Tue, Jun 17, 2025
Whatsapp

ਛਾਪੇਮਾਰੀ ਦੌਰਾਨ UK ਦੇ ਘਰ 'ਚੋਂ ਬਰਾਮਦ ਕੀਤੇ ਲੱਖਾਂ ਪੌਂਡ ਅਤੇ ਭੰਗ

Reported by:  PTC News Desk  Edited by:  Baljit Singh -- July 01st 2021 04:15 PM
ਛਾਪੇਮਾਰੀ ਦੌਰਾਨ UK ਦੇ ਘਰ 'ਚੋਂ ਬਰਾਮਦ ਕੀਤੇ ਲੱਖਾਂ ਪੌਂਡ ਅਤੇ ਭੰਗ

ਛਾਪੇਮਾਰੀ ਦੌਰਾਨ UK ਦੇ ਘਰ 'ਚੋਂ ਬਰਾਮਦ ਕੀਤੇ ਲੱਖਾਂ ਪੌਂਡ ਅਤੇ ਭੰਗ

ਲੰਡਨ : ਯੂਕੇ ਵਿੱਚ ਪੁਲਸ ਨੇ ਨਸ਼ਿਆਂ ਖਿਲਾਫ ਵਿੱਢੀ ਹੋਈ ਮੁਹਿੰਮ ਵਿੱਚ ਵੱਡੀ ਮਾਤਰਾ 'ਚ ਨਕਦੀ ਜ਼ਬਤ ਕੀਤੀ ਹੈ। ਇਸ ਸਬੰਧੀ ਇੱਕ ਕਾਰਵਾਈ ਵਿੱਚ ਪੁਲਸ ਨੇ ਘਰ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ ਨਕਦੀ ਨਾਲ ਭਰਿਆ ਇੱਕ ਸੂਟਕੇਸ ਅਤੇ ਭਾਰੀ ਮਾਤਰਾ ਵਿੱਚ ਭੰਗ ਦੀ ਬਰਾਮਦੀ ਵੀ ਕੀਤੀ ਹੈ। ਪੜੋ ਹੋਰ ਖਬਰਾਂ: Twitter Down : ਟਵਿੱਟਰ ਡਾਊਨ, ਦੁਨੀਆ ਭਰ ਦੇ ਲੋਕਾਂ ਨੂੰ ਐਕਸੈਸ ਕਰਨ ਵਿੱਚ ਆ ਰਹੀ ਹੈ ਸਮੱਸਿਆ ਪੁਲਸ ਨੇ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਇੰਗਲੈਂਡ ਦੇ ਹਿਯੂਟਨ ਵਿੱਚ ਛਾਪੇਮਾਰੀ ਦੌਰਾਨ ਇਹ ਸਫਲਤਾ ਪ੍ਰਾਪਤ ਕੀਤੀ। ਨਸ਼ਿਆਂ ਅਤੇ ਨਕਦੀ ਦੀ ਵੱਡੀ ਖੇਪ ਜਬਤ ਕਰਨ ਦੇ ਬਾਅਦ ਇਹਨਾਂ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ। ਪੜੋ ਹੋਰ ਖਬਰਾਂ: ਡਾਕਟਰਸ ਡੇਅ ‘ਤੇ PM ਮੋਦੀ ਦਾ ਸੰਬੋਧਨ, ਕਿਹਾ- ਈਸ਼ਵਰ ਦਾ ਦੂਜਾ ਰੂਪ ਕਹਾਉਂਦੇ ਹਨ ਡਾਕਟਰ ਪੁਲਸ ਨੇ ਇਸ ਮਾਮਲੇ ਵਿੱਚ ਇੱਕ 50 ਸਾਲਾਂ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਅਤੇ ਬਰਾਮਦ ਨਕਦੀ ਨੂੰ ਹਵਾਲਾ ਰਾਸ਼ੀ ਮੰਨਿਆ ਜਾ ਰਿਹਾ ਹੈ। ਇਹ ਵਿਅਕਤੀ ਪੁਲਸ ਦੀ ਹਿਰਾਸਤ ਵਿੱਚ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੜੋ ਹੋਰ ਖਬਰਾਂ: ਬੰਗਲਾਦੇਸ਼ ‘ਚ ਭਾਰਤੀ ਵੀਜ਼ਾ ਕੇਂਦਰ ਅਣਮਿੱਥੇ ਸਮੇਂ ਲਈ ਬੰਦ, ਐਮਰਜੈਂਸੀ ਨੰਬਰ ਜਾਰੀ -PTC News


Top News view more...

Latest News view more...

PTC NETWORK