
ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰੇਤ ਮਾਫੀਆ ਨੂੰ ਲੈ ਕੇ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ਕੀੜੀ ਰੇਤਾ 900 ਰੁਪਏ ਸੈਂਕੜਾ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਇਕ ਟਰਾਲੀ ਵਿੱਚ 4 ਸੈਕੜੇ ਆਉਂਦਾ ਹੈ ਭਾਵ 3600 ਰੁਪਏ ਦੀ ਟਰਾਲੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ 2200 ਰੁਪਏ ਸੈਂਕੜਾ ਹੋ ਗਿਆ ਹੈ ਅਤੇ ਟਰਾਲੀ 8800 ਰੁਪਏ ਹੋ ਗਿਆ ਹੈ।
ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਰੇਤੇ ਦੇ ਭਾਅ ਵੱਧਦੇ ਜਾਂਦੇ ਹਨ ਜਿਸ ਕਰਕੇ ਸਾਰਾ ਕੰਮ ਰੁਕਿਆ ਪਿਆ। ਉਨ੍ਹਾਂ ਨੇ ਕਿਹਾ ਹੈ ਕਿ ਰੇਤੇ ਨਾਲ ਸੰਬਧਿਤ ਕੰਮ ਕਰਨ ਵਾਲੇ ਬੇਰੁਜ਼ਗਾਰ ਹੋ ਗਏ ਹਨ।ਉਨ੍ਹਾਂ ਨੇ ਕਿਹਾ ਹੈ ਕਿ ਰੇਤਾ 3000 ਤੋਂ 16000 ਰੁਪਏ ਹੋ ਗਿਆ ਹੈ।
ਸਿੱਧੂ ਦਾ ਕਹਿਣਾ ਹੈ ਕਿ ਠੇਕੇਦਾਰੀ ਸਿਸਟਮ ਨੂੰ ਤੋੜਨਾ ਪੈਣਾ ਹੈ। ਉਨ੍ਹਾਂ ਨੇ ਕਿਹਾ ਹੈ ਪਿਛਲੀਆ ਸਰਕਾਰਾਂ 200 ਕਰੋੜ ਰੁਪਏ ਨਹੀ ਕੱਢ ਸਕੀਆ ਤੇ ਆਮ ਆਦਮੀ ਪਾਰਟੀ 20 ਹਜ਼ਾਰ ਕਰੋੜ ਦੀ ਗੱਲ ਕਰਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ 200 ਕਰੋੜ ਰੁਪਏ ਹੀ ਕੱਢ ਕੇ ਦਿਖਾਓ।
ਸਿੱਧੂ ਦਾ ਕਹਿਣਾ ਹੈ ਕਿ ਸਰਕਾਰ ਬਣਨ ਤੋਂ ਬਾਅਦ 7000 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਹਿੰਗਾਈ ਵੱਧਦੀ ਜਾਂਦੀ ਹੈ।
ਸਿੱਧੂ ਦਾ ਕਹਿਣਾ ਹੈ ਕਿ ਰੇਤ ਮਾਫੀਆ ਖਤਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਗੈਰ-ਕਾਨੂੰਨੀ ਮਾਇਨਿੰਗ ਰੋਕਣ ਨਾਲ ਕੋਈ ਹੱਲ ਨਹੀ। ਉਨ੍ਹਾਂ ਨੇ ਕਿਹਾ ਹੈ ਕਿ ਰੇਤੇ ਨਾਲ ਸੰਬੰਧਿਤ ਕੰਮ ਕਰਨ ਵਾਲੇ ਵਿਅਕਤੀ ਘਰ ਬੈਠ ਕੇ ਗਏ ਹਨ ਅਤੇ ਉਹ ਬੇਰੁਜ਼ਗਾਰ ਹੋ ਗਏ।ਉਨ੍ਹਾਂ ਨੇ ਕਿਹਾ ਹੈ ਕਿ ਕੇਜਰੀਵਾਲ ਨੇ ਬਿਜਲੀ ਮੁਫਤ ਨੂੰ ਲੈ ਕੇ ਵਾਅਦਾ ਵੀ ਪੂਰਾ ਨਹੀਂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਲਾਅ ਐਂਡ ਆਰਡਰ ਵੀ ਲਾਗੂ ਨਹੀਂ ਹੋ ਰਿਹਾ ਹੈ।
ਇਹ ਵੀ ਪੜ੍ਹੋ:ਮਾਮੂਲੀ ਵਿਵਾਦ ਮਗਰੋਂ ਨੌਜਵਾਨ 'ਤੇ ਚੜ੍ਹਾਈ ਗੱਡੀ, ਪੀਜੀਆਈ 'ਚ ਹੋਈ ਮੌਤ
-PTC News