Advertisment

Farmers protest : ਕਰਨਾਲ 'ਚ ਅੱਜ ਰਾਤ ਤੱਕ ਮੋਬਾਈਲ ਇੰਟਰਨੈੱਟ ਅਤੇ ਐਸ.ਐਮ.ਐਸ. ਸੇਵਾ 'ਤੇ ਰਹੇਗੀ ਰੋਕ

author-image
Shanker Badra
Updated On
New Update
Farmers protest : ਕਰਨਾਲ 'ਚ ਅੱਜ ਰਾਤ ਤੱਕ ਮੋਬਾਈਲ ਇੰਟਰਨੈੱਟ ਅਤੇ ਐਸ.ਐਮ.ਐਸ. ਸੇਵਾ 'ਤੇ ਰਹੇਗੀ ਰੋਕ
Advertisment
publive-image ਕਰਨਾਲ : ਕਰਨਾਲ 'ਚ ਕਿਸਾਨ ਨੇਤਾਵਾਂ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਦਰਮਿਆਨ ਸਵਾ ਤਿੰਨ ਘੰਟੇ ਚੱਲੀ ਗੱਲਬਾਤ ਨਕਾਮ ਰਹੀ ਹੈ। ਇਸ ਦੌਰਾਨ ਦੋ ਦੌਰ ਦੀ ਗੱਲਬਾਤ ਹੋਈ ਹੈ , ਜੋ ਬੇਸਿੱਟਾ ਰਹੀ ਹੈ। ਪ੍ਰਸ਼ਾਸਨ ਵੱਲੋਂ ਸੱਦਾ ਮਿਲਣ ਤੋਂ ਬਾਅਦ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ, ਯੋਗਿੰਦਰ ਯਾਦਵ ਅਤੇ ਸੁਰੇਸ਼ ਕੌਠ ਸਮੇਤ 15 ਕਿਸਾਨ ਆਗੂ ਪ੍ਰਸ਼ਾਸਨ ਨਾਲ ਗੱਲਬਾਤ ਲਈ ਪਹੁੰਚੇ ਸਨ।
Advertisment
publive-image Farmers protest : ਕਰਨਾਲ 'ਚ ਅੱਜ ਰਾਤ ਤੱਕ ਮੋਬਾਈਲ ਇੰਟਰਨੈੱਟ ਅਤੇ ਐਸ.ਐਮ.ਐਸ. ਸੇਵਾ 'ਤੇ ਰਹੇਗੀ ਰੋਕ ਦਰਅਸਲ 'ਚ ਪ੍ਰਸ਼ਾਸਨ ਨੇ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਦੁਪਹਿਰ 2 ਵਜੇ ਗੱਲਬਾਤ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਿਸਾਨਾਂ ਨੇ ਨਿਰਮਲ ਕੁਟੀਆ ਅਤੇ ਜਾਟ ਭਵਨ ਰਾਹੀਂ ਸਕੱਤਰੇਤ ਜਾਣ ਦੇ ਰਸਤੇ 'ਤੇ ਬੈਰੀਕੇਡ ਹਟਾ ਦਿੱਤੇ। ਬਸਤਰ ਟੋਲ 'ਤੇ ਲਾਠੀਚਾਰਜ ਦੇ ਵਿਰੋਧ 'ਚ ਹਜ਼ਾਰਾਂ ਕਿਸਾਨ ਸਕੱਤਰੇਤ ਦਾ ਘਿਰਾਓ ਕਰਕੇ ਧਰਨੇ 'ਤੇ ਬੈਠੇ ਹਨ। publive-image Farmers protest : ਕਰਨਾਲ 'ਚ ਅੱਜ ਰਾਤ ਤੱਕ ਮੋਬਾਈਲ ਇੰਟਰਨੈੱਟ ਅਤੇ ਐਸ.ਐਮ.ਐਸ. ਸੇਵਾ 'ਤੇ ਰਹੇਗੀ ਰੋਕ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਭਾਜਪਾ ਸਰਕਾਰ ਵਲੋਂ ਕਰਨਾਲ ਵਿਚ ਕਿਸਾਨਾਂ ਦੇ ਅੰਦੋਲਨ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੀ ਮੋਬਾਈਲ ਇੰਟਰਨੈੱਟ ਅਤੇ ਐਸ.ਐਮ.ਐਸ. ਸੇਵਾ 'ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਰੋਕ ਅੱਜ ਰਾਤ 11.59 ਮਿੰਟ ਤੱਕ ਜਾਰੀ ਰਹੇਗੀ। ਇਸ ਤੋਂ ਪਹਿਲਾਂ ਰਾਜ ਸਰਕਾਰ ਵੱਲੋਂ 9 ਸਤੰਬਰ ਤੱਕ ਕਰਨਾਲ ਵਿੱਚ ਇੰਟਰਨੈਟ ਸੇਵਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। publive-image Farmers protest : ਕਰਨਾਲ 'ਚ ਅੱਜ ਰਾਤ ਤੱਕ ਮੋਬਾਈਲ ਇੰਟਰਨੈੱਟ ਅਤੇ ਐਸ.ਐਮ.ਐਸ. ਸੇਵਾ 'ਤੇ ਰਹੇਗੀ ਰੋਕ ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ, "ਜੋ ਵੀ ਇੱਥੇ ਰਹੇਗਾ, ਉਸਦੀ ਅਗਵਾਈ ਵਿੱਚ ਅੰਦੋਲਨ ਅੱਗੇ ਵਧੇਗਾ। ਮੈਂ ਅਤੇ ਹੋਰ ਵੱਡੇ ਨੇਤਾ ਵੀ ਆਉਣ -ਜਾਣਗੇ। ਟਿਕੈਤ ਨੇ ਸਪੱਸ਼ਟ ਕੀਤਾ ਕਿ ਜਿਥੋਂ ਤੱਕ ਜ਼ਿਲ੍ਹਾ ਸਕੱਤਰੇਤ ਵਿੱਚ ਅਧਿਕਾਰੀਆਂ ਜਾਂ ਕਰਮਚਾਰੀਆਂ ਦੇ ਦਾਖਲੇ ਦਾ ਸਬੰਧ ਹੈ, ਕਿਸਾਨ ਇਸ ਨੂੰ ਨਹੀਂ ਰੋਕਣਗੇ। ਹਾਲਾਂਕਿ, ਪ੍ਰਸ਼ਾਸਨ ਦਾ ਠੀਕਰਾ ਸਾਡੇ ਸਿਰ ਫੋੜਨਾ ਚਾਹੁੰਦਾ ਹੈ , ਜੋ ਇਹ ਅਲੱਗ ਗੱਲ ਹੈ। publive-image Farmers protest : ਕਰਨਾਲ 'ਚ ਅੱਜ ਰਾਤ ਤੱਕ ਮੋਬਾਈਲ ਇੰਟਰਨੈੱਟ ਅਤੇ ਐਸ.ਐਮ.ਐਸ. ਸੇਵਾ 'ਤੇ ਰਹੇਗੀ ਰੋਕ ਬੀਕੇਯੂ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਸਰਕਾਰ ਐਸਡੀਐਮ ਨੂੰ ਬਚਾਉਣਾ ਚਾਹੁੰਦੀ ਹੈ। ਇਸ ਲਈ ਕਿਸਾਨ ਪ੍ਰੀਖਿਆ ਦੇਣ ਲਈ ਵੀ ਤਿਆਰ ਹਨ। ਹੁਣ ਕੋਈ ਵੀ ਸੁਸ਼ੀਲ ਕਾਜਲ ਨੂੰ ਨਿਆਂ ਦਿਵਾਏ ਬਿਨਾਂ ਪਿੱਛੇ ਨਹੀਂ ਹਟੇਗਾ। ਇਸ ਦੇ ਨਾਲ ਹੀ ਕਿਸਾਨਾਂ ਨੂੰ ਮਨਾਉਣ ਵਿੱਚ ਪ੍ਰਸ਼ਾਸਨ ਦੀ ਅਸਫਲਤਾ ਨੇ ਸਰਕਾਰ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। -PTCNews publive-image-
farmers-protest haryana-govt karnal farmers-protest-karnal karnal-kisan-mahapanchayat
Advertisment

Stay updated with the latest news headlines.

Follow us:
Advertisment