Ferozepur News : ਪਿਸਤੌਲ ਨਾਲ ਖੇਡਦੇ ਸਮੇਂ ਬੱਚੇ ਨੂੰ ਲੱਗੀ ਗੋਲੀ, ਲੁਧਿਆਣਾ ਦੇ DMC ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ
FerozepurChild dies : ਸੋਮਵਾਰ ਨੂੰ ਫਿਰੋਜ਼ਪੁਰ ਦੀ ਪੌਸ਼ ਕਾਲੋਨੀ ਰੋਜ਼ ਐਵੇਨਿਊ 'ਚ ਪਿਸਤੌਲ ਨਾਲ ਖੇਡਦੇ ਸਮੇਂ ਗੋਲੀ ਚੱਲਣ ਕਾਰਨ 14 ਸਾਲਾ ਬੱਚਾ ਜ਼ਖ਼ਮੀ ਹੋ ਗਿਆ ਸੀ। ਬੱਚੇ ਦੀ ਲੁਧਿਆਣਾ ਦੇ ਡੀਐਮਸੀ ਹਸਪਤਾਲ 'ਚ ਇਲਾਜ ਦੌਰਾਨ ਬੀਤੀ ਰਾਤ ਮੌਤ ਹੋ ਗਈ ਹੈ। ਬੱਚੇ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਫਿਰੋਜ਼ਪੁਰ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ।
ਜਾਣਕਾਰੀ ਅਨੁਸਾਰ ਸੋਮਵਾਰ ਨੂੰ 14 ਸਾਲਾ ਕਰੀਵਾਮ ਮਲਹੋਤਰਾ ਨਾਂਅ ਦਾ ਬੱਚਾ ਸਕੂਲੋਂ ਪੜ੍ਹ ਕੇ ਘਰ ਵਾਪਸ ਆਇਆ ਸੀ। ਡਰੈਸ ਬਦਲਣ ਲਈ ਜਦੋਂ ਉਹ ਅਲਮਾਰੀ ਵਿਚ ਪਏ ਕੱਪੜੇ ਲੈਣ ਗਿਆ ਤਾਂ ਉਥੇ ਅਲਮਾਰੀ ਵਿਚ ਪਿਸਟਲ ਪਈ ਹੋਈ ਸੀ। ਜੋ ਕਿ ਉਸਨੇ ਖੇਡਣ ਵਾਸਤੇ ਫੜੀ ਤਾਂ ਪਿਸਟਲ ਵਿਚੋਂ ਫਾਇਰ ਹੋ ਗਿਆ ,ਜੋ ਸਿੱਧਾ ਉਸਦੇ ਸਿਰ ਵਿਚ ਜਾ ਲੱਗਾ, ਜਿਸ ਨਾਲ ਉਹ ਮੌਕੇ ਉਤੇ ਹੀ ਡਿੱਗ ਕੇ ਖੂਨ ਨਾਲ ਲੱਥਪਥ ਹੋ ਗਿਆ।
ਪਰਿਵਾਰ ਵਲੋਂ ਉਸ ਨੂੰ ਚੁੱਕ ਕੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿਥੇ ਉਸਦੀ ਹਾਲਤ ਜ਼ਿਆਦਾ ਨਾਜ਼ੁਕ ਦੇਖਦੇ ਉਸ ਨੂੰ ਅੱਗੇ ਮੁੱਢਲੇ ਇਲਾਜ ਤੋਂ ਬਾਅਦ ਡੀ.ਐਮ.ਸੀ .ਲੁਧਿਆਣਾ ਵਿਖੇ ਰੈਫਰ ਕੀਤਾ ਗਿਆ ਹੈ। ਡੀਐਮਸੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਜ਼ਖਮੀ ਬੱਚੇ ਦਾ ਆਪ੍ਰੇਸ਼ਨ ਕਰਕੇ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਧੀ ਰਾਤ ਨੂੰ ਬੱਚੇ ਦੀ ਮੌਤ ਹੋ ਗਈ।
ਪੁਲਿਸ ਵਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਪਰਿਵਾਰ ਦੇ ਬਿਆਨਾਂ ਉਤੇ ਅੱਗੇ ਦੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਦੁਪਹਿਰੇ ਪਹਿਲਾਂ ਉਸਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ ਪਰ ਬਾਅਦ ਵਿਚ ਗੰਭੀਰ ਹਾਲਤ ਵੇਖਦਿਆਂ ਉਸ ਨੂੰ ਡੀਐੱਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ। ਉਧਰ ਮੌਕੇ ’ਤੇ ਪਹੁੰਚੀ ਪੁਲਿਸ ਵੀ ਆਪਣੇ ਪੱਧਰ ’ਤੇ ਜਾਂਚ ਵਿਚ ਜੁੱਟ ਗਈ ਹੈ।
- PTC NEWS