Fri, May 3, 2024
Whatsapp

ਪ੍ਰੀਟੀ ਜ਼ਿੰਟਾ ਦੀ ਪੰਜਾਬ ਕਿੰਗਜ਼ 'ਚ 8 ਨਵੇਂ ਖਿਡਾਰੀ ਸ਼ਾਮਲ; ਵੇਖੋ ਕਿਸਨੂੰ ਕਿਨ੍ਹੇ 'ਚ ਖਰੀਦਿਆ

Written by  Jasmeet Singh -- December 20th 2023 11:07 AM
ਪ੍ਰੀਟੀ ਜ਼ਿੰਟਾ ਦੀ ਪੰਜਾਬ ਕਿੰਗਜ਼ 'ਚ 8 ਨਵੇਂ ਖਿਡਾਰੀ ਸ਼ਾਮਲ; ਵੇਖੋ ਕਿਸਨੂੰ ਕਿਨ੍ਹੇ 'ਚ ਖਰੀਦਿਆ

ਪ੍ਰੀਟੀ ਜ਼ਿੰਟਾ ਦੀ ਪੰਜਾਬ ਕਿੰਗਜ਼ 'ਚ 8 ਨਵੇਂ ਖਿਡਾਰੀ ਸ਼ਾਮਲ; ਵੇਖੋ ਕਿਸਨੂੰ ਕਿਨ੍ਹੇ 'ਚ ਖਰੀਦਿਆ

PTC News: ਆਈਪੀਐਲ 2024 ਦੀ ਨਿਲਾਮੀ ਦੁਬਈ ਵਿੱਚ ਹੋਈ ਜਿਸ ਵਿੱਚ ਕਈ ਖਿਡਾਰੀਆਂ ਦੀ ਬੋਲੀ ਲਗਾਉਣ 'ਚ ਫ੍ਰੈਂਚਾਇਜ਼ੀਸ ਵਿਚਾਲੇ ਬੋਲੀ ਦੀ ਜੰਗ ਦੇਖਣ ਨੂੰ ਮਿਲੀ। ਇਸ ਵਾਰਾਂ ਪ੍ਰਿਟੀ ਜ਼ਿੰਟਾ ਦੀ ਪੰਜਾਬ ਕਿੰਗਜ਼ 'ਚ 8 ਖਿਡਾਰੀਆਂ ਦੀ ਐਂਟਰੀ ਹੋਈ, ਜਿਸ 'ਚ ਹਰਸ਼ਲ ਪਟੇਲ ਨੂੰ ਸਭ ਤੋਂ ਜ਼ਿਆਦਾ ਬੋਲੀ ਲਗਾ ਖਰੀਦਿਆ ਗਿਆ। ਹਰਸ਼ਲ ਨੂੰ ਪੰਜਾਬ ਕਿੰਗਜ਼ ਨੇ 11.75 ਕਰੋੜ ਰੁਪਏ ਵਿੱਚ ਸਾਈਨ ਕੀਤਾ ਹੈ। ਦੱਖਣ ਅਫ਼੍ਰੀਕੀ ਖਿਡਾਰੀ ਰਿਲੇ ਰੂਸੋ ਨੂੰ ਪੰਜਾਬ ਕਿੰਗਜ਼ ਨੇ 8 ਕਰੋੜ ਰੁਪਏ ਵਿੱਚ ਖਰੀਦਿਆ।

ਦੱਸ ਦੇਈਏ ਕਿ IPL 2024 ਦੀ ਨਿਲਾਮੀ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਕਪਤਾਨ ਸ਼ਿਖਰ ਧਵਨ ਸਮੇਤ 17 ਖਿਡਾਰੀਆਂ ਨੂੰ ਰਿਟੇਨ ਕੀਤਾ ਸੀ, ਜਦਕਿ ਪੰਜ ਖਿਡਾਰੀਆਂ ਨੂੰ ਰਿਹਾਅ ਕੀਤਾ ਸੀ। ਅਜਿਹੀ ਸਥਿਤੀ ਵਿੱਚ ਆਓ ਇਸ ਖ਼ਬਰ ਰਾਹੀਂ ਪੰਜਾਬ ਕਿੰਗਜ਼ ਦੀ ਪੂਰੀ ਟੀਮ ਨੂੰ ਵੇਖੀਏ।

ਇਹ ਵੀ ਪੜ੍ਹੋ: IPL ਦੇ ਇਤਿਹਾਸ ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਪੈਟ ਕਮਿੰਸ, ਜਾਣੋ ਕੌਣ ਹੈ ਇਹ ਦਿੱਗਜ਼


ਆਈਪੀਐਲ 2024 ਨਿਲਾਮੀ ਤੋਂ ਬਾਅਦ ਪੰਜਾਬ ਕਿੰਗਜ਼ ਦੀ ਪੂਰੀ ਟੀਮ 'ਚ ਹੁਣ ਸ਼ਿਖਰ ਧਵਨ (ਕਪਤਾਨ), ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਹਰਪ੍ਰੀਤ ਭਾਟੀਆ, ਜਿਤੇਸ਼ ਸ਼ਰਮਾ, ਸ਼ਿਵਮ ਸਿੰਘ, ਅਥਰਵ ਟੇਡੇ, ਸਿਕੰਦਰ ਰਜ਼ਾ, ਰਿਸ਼ੀ ਧਵਨ, ਹਰਪ੍ਰੀਤ ਬਰਾੜ, ਲਿਆਮ ਲਿਵਿੰਗਸਟੋਨ, ​​ਸੈਮ ਕੁਰਾਨ, ਕਾਗਿਸੋ ਰਬਾਡਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ, ਨਾਥਨ ਐਲਿਸ, ਵਿਦਿਆਵਤ ਕਾਵੇਰੱਪਾ, ਹਰਸ਼ਲ ਪਟੇਲ, ਕ੍ਰਿਸ ਵੋਕਸ, ਰਿਲੇ ਰੂਸੋ, ਸ਼ਸ਼ਾਂਕ ਸਿੰਘ, ਪ੍ਰਿੰਸ ਚੌਧਰੀ, ਤਨਯ ਥਿਆਗਰਾਜਨ, ਵਿਸ਼ਵਨਾਥ ਪ੍ਰਤਾਪ ਸਿੰਘ ਅਤੇ ਆਸ਼ੂਤੋਸ਼ ਸ਼ਰਮਾ ਸ਼ਾਮਲ ਹਨ।

ਜਿਨ੍ਹਾਂ ਖਿਡਾਰੀਆਂ ਨੂੰ ਪੰਜਾਬ ਕਿੰਗਜ਼ ਨੇ ਆਈਪੀਐਲ 2024 ਦੀ ਨਿਲਾਮੀ ਵਿੱਚ ਖਰੀਦਿਆ ਹੈ, ਉਹ ਹਨ;

  • ਹਰਸ਼ਲ ਪਟੇਲ - 11.75 ਕਰੋੜ ਰੁਪਏ
  • ਕ੍ਰਿਸ ਵੋਕਸ - 4.20 ਕਰੋੜ ਰੁਪਏ
  • ਰਿਲੇ ਰੂਸੋ - 8 ਕਰੋੜ ਰੁਪਏ
  • ਸ਼ਸ਼ਾਂਕ ਸਿੰਘ - 20 ਲੱਖ ਰੁਪਏ
  • ਤਨਯ ਥਿਆਗਰਾਜਨ - 20 ਲੱਖ ਰੁਪਏ
  • ਪ੍ਰਿੰਸ ਚੌਧਰੀ - 20 ਲੱਖ ਰੁਪਏ
  • ਵਿਸ਼ਵਨਾਥ ਪ੍ਰਤਾਪ ਸਿੰਘ - 20 ਲੱਖ ਰੁਪਏ
  • ਆਸ਼ੂਤੋਸ਼ ਸ਼ਰਮਾ - 20 ਲੱਖ ਰੁਪਏ


ਪੰਜਾਬ ਕਿੰਗਜ਼ ਨੇ ਆਈਪੀਐਲ 2024 ਲਈ ਸੈਮ ਕੁਰਾਨ ਨੂੰ ਰੱਖਿਆ ਬਰਕਰਾਰ 
ਦੱਸ ਦੇਈਏ ਕਿ ਕੱਲ੍ਹ ਦੀ ਆਈਪੀਐਲ ਨਿਲਾਮੀ 'ਚ ਮਿਸ਼ੇਲ ਸਟਾਰਕ ਤੋਂ ਪਹਿਲਾਂ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਸੈਮ ਕੁਰਾਨ ਨੂੰ ਨਿਲਾਮੀ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਬਰਕਰਾਰ ਰੱਖਿਆ। ਪੰਜਾਬ ਕਿੰਗਜ਼ ਨੇ ਆਈਪੀਐਲ 2023 ਦੀ ਮਿੰਨੀ ਨਿਲਾਮੀ ਵਿੱਚ 18.5 ਕਰੋੜ ਰੁਪਏ ਦੀ ਬੋਲੀ ਲਗਾ ਕੇ ਸੈਮ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ।

ਹਾਲਾਂਕਿ ਸੈਮ ਨੇ ਪਿਛਲੇ ਸੀਜ਼ਨ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਉਸ ਨੇ 14 ਮੈਚਾਂ 'ਚ ਸਿਰਫ 276 ਦੌੜਾਂ ਬਣਾਈਆਂ, ਜਦਕਿ ਗੇਂਦਬਾਜ਼ੀ 'ਚ ਕੁੱਲ 10 ਵਿਕਟਾਂ ਲਈਆਂ ਪਰ ਇਸ ਦੇ ਬਾਵਜੂਦ ਪੰਜਾਬ ਨੇ ਸੈਮ 'ਤੇ ਭਰੋਸਾ ਜਤਾਇਆ ਅਤੇ ਉਸ ਨੂੰ ਬਰਕਰਾਰ ਰੱਖਿਆ।

ਇਹ ਵੀ ਪੜ੍ਹੋ: IPL ਨੂੰ ਮਿਲਿਆ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ, ਜਾਣੋ ਕੌਣ ਹੈ 24.50 ਕਰੋੜ 'ਚ ਖਰੀਦਿਆ ਇਹ ਦਿੱਗਜ਼

ਪੰਜਾਬ ਕਿੰਗਜ਼ ਨੇ ਆਈਪੀਐਲ ਨਿਲਾਮੀ ਤੋਂ ਪਹਿਲਾਂ ਪੰਜ ਖਿਡਾਰੀ ਕੀਤੇ ਜਾਰੀ 
ਕਾਬਲੇਗੌਰ ਹੈ ਕਿ ਆਈਪੀਐਲ ਨਿਲਾਮੀ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਪੰਜ ਖਿਡਾਰੀਆਂ ਨੂੰ ਰਿਲੀਜ਼ ਕੀਤਾ ਸੀ, ਜਿਸ ਵਿੱਚ ਭਾਨੁਕਾ ਰਾਜਪਕਸ਼ੇ, ਮੋਹਿਤ ਰਾਠੀ, ਬਲਤੇਜ ਢਾਂਡਾ, ਰਾਜ ਅੰਗਦ ਬਾਵਾ ਅਤੇ ਸ਼ਾਹਰੁਖ ਖਾਨ ਦੇ ਨਾਂ ਸ਼ਾਮਲ ਹਨ।

- PTC NEWS

  • Tags

Top News view more...

Latest News view more...