ਦੋਸਤ ਨੇ 500 ਰੁਪਏ ਲਈ ਕੀਤਾ ਦੋਸਤ ਦਾ ਕਤਲ
ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ਅਤੇ ਉਸਦੇ ਪੁਰਾਣੇ ਸਕੂਲ ਦੇ ਦੋਸਤ ਰਿਪੁਦਮਨ ਕਾਲਜ 'ਚ ਕ੍ਰਿਕੇਟ ਖੇਡ ਰਹੇ ਰਜਤ ਨੂੰ ਪਹਿਲਾਂ ਤਾਂ ਬਹਾਨੇ ਨਾਲ ਬੀੜ ਦੋਸਾਂਝ ਨਜ਼ਦੀਕ ਲੈ ਕੇ ਚਲੇ ਗਏ ਜਿੱਥੇ ਉਹਨਾਂ ਨੇ ਉਸ ਤੋਂ 500 ਰੁਪਏ ਦੀ ਮੰਗ ਕੀਤੀ। ਪੈਸੇ ਨਾ ਹੋਣ ਦੀ ਸੂਰਤ 'ਚ ਰਜਤ ਨੂੰ ਆਪਣੇ ਹੀ ਦੋਸਤਾਂ ਦੇ ਜਾਨਲੇਵਾ ਵਾਰਾਂ ਦਾ ਨਿਸ਼ਾਨਾ ਬਣਨਾ ਪੈ ਗਿਆ।
ਦੱਸਣਯੋਗ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਨਾਭਾ ਦੀ ਬੀੜ ਦੋਸਾਂਝ ਵਿਖੇ ਕੁਝ ਆਵਾਰਾ ਕੁੱਤੇ ਕਿਸੇ ਨੌਜਵਾਨ ਦੀ ਲਾਸ਼ ਨੋਚ ਖਾ ਰਹੇ ਸਨ। ਮ੍ਰਿਤਕ ਨੌਜਵਾਨ ਘਰ ਦਾ ਇੱਕਲੌਤਾ ਪੁੱਤਰ ਸੀ। ਦੋਸ਼ੀਆਂ 'ਚੋਂ ਇੱਕ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।
—PTC News