Moga ’ਚ ਤੜਕਸਾਰ ਵਾਪਰੀ ਵੱਡੀ ਵਾਰਦਾਤ, ਡਿਊਟੀ ’ਤੇ ਜਾਂਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
Moga News : ਮੋਗਾ ’ਤੇ ਪਿੰਡ ਭਿੰਡਰ ਖੁਰਦ ’ਚ ਤੜਕਸਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਤੋਂ ਬਾਅਦ ਪੂਰੇ ਇਲਾਕੇ ’ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਆਪਣੀ ਡਿਊਟੀ ’ਤੇ ਜਾ ਰਿਹਾ ਸੀ ਕਿ ਗੱਡੀ ਸਵਾਰ ਵਿਅਕਤੀ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਦੱਸ ਦਈਏ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਉਮਰਸੀਰ ਸਿੰਘ ਸੀਰਾ ਵਾਸੀ ਭਿੰਡਰਕਲਾ ਖੁਰਦ ਵਜੋਂ ਹੋਈ ਹੈ। ਨੌਜਵਾਨ ਉਮਰਸੀਰ ਤੜਕਸਾਰ ਨੈਸਲੇ ਡੇਅਰੀ ’ਚ ਡਿਊਟੀ ਕਰਨ ਦੇ ਲਈ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਦੀ ਫਿਰਨੀ ’ਤੇ ਪਹੁੰਚਿਆ ਤਾਂ ਗੱਡੀ ਸਵਾਰ ਵੱਲੋਂ ਉਸ ’ਤੇ 20 ਤੋਂ 25 ਫਾਇਰ ਕੀਤੇ ਗਏ ਜਿਸ ਕਾਰਨ ਉਸਦੀ ਮੌਕੇ ’ਤੇ ਮੌਤ ਹੋ ਗਈ।
- PTC NEWS