Sat, Dec 14, 2024
Whatsapp

Batala Murder News : ਬਟਾਲਾ ’ਚ ਅਣਪਛਾਤਿਆਂ ਨੇ ਸਰਪੰਚ ਦੇ ਭਰਾ ਦਾ ਕੀਤਾ ਗੋਲੀਆਂ ਮਾਰ ਕੇ ਕਤਲ, 2 ਬੱਚਿਆਂ ਦਾ ਪਿਤਾ ਸੀ ਮ੍ਰਿਤਕ

ਦੱਸ ਦਈਏ ਕਿ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਕਰਨਾਮਾ ਦੇ ਰਹਿਣ ਵਾਲੇ 50 ਸਾਲਾਂ ਬਲਬੀਰ ਸਿੰਘ ਨੂੰ ਅਣਪਛਾਤਿਆਂ ਨੇਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਵਿਅਕਤੀ ਪਿੰਡ ਦੇ ਸਰਪੰਚ ਦਾ ਭਰਾ ਦੱਸਿਆ ਜਾ ਰਿਹਾ ਹੈ।

Reported by:  PTC News Desk  Edited by:  Aarti -- November 24th 2024 02:52 PM
Batala Murder News : ਬਟਾਲਾ ’ਚ ਅਣਪਛਾਤਿਆਂ ਨੇ ਸਰਪੰਚ ਦੇ ਭਰਾ ਦਾ ਕੀਤਾ ਗੋਲੀਆਂ ਮਾਰ ਕੇ ਕਤਲ, 2 ਬੱਚਿਆਂ ਦਾ ਪਿਤਾ ਸੀ ਮ੍ਰਿਤਕ

Batala Murder News : ਬਟਾਲਾ ’ਚ ਅਣਪਛਾਤਿਆਂ ਨੇ ਸਰਪੰਚ ਦੇ ਭਰਾ ਦਾ ਕੀਤਾ ਗੋਲੀਆਂ ਮਾਰ ਕੇ ਕਤਲ, 2 ਬੱਚਿਆਂ ਦਾ ਪਿਤਾ ਸੀ ਮ੍ਰਿਤਕ

Batala Murder News :  ਪੰਜਾਬ ’ਚ ਕਾਨੂੰਨ ਵਿਵਸਥਾ ਦਾ ਜਨਾਜਾ ਉੱਠ ਰਿਹਾ ਹੈ। ਜਿਸ ਦੇ ਕਾਰਨ ਲਗਾਤਾਰ ਆਏ ਦਿਨ ਕਤਲ ਅਤੇ ਲੁੱਟਖੋਹਾਂ ਦੀ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਖਤੀ ਦਾ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 

ਦੱਸ ਦਈਏ ਕਿ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਕਰਨਾਮਾ ਦੇ ਰਹਿਣ ਵਾਲੇ 50 ਸਾਲਾਂ ਬਲਬੀਰ ਸਿੰਘ ਨੂੰ ਅਣਪਛਾਤਿਆਂ ਨੇਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਵਿਅਕਤੀ ਪਿੰਡ ਦੇ ਸਰਪੰਚ ਦਾ ਭਰਾ ਦੱਸਿਆ ਜਾ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਬਲਬੀਰ ਸਿੰਘ ਦੋ ਬੱਚਿਆਂ ਦਾ ਪਿਤਾ ਸੀ ਅਤੇ ਅੱਡਾ ਪੰਗਰਾਈਆ ਵਿਖੇ ਬਿਜਲੀ ਦੇ ਸਮਾਨ ਦੀ ਦੁਕਾਨ ਕਰਦਾ ਸੀ ਮ੍ਰਿਤਕ ਬਲਬੀਰ ਪਿੰਡ ਕਰਨਾਮਾ ਦੇ ਮੌਜੂਦਾ ਸਰਪੰਚ ਗੁਰਮੀਤ ਸਿੰਘ ਦਾ ਛੋਟਾ ਭਰਾ ਸੀ ਅਤੇ ਦੇਰ ਰਾਤ ਜਦੋ ਉਹ ਆਪਣੀ ਦੁਕਾਨ ਤੋਂ ਆਪਣੀ ਗੱਡੀ ਵਿਚ ਵਾਪਿਸ ਪਿੰਡ ਕਰਨਾਮਾ ਆ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਰਸੂਲਪੁਰ ਨਜਦੀਕ ਅਣਪਛਾਤੇ ਵਿਅਕਤੀਆਂ ਵਲੋਂ ਬਲਬੀਰ ਸਿੰਘ ਗੱਡੀ ਦੇ ਵਿੱਚ ਹੀ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ। 

ਦੂਜੇ ਪਾਸੇ ਮ੍ਰਿਤਕ ਦੇ ਸਰਪੰਚ ਭਰਾ ਦਾ ਕਹਿਣਾ ਸੀ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਅਤੇ ਰੰਜਿਸ਼ ਨਹੀ ਸੀ ਪੁਲਿਸ ਮੁਤਾਬਿਕ ਪੰਜ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ ਬਾਕੀ ਛਾਣਬੀਣ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : Navjot Singh Sidhu ਦੇ ਕੈਂਸਰ ਦੇ ਇਲਾਜ ਦਾ ਦਾਅਵੇ 'ਤੇ ਛਿੜੀ ਬਹਿਸ; ਹਲਦੀ ਤੇ ਨਿੰਬੂ ਪਾਣੀ ਕੈਂਸਰ ਨੂੰ ਨਹੀਂ ਕਰਦਾ ਠੀਕ- ਡਾਕਟਰ

- PTC NEWS

Top News view more...

Latest News view more...

PTC NETWORK