Mon, May 26, 2025
Whatsapp

Ludhiana News : 12ਵੀਂ ਜਮਾਤ 'ਚੋਂ ਹੋ ਗਿਆ ਫ਼ੇਲ ਤਾਂ ਵਿਦਿਆਰਥੀ ਨੇ ਚੁੱਕ ਲਿਆ ਵੱਡਾ ਕਦਮ , ਦੇਖਦੇ ਹੀ ਪਰਿਵਾਰਕ ਮੈਂਬਰਾਂ ਦੇ ਪੈਰਾਂ ਥੱਲੋਂ ਖਿਸਕੀ ਜ਼ਮਨ

Ludhiana News : ਲੁਧਿਆਣਾ ਵਿੱਚ ਪੇਪਰਾਂ ’ਚੋਂ ਫੇਲ੍ਹ ਹੋਣ ਮਗਰੋਂ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜਰਨੈਲ ਸਿੰਘ (17) ਪਿੰਡ ਚਾਹੜ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਰਨੈਲ ਸਿੰਘ ਨੇ ਪੰਜਾਬ ਸਿੱਖਿਆ ਬੋਰਡ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ

Reported by:  PTC News Desk  Edited by:  Shanker Badra -- May 16th 2025 01:51 PM
Ludhiana News : 12ਵੀਂ ਜਮਾਤ 'ਚੋਂ ਹੋ ਗਿਆ ਫ਼ੇਲ ਤਾਂ ਵਿਦਿਆਰਥੀ ਨੇ ਚੁੱਕ ਲਿਆ ਵੱਡਾ ਕਦਮ , ਦੇਖਦੇ ਹੀ ਪਰਿਵਾਰਕ ਮੈਂਬਰਾਂ ਦੇ ਪੈਰਾਂ ਥੱਲੋਂ ਖਿਸਕੀ ਜ਼ਮਨ

Ludhiana News : 12ਵੀਂ ਜਮਾਤ 'ਚੋਂ ਹੋ ਗਿਆ ਫ਼ੇਲ ਤਾਂ ਵਿਦਿਆਰਥੀ ਨੇ ਚੁੱਕ ਲਿਆ ਵੱਡਾ ਕਦਮ , ਦੇਖਦੇ ਹੀ ਪਰਿਵਾਰਕ ਮੈਂਬਰਾਂ ਦੇ ਪੈਰਾਂ ਥੱਲੋਂ ਖਿਸਕੀ ਜ਼ਮਨ

Ludhiana News : ਲੁਧਿਆਣਾ ਵਿੱਚ  ਪੇਪਰਾਂ ’ਚੋਂ ਫੇਲ੍ਹ ਹੋਣ ਮਗਰੋਂ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜਰਨੈਲ ਸਿੰਘ (17) ਪਿੰਡ ਚਾਹੜ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਰਨੈਲ ਸਿੰਘ ਨੇ ਪੰਜਾਬ ਸਿੱਖਿਆ ਬੋਰਡ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਉਹ ਪੇਪਰਾਂ 'ਚ ਨੰਬਰ ਘੱਟ ਆਉਣ ਕਰਕੇ ਫੇਲ੍ਹ ਹੋ ਗਿਆ ,ਜਿਸ ਕਰਕੇ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।  

ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਰਨੈਲ ਸਿੰਘ ਸਰਕਾਰੀ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ ਬੁੱਧਵਾਰ ਨੂੰ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਸਨ ,ਜਿਸ ਕਾਰਨ ਜਰਨੈਲ ਸਿੰਘ ਨੂੰ ਕੁਝ ਪੇਪਰਾਂ ਵਿੱਚ ਘੱਟ ਅੰਕ ਮਿਲੇ ਸਨ, ਜਿਸ ਕਾਰਨ ਉਸਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। 


ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਬਾਕੀ ਅਗਲੀ ਕਾਰਵਾਈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਥਿਤੀ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਹ ਪ੍ਰੀਖਿਆ ਵਿੱਚ 3 ਪੇਪਰਾਂ ਵਿੱਚ ਫੇਲ੍ਹ ਹੋ ਗਿਆ ਸੀ। 

ਜਰਨੈਲ ਸਿੰਘ ਦੇ ਪਿਤਾ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਹਨ। ਪਰਿਵਾਰ ਵਿੱਚ ਉਨ੍ਹਾਂ ਦੇ 2 ਬੇਟੇ ਰਾਜਵਿੰਦਰ ਸਿੰਘ ਅਤੇ ਜਰਨੈਲ ਸਿੰਘ ਸੀ। ਬੀਤੀ ਰਾਤ ਉਸਨੇ ਪਰਿਵਾਰ ਨੂੰ ਦੱਸਿਆ ਕਿ ਉਹ ਸੌਣ ਲਈ ਛੱਤ 'ਤੇ ਜਾ ਰਿਹਾ ਹੈ। ਜਦੋਂ ਉਹ ਵੀਰਵਾਰ ਸਵੇਰੇ 8 ਵਜੇ ਤੱਕ ਹੇਠਾਂ ਨਹੀਂ ਆਇਆ ਤਾਂ ਪਰਿਵਾਰ ਉਸਨੂੰ ਦੇਖਣ ਗਿਆ। ਇੱਥੇ ਉਸਨੇ ਲੋਹੇ ਦੇ ਐਂਗਲ ਨਾਲ ਪਰਨਾ ਬੰਨ ਕੇ ਫਾਹਾ ਲੈ ਰੱਖਿਆ ਸੀ। ਜਿਸ ਤੋਂ ਬਾਅਦ ਜਰਨੈਲ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸਦੀ ਮੌਤ ਹੋ ਗਈ।

- PTC NEWS

Top News view more...

Latest News view more...

PTC NETWORK