Sat, May 11, 2024
Whatsapp

ਪੰਜਾਬ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਬੈਡਮਿੰਟਨ ਖਿਡਾਰਣ ਜਰਮਨੀ 'ਚ ਮਾਰੇਗੀ ਮੱਲਾਂ, ਟੂਰਨਾਮੈਂਟ ਲਈ ਹੋਈ ਚੋਣ

Written by  KRISHAN KUMAR SHARMA -- January 28th 2024 04:15 PM
ਪੰਜਾਬ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਬੈਡਮਿੰਟਨ ਖਿਡਾਰਣ ਜਰਮਨੀ 'ਚ ਮਾਰੇਗੀ ਮੱਲਾਂ, ਟੂਰਨਾਮੈਂਟ ਲਈ ਹੋਈ ਚੋਣ

ਪੰਜਾਬ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਬੈਡਮਿੰਟਨ ਖਿਡਾਰਣ ਜਰਮਨੀ 'ਚ ਮਾਰੇਗੀ ਮੱਲਾਂ, ਟੂਰਨਾਮੈਂਟ ਲਈ ਹੋਈ ਚੋਣ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਦਾਅਵਿਆਂ ਦੀ ਅਸਲੀਅਤ ਜਲੰਧਰ (Jalandhar) ਦੀ ਇੱਕ ਧੀ ਨੇ ਜੱਗ-ਜ਼ਾਹਰ ਕਰਕੇ ਰੱਖ ਦਿੱਤੀ ਹੈ। ਹਾਲਾਂਕਿ ਜਲੰਧਰ ਦੀ ਇਸ ਧੀ ਨੇ 'ਕੁੜੀਆਂ ਕਿਸੇ ਤੋਂ ਘੱਟ ਨਹੀਂ' ਸ਼ਬਦਾਂ ਨੂੰ ਤਾਂ ਸਹੀ ਸਾਬਤ ਕਰ ਦਿੱਤਾ ਹੈ, ਪਰ 'ਖੇਡਾਂ ਵਤਨ ਪੰਜਾਬ' (Khedan Watan Punjab Dia) ਦੇ ਵੱਡੇ-ਵੱਡੇ ਦਮਗਜੇ ਮਾਰਨ ਵਾਲੀ ਮਾਨ ਸਰਕਾਰ ਵੱਲੋਂ ਪੰਜਾਬ ਦੀ ਇਸ ਧੀ ਨਾਲ ਬੇਰੁਖ਼ੀ ਜਾਰੀ ਹੈ। ਟਰਾਫ਼ੀਆਂ ਜਿੱਤ-ਜਿੱਤ ਕੇ ਘਰ ਭਰਨ ਵਾਲੀ ਇਸ ਜਲੰਧਰ ਦੀ ਧੀ (Jalandhar Badminton Girl) ਨਾਲ ਸਰਕਾਰ ਦੀ ਬੇਰੁਖ਼ੀ ਅਜਿਹੀ ਹੈ ਕਿ ਉਸ ਦੇ ਸੁਪਨਿਆਂ ਨੂੰ ਖੰਭ ਨਹੀਂ ਲੱਗਣ ਕੇ ਰਹੀ।

ਅੰਤਰਰਾਸ਼ਟਰੀ ਪੱਧਰ 'ਤੇ ਖੇਡੇਗੀ ਜਲੰਧਰ ਦੀ ਮਾਨਿਆ ਰੱਲਣ

ਬੈਡਮਿੰਟਨ ਦੀ ਖੇਡ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ 18 ਸਾਲਾ ਮਾਨਿਆ ਰੱਲਣ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕਰੇਗੀ। ਇਸ ਵਾਰ ਉਸ ਦੀ ਚੋਣ ਜਰਮਨੀ 'ਚ ਅੰਡਰ 19 ਟੂਰਨਾਮੈਂਟ ਲਈ ਹੋਈ ਹੈ, ਜਿਸ ਦੇ ਸਿੰਗਲ ਅਤੇ ਡਬਲਜ਼ ਦੋਵਾਂ ਲਈ ਉਸ ਨੇ ਟਰਾਇਲ ਪਾਸ ਕੀਤੇ ਹਨ। ਮਾਨਿਆ ਨੇ ਦੱਸਿਆ ਕਿ ਹੁਣ ਪਿੱਛੇ ਹੀ ਦਿੱਲੀ 'ਚ ਜਰਮਨੀ ਵਿਖੇ ਟੂਰਨਾਮੈਂਟ ਲਈ ਟਰਾਇਲ ਹੋਏ ਸਨ, ਜਿਸ ਵਿੱਚ ਉਸ ਨੇ ਸਿੰਗਲ ਤੇ ਡਬਲਜ਼ ਦੋਵਾਂ ਲਈ ਕੁਆਲੀਫਾਈ ਕੀਤਾ ਹੈ। ਇਸਤੋਂ ਪਹਿਲਾਂ ਉਸ ਨੇ ਹੈਦਰਾਬਾਦ ਵਿੱਚ ਵੀ ਟਰਾਫ਼ੀ ਜਿੱਤੀ ਸੀ। ਇਸ ਸਮੇਂ ਉਹ ਸਾਬਕਾ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰੀ ਸਚਿਨ ਰੱਤੀ ਦੀ ਬੈਡਮਿੰਟਨ ਅਕੈਡਮੀ 'ਚ ਪ੍ਰੈਕਟਿਸ ਕਰ ਰਹੀ ਹੈ।


ਸਰਕਾਰ ਦੀ ਬੇਰੁਖ਼ੀ ਦਾ ਹੋ ਰਹੀ ਸ਼ਿਕਾਰ

ਹਾਲਾਂਕਿ ਖਿਡਾਰਨ ਦੇ ਘਰ 'ਚ ਅਜਿਹਾ ਕੋਈ ਕੋਨਾ ਨਹੀਂ ਜਿਥੇ ਟਰਾਫ਼ੀਆ ਨਾ ਪਈਆਂ ਹੋਣ ਪਰ ਫਿਰ ਵੀ ਉਹ ਮਾਯੂਸ ਹੈ। ਉਸ ਨੇ ਸਰਕਾਰਾਂ ਵੱਲੋਂ ਬੇਰੁਖ਼ੀ 'ਤੇ ਕਿਹਾ ਕਿ ਖੇਡ ਲਈ ਭਾਰੀ ਆਰਥਿਕ ਬੋਝ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਕਿਸੇ ਵੱਲੋਂ ਵੀ ਕੋਈ ਸਹਾਇਤਾ ਨਹੀਂ ਮਿਲ ਰਹੀ ਹੈ। ਜਦਕਿ ਉਸ ਦੇ ਨਾਲ ਕਈ ਹੋਰ ਸਟੇਟਾਂ ਦੀਆਂ ਖਿਡਾਰਨਾਂ ਨੂੰ ਸਹਾਇਤਾ ਦੇ ਨਾਲ ਸਪਾਂਸਰਸ਼ਿਪ ਵੀ ਮਿਲ ਜਾਂਦੀਆਂ ਹਨ।

ਖਿਡਾਰਣ ਨੇ ਦੱਸਿਆ ਕਿ ਰੈਕੇਟ ਦੀ ਕੋਸਟ 8 ਹਜ਼ਾਰ ਤੋਂ 12 ਹਜ਼ਾਰ ਰੁਪਏ ਹੁੰਦੀ ਹੈ। ਇਸਤੋਂ ਇਲਾਵਾ ਮੁਰੰਮਤ ਦੇ ਵੀ 500 ਰੁਪਏ ਇਕ ਸਮੇਂ ਦੇ ਲੱਗਦੇ ਹਨ ਅਤੇ ਬੈਕਅਪ ਲਈ ਹੋਰ ਰੈਕਟ ਵੀ ਨਾਲ ਰੱਖਣੇ ਪੈਂਦੇ ਹਨ। ਉਸ ਨੇ ਦੱਸਿਆ ਕਿ ਸਰਕਾਰ ਵੱਲੋਂ ਰੇਲ ਕਿਰਾਇਆ ਦਿੱਤਾ ਜਾਂਦਾ ਹੈ, ਪਰ ਖਿਡਾਰੀਆਂ ਲਈ ਹਵਾਈ ਸਫ਼ਰ ਜ਼ਰੂਰੀ ਹੁੰਦਾ, ਜਿਸਦਾ ਕੁੱਝ ਵੀ ਨਹੀਂ ਮਿਲਦਾ, ਕਿਉਂਕਿ ਖਿਡਾਰੀਆਂ ਨੇ ਅੱਗੇ ਜਾ ਕੇ ਪ੍ਰੋਫਾਰਮ ਵੀ ਕਰਨਾ ਹੁੰਦਾ ਹੈ।

ਸਪਾਂਸਰਸ਼ਿਪ ਨਾ ਮਿਲਣ ਕਾਰਨ ਮੁਸ਼ਕਿਲ ਹੋ ਰਿਹਾ ਅੱਗੇ ਖੇਡਣਾ

18 ਸਾਲਾ ਖਿਡਾਰਨ ਨੇ ਭਾਵੇਂ ਹੁਣ ਤੱਕ ਕਈ ਟਰਾਫ਼ੀਆਂ ਨਾਲ ਘਰ ਭਰ ਦਿੱਤਾ ਹੈ, ਪਰ ਫਿਰ ਵੀ ਉਸ ਨੂੰ ਸਰਕਾਰ ਤੋਂ ਗਿਲਾ ਹੈ। ਉਸ ਨੇ ਕਿਹਾ ਕਿ ਬੈਡਮਿੰਟਨ ਖੇਡ ਦਾ ਸਾਮਾਨ ਕਾਫੀ ਮਹਿੰਗਾ ਆਉਂਦਾ ਹੈ ਅਤੇ ਆਰਥਿਕ ਪੱਖੋਂ ਕਿਸੇ ਪਾਸੇ ਤੋਂ ਵੀ ਸਪੋਰਟ ਨਹੀਂ ਮਿਲ ਰਹੀ ਹੈ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਜਿੱਤਣ ਤੋਂ ਬਾਅਦ ਉਸ ਨੂੰ 2 ਲੱਖ ਰੁਪਏ ਮਿਲੇ ਹਨ, ਪਰ ਖੇਡ ਮਹਿੰਗੀ ਹੋਣ ਕਾਰਨ ਇਸਦਾ ਕੋਈ ਲਾਭ ਨਹੀਂ ਹੋ ਰਿਹਾ। 

ਪਿ

ਮਾਨਿਆ ਰੱਲਣ ਨੇ ਕਿਹਾ ਕਿ ਉਸ ਨੂੰ ਅਜੇ ਤੱਕ ਕਿਸੇ ਵੱਲੋਂ ਸਪਾਂਸਰਸ਼ਿਪ ਨਹੀਂ ਮਿਲੀ ਹੈ। ਹਾਲਾਂਕਿ ਬੈਡਮਿੰਟਨ ਨਾਲ ਜੁੜੀਆਂ ਕੰਪਨੀਆਂ ਦੱਖਣ ਦੇ ਖਿਡਾਰੀਆਂ ਨੂੰ ਛੇਤੀ ਹੀ ਸਪਾਂਸਰਸ਼ਿਪ ਕਰ ਦਿੰਦੀਆਂ ਹਨ। ਉਸ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਉਸ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ, ਭਾਵੇਂ ਕਿ ਡੀਸੀ ਜਲੰਧਰ ਵੱਲੋਂ ਜ਼ਰੂਰ ਹੌਸਲਾ ਅਫ਼ਜਾਈ ਕੀਤੀ ਗਈ ਹੈ। ਹਾਲਾਂਕਿ ਜੇਕਰ ਉਸ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਕੀਤੀ ਜਾਂਦੀ ਹੈ ਤਾਂ ਉਹ ਹੋਰ ਵੀ ਅੱਗੇ ਪੁਲਾਂਘਾ ਪੁੱਟ ਸਕਦੀ ਹੈ।

ਭਰਾ ਨੂੰ ਦੇਖ ਕੇ ਲੱਗੀ ਸੀ ਬੈਡਮਿੰਟਨ ਦੀ ਚੇਟਕ

ਮਾਨਿਆ ਰੱਲਣ ਨੇ ਦੱਸਿਆ ਕਿ ਉਸ ਨੇ ਬੈਡਮਿੰਟਨ ਖੇਡਦਿਆਂ 8 ਸਾਲ ਹੋ ਗਏ ਹਨ। ਖਿਡਾਰਨ ਨੇ ਦੱਸਿਆ ਕਿ ਉਸ ਨੂੰ ਬੈਡਮਿੰਟਨ ਦੀ ਚੇਟਕ ਆਪਣੇ ਭਰਾ ਨੂੰ ਦੇਖ ਕੇ ਲੱਗੀ ਸੀ, ਜਦੋਂ ਉਸ ਨੇ ਇਸ ਨੂੰ ਆਪਣੇ ਸ਼ੌਕ ਵੱਜੋਂ ਫਿੱਟਨੈਸ ਲਈ ਖੇਡਣਾ ਸ਼ੁਰੂ ਕੀਤਾ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਹੁਣ ਜ਼ਿਲ੍ਹਾ ਪੱਧਰ ਤੋਂ ਹੁੰਦੇ ਹੋਏ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਰਹੀ ਹਾਂ। ਜਦੋਂ ਸਫ਼ਰ ਸ਼ੁਰੂ ਕੀਤਾ ਸੀ ਤਾਂ ਉਹ ਪਹਿਲੇ ਮੈਚ ਵਿੱਚ ਹੀ ਜ਼ਿਲ੍ਹਾ ਅਤੇ ਸਟੇਟ ਪੱਧਰ 'ਤੇ ਆਪਣਾ ਪਹਿਲਾ ਮੈਚ ਹਾਰ ਗਈ ਸੀ, ਪਰ ਹੌਸਲਾ ਨਹੀਂ ਛੱਡਿਆ ਅਤੇ ਟਰਾਫ਼ੀਆਂ ਜਿੱਤ ਕੇ ਨੈਸ਼ਨਲ ਪੱਧਰ ਵੱਲ ਵਧੀ।

-

Top News view more...

Latest News view more...