀ ਕਰਦਾ ਸੀ ਅਤੇ ਪਿਛਲੇ ਦਿਨੀਂ ਕੁੱਝ ਵਿਅਕਤੀਆਂ ਵੱਲੋਂ ਲਛਮਣ ਸਿੰਘ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਲੋਕ ਸਭਾ ਮੈਂਬਰ ਸੰਨੀ ਦਿਉਲ ਦੇ ਯਤਨਾਂ ਸਦਕਾ ਮ੍ਰਿਤਕ ਨੌਜਵਾਨ ਲਛਮਣ ਸਿੰਘ ਦੀ ਮ੍ਰਿਤਕ ਦੇਹ ਹਵਾਈ ਜਹਾਜ਼ ਰਾਹੀਂ ਭਾਰਤ ਲਿਆਂਦੀ ਗਈ ਹੈ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK