AAP Councillors resign : ਦਿੱਲੀ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ,13 'ਆਪ' ਕੌਂਸਲਰਾਂ ਨੇ ਦਿੱਤਾ ਅਸਤੀਫ਼ਾ, ਬਣਾਈ ਨਵੀਂ ਪਾਰਟੀ
AAP councillors resign : ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ 13 ਕੌਂਸਲਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਬਾਗ਼ੀ ਕੌਂਸਲਰਾਂ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਬਾਗ਼ੀ ਆਗੂਆਂ ਨੇ ਐਮਸੀਡੀ ਵਿੱਚ ਅਲੱਗ ਗਰੁੱਪ ਬਣਾਇਆ ਹੈ। ਇਨ੍ਹਾਂ ਨਗਰ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਇੰਦਰਪ੍ਰਸਥ ਵਿਕਾਸ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਹੈ। ਹੇਮਚੰਦਰ ਗੋਇਲ ਦੀ ਅਗਵਾਈ ਹੇਠ ਤੀਜਾ ਫਰੰਟ ਬਣਾਉਣ ਦਾ ਫੈਸਲਾ ਕੀਤਾ ਗਿਆ। ਮੁਕੇਸ਼ ਗੋਇਲ ਪਾਰਟੀ ਦੇ ਪ੍ਰਧਾਨ ਹੋਣਗੇ।
ਆਮ ਆਦਮੀ ਪਾਰਟੀ ਦੇ ਇਨ੍ਹਾਂ ਕੌਂਸਲਰਾਂ ਨੇ ਦਿੱਤਾ ਅਸਤੀਫ਼ਾ
ਹੇਮਾਨਚੰਦ ਗੋਇਲ, ਦਿਨੇਸ਼ ਭਾਰਦਵਾਜ, ਹਿਮਾਨੀ ਜੈਨ, ਊਸ਼ਾ ਸ਼ਰਮਾ, ਸਾਹਿਬ ਕੁਮਾਰ, ਰਾਖੀ ਕੁਮਾਰ, ਅਸ਼ੋਕ ਪਾਂਡੇ, ਰਾਜੇਸ਼ ਕੁਮਾਰ, ਅਨਿਲ ਰਾਣਾ, ਦੇਵੇਂਦਰ ਕੁਮਾਰ, ਹਿਮਾਨੀ ਜੈਨ।
'ਆਪ' ਕੌਂਸਲਰ ਨੇ ਦੱਸੀ ਅਸਤੀਫ਼ਾ ਦੇਣ ਦੀ ਵਜ੍ਹਾ
'ਆਪ' ਤੋਂ ਅਸਤੀਫ਼ਾ ਦੇਣ 'ਤੇ ਹਿਮਾਨੀ ਜੈਨ ਨੇ ਕਿਹਾ, "ਅਸੀਂ ਇੱਕ ਨਵੀਂ ਪਾਰਟੀ ਇੰਦਰਪ੍ਰਸਥ ਵਿਕਾਸ ਪਾਰਟੀ ਬਣਾਈ ਹੈ। ਅਸੀਂ 'ਆਪ' ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ 2.5 ਸਾਲਾਂ ਵਿੱਚ ਨਿਗਮ ਵਿੱਚ ਕੋਈ ਕੰਮ ਨਹੀਂ ਹੋਇਆ ,ਜੋ ਕੀਤਾ ਜਾਣਾ ਚਾਹੀਦਾ ਸੀ। ਅਸੀਂ ਸੱਤਾ ਵਿੱਚ ਸੀ, ਫਿਰ ਵੀ ਅਸੀਂ ਕੁਝ ਨਹੀਂ ਕੀਤਾ। ਅਸੀਂ ਇੱਕ ਨਵੀਂ ਪਾਰਟੀ ਬਣਾਈ ਹੈ ਕਿਉਂਕਿ ਸਾਡੀ ਵਿਚਾਰਧਾਰਾ ਦਿੱਲੀ ਦੇ ਵਿਕਾਸ ਲਈ ਕੰਮ ਕਰਨਾ ਹੈ। ਅਸੀਂ ਉਸ ਪਾਰਟੀ ਦਾ ਸਮਰਥਨ ਕਰਾਂਗੇ ,ਜੋ ਦਿੱਲੀ ਦੇ ਵਿਕਾਸ ਲਈ ਕੰਮ ਕਰੇਗੀ। ਹੁਣ ਤੱਕ 13 ਕੌਂਸਲਰ ਅਸਤੀਫ਼ਾ ਦੇ ਚੁੱਕੇ ਹਨ ਹੋਰ ਵੀ ਸ਼ਾਮਲ ਹੋ ਸਕਦੇ ਹਨ।"
- PTC NEWS