Hoshiarpur News : ਕੌਮਾਂਤਰੀ ਪੱਧਰ ਦੇ 30 ਸਾਲਾਂ ਬਾਡੀ ਬਿਲਡਰ ਰਣ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਟਾਂਡਾ ਇਲਾਕੇ 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਕੌਮਾਂਤਰੀ ਪੱਧਰ ਦੇ ਬਾਡੀ ਬਿਲਡਰ ਨੌਜਵਾਨ ਰਣ ਸਿੰਘ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ। ਮਿਲੀ ਜਾਣਕਾਰੀ ਮੁਤਾਬਿਕ ਅੱਜ ਬਾਅਦ ਦੁਪਹਿਰ ਰਣ ਸਿੰਘ ਦੀ ਸਿਹਤ ਅਚਾਨਕ ਵਿਗੜ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਣ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ।
ਰਣ ਸਿੰਘ ਨੇ ਖੇਡ ਜਗਤ ਵਿੱਚ ਆਪਣਾ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਸੀ। ਉਸ ਨੇ ਆਸਟਰੇਲੀਆ ਸਮੇਤ ਕਈ ਹੋਰ ਦੇਸ਼ਾਂ ਵਿੱਚ ਅਨੇਕਾਂ ਕੌਮਾਂਤਰੀ ਪੱਧਰ ਦੇ ਖਿਤਾਬ ਆਪਣੇ ਨਾਮ ਕੀਤੇ ਸਨ। ਇਸ ਹੋਣਹਾਰ ਖਿਡਾਰੀ ਦੀ ਬੇਵਕਤੀ ਮੌਤ ਕਾਰਨ ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਸੋਗ ਪਾਇਆ ਜਾ ਰਿਹਾ ਹੈ।
ਕਾਬਿਲੇਗੌਰ ਹੈ ਕਿ ਬੋਡੀ ਬਿਲਡਰ ਰਣ ਸਿੰਘ ਆਪਣੇ ਬਚਪਨ ਤੋਂ ਹੀ ਇਸ ਗੇਮ ਦਾ ਸ਼ੌਂਕ ਰੱਖਦਾ ਸੀ ਤੇ ਜਿਸ ਨੇ ਪੰਜਾਬ ਨਹੀਂ ਬਲਕਿ ਦੇਸ਼ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਆਪਣੀ ਬਾਡੀ ਬਿਲਡਿੰਗ ਦੇ ਵਿੱਚ ਭਾਗ ਲੈ ਕੇ ਵੱਖ-ਵੱਖ ਤਰ੍ਹਾ ਦੇ ਤਗਮੇ ਅਤੇ ਇਨਾਮ ਹਾਸਲ ਕੀਤੇ ਰਣ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ ਪਤਨੀ ਅਤੇ ਦੋ ਸਾਲਾਂ ਪੁੱਤਰੀ ਨੂੰ ਛੱਡ ਗਿਆ ਹੈ।
ਇਹ ਵੀ ਪੜ੍ਹੋ : Manila ’ਚ ਪੰਜਾਬੀ ਔਰਤ ਦਾ ਗੋਲੀਆਂ ਮਾਰ ਕੇ ਕਤਲ; ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
- PTC NEWS