Sat, May 11, 2024
Whatsapp

ਪਰਾਲੀ ਦੇ ਧੂੰਏਂ ਕਾਰਨ ਖੇਤਾਂ 'ਚ ਪਲਟੀ ਕਾਰ ਸੜ ਕੇ ਹੋਈ ਸੁਆਹ ,ਔਰਤਾਂ ਸਮੇਤ 4 ਜ਼ਖਮੀ

Written by  Shanker Badra -- November 16th 2018 09:26 AM
ਪਰਾਲੀ ਦੇ ਧੂੰਏਂ ਕਾਰਨ ਖੇਤਾਂ 'ਚ ਪਲਟੀ ਕਾਰ ਸੜ ਕੇ ਹੋਈ ਸੁਆਹ ,ਔਰਤਾਂ ਸਮੇਤ 4 ਜ਼ਖਮੀ

ਪਰਾਲੀ ਦੇ ਧੂੰਏਂ ਕਾਰਨ ਖੇਤਾਂ 'ਚ ਪਲਟੀ ਕਾਰ ਸੜ ਕੇ ਹੋਈ ਸੁਆਹ ,ਔਰਤਾਂ ਸਮੇਤ 4 ਜ਼ਖਮੀ

ਪਰਾਲੀ ਦੇ ਧੂੰਏਂ ਕਾਰਨ ਖੇਤਾਂ 'ਚ ਪਲਟੀ ਕਾਰ ਸੜ ਕੇ ਹੋਈ ਸੁਆਹ ,ਔਰਤਾਂ ਸਮੇਤ 4 ਜ਼ਖਮੀ:ਮੋਗਾ ਦੇ ਨੇੜਲੇ ਪਿੰਡ ਤਾਰੇਵਾਲਾ ਕੋਲ ਸੜਕ ਦੇ ਨਾਲ ਲੱਗਦੇ ਖੇਤਾਂ ਵਿੱਚ ਲਾਈ ਪਰਾਲੀ ਦੀ ਅੱਗ ਵਿੱਚ ਇੱਕ ਕਾਰ ਪਲਟਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਤਾਰੇਵਾਲਾ ਵਿੱਚ ਕਿਸੇ ਨੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਈ ਹੋਈ ਸੀ।ਇਸ ਭਿਅਾਨਕ ਅੱਗ ਦੇ ਕਾਰਨ ਆਸ-ਪਾਸ ਫੈਲੇ ਭਿਆਨਕ ਧੂੰਏ ਕਾਰਨ ਇਕ ਮਾਰੂਤੀ ਕਾਰ ਬੇਕਾਬੂ ਹੋ ਕੇ ਖੇਤ ’ਚ ਜਾ ਪਲਟੀ ਅਤੇ ਸੜ ਕੇ ਸੁਆਹ ਹੋ ਗਈ ਹੈ। ਇਸ ਹਾਦਸੇ ’ਚ ਐੱਨਆਰਆਈ ਕਾਰ ਚਾਲਕ ਨਿਹਾਲ ਸਿੰਘ ਨਿਵਾਸੀ ਪਿੰਡ ਰਾਊਕੇ ਕਲਾਂ ਅਤੇ ਉਸਦੀ ਪਤਨੀ ਸਮੇਤ ਤਿੰਨ ਅੌਰਤਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਹੈ।ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪੁੱਜ ਗਈ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਾਲੀ ਸਾੜਨ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਐੱਨਆਰਆਈ ਬਜ਼ੁਰਗ ਨਿਹਾਲ ਸਿੰਘ ਆਪਣੀ ਪਤਨੀ ਅਤੇ ਦੋ ਹੋਰ ਅੌਰਤਾਂ ਨੂੰ ਲੈ ਕੇ ਪਿੰਡ ਸਿੰਘਾਂਵਾਲਾ ਤੋਂ ਵਾਪਸ ਆਪਣੀ ਕਾਰ ਰਾਹੀਂ ਪਿੰਡ ਰਾਉੂਕੇ ਕਲਾਂ ਜਾ ਰਹੇ ਸਨ, ਜਦੋਂ ਹੀ ਉਹ ਪਿੰਡ ਤਾਰੇਵਾਲਾ ਕੋਲ ਪੁੱਜੇ ਤਾਂ ਸੜਕ ਦੇ ਨਾਲ ਲੱਗਦੇ ਖੇਤਾਂ ’ਚ ਲੱਗੀ ਭਿਅਾਨਕ ਅੱਗ ਦੇ ਕਾਰਨ ਧੂਆਂ ਇੰਨਾ ਜ਼ਿਆਦਾ ਸੀ ਕਿ ਕਾਰ ਚਲਾ ਰਹੇ ਬਜ਼ੁਰਗ ਨੂੰ ਅੱਗੇ ਕੁੱਝ ਵੀ ਦਿਖਾਈ ਨਹੀਂ ਦਿੱਤਾ।ਜਿਸ ਕਾਰਨ ਨਿਹਾਲ ਸਿੰਘ ਕਾਰ ਦਾ ਸੰਤੁਲਨ ਖੋ ਬੈਠਾ ਅਤੇ ਉਸਦੀ ਕਾਰ ਝੋਨੇ ਦੇ ਖੇਤ ਵਿਚ ਜਾ ਪਲਟੀ, ਜਿਸ ਵਿਚ ਅੱਗ ਲੱਗੀ ਹੋਈ ਸੀ।ਇਸ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ। -PTCNews


Top News view more...

Latest News view more...