Mon, Mar 20, 2023
Whatsapp

Chandigarh Nagar Nigam: ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਦੌਰਾਨ ਹੋਇਆ ਹੰਗਾਮਾ, 'ਆਪ' ਤੇ ਕਾਂਗਰਸ ਕੌਂਸਲਰਾਂ ਨੇ ਚੁੱਕੇ ਇਹ ਮੁੱਦੇ

ਨਗਰ ਨਿਗਮ ਚੰਡੀਗੜ੍ਹ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਾਣੀ, ਬਿਜਲੀ ਅਤੇ ਗੈਸ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਰੋਸ ਜਾਹਿਰ ਕੀਤਾ।

Written by  Aarti -- March 06th 2023 03:22 PM
Chandigarh Nagar Nigam: ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਦੌਰਾਨ ਹੋਇਆ ਹੰਗਾਮਾ, 'ਆਪ' ਤੇ ਕਾਂਗਰਸ ਕੌਂਸਲਰਾਂ ਨੇ ਚੁੱਕੇ ਇਹ ਮੁੱਦੇ

Chandigarh Nagar Nigam: ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਦੌਰਾਨ ਹੋਇਆ ਹੰਗਾਮਾ, 'ਆਪ' ਤੇ ਕਾਂਗਰਸ ਕੌਂਸਲਰਾਂ ਨੇ ਚੁੱਕੇ ਇਹ ਮੁੱਦੇ

ਚੰਡੀਗੜ੍ਹ: ਨਗਰ ਨਿਗਮ ਚੰਡੀਗੜ੍ਹ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਾਣੀ, ਬਿਜਲੀ ਅਤੇ ਗੈਸ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਰੋਸ ਜਾਹਿਰ ਕੀਤਾ। 

ਦੱਸ ਦਈਏ ਕਿ ਮੀਟਿੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਨੇ ਨਗਰ ਨਿਗਮ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਚੰਡੀਗੜ੍ਹ ਪ੍ਰਧਾਨ ਐਚਐਸ ਲੱਕੀ ਦੀ ਅਗਵਾਈ ’ਚ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਆਪਣੇ ਰੋਸ ਜਾਹਿਰ ਕਰਨ ਦੇ ਲਈ ਕਾਲੇ ਕੱਪੜੇ ਪਾਏ ਹੋਏ ਸੀ ਅਤੇ ਤਖ਼ਤੀਆਂ ਅਤੇ ਪਾਰਟੀ ਦੇ ਝੰਡੇ ਲੈ ਕੇ ਸ਼ਹਿਰ ਚ ਪਾਣੀ ਦੀ ਦਰਾਂ ਚ ਭਾਰੀ ਵਾਧਾ, ਚੰਡੀਗੜ੍ਹ ਈ ਸੰਪਰਕ ਕੇਂਦਰਾਂ ਚ ਸੇਵਾ ਕਰਨ ਲਗਾਉਣਾ, ਸ਼ੇਅਰ ਮੁਤਾਬਿਕ ਰਜਿਸਟ੍ਰੀ ’ਤੇ ਰੋਕ, ਬਿਜਲੀ ਦਰਾਂ ’ਚ ਵਾਧਾ, ਗੈਸ ਅਤੇ ਦੁੱਧ ਦੀਆਂ ਕੀਮਤਾਂ ’ਚ ਵਾਧਾ, ਬੇਰੁਜ਼ਗਾਰੀ ਅਤੇ ਵਧਦੀ ਮਹਿੰਗਾਈ ਦੇ ਖਿਲਾਫ ਨਾਅਰੇ ਲਗਾ ਰਹੇ ਸੀ। 


ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਸੂਬਾ, ਜ਼ਿਲ੍ਹਾ, ਬਲਾਕ ਅਹੁਦੇਦਾਰਾਂ, ਮਹਿਲਾ ਕਾਂਗਰਸ, ਇੰਟਕ, ਯੂਥ ਕਾਂਗਰਸ ਐਨ.ਐਸ. ਯੂ.ਆਈ ਅਤੇ ਕਾਂਗਰਸ ਦੇ ਸਾਰੇ ਛੇ ਕੌਂਸਲਰ ਵੀ ਧਰਨੇ ਵਿੱਚ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਐਚਐਸ ਲੱਕੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਨਗਰ ਨਿਗਮ ਅਤੇ ਕੇਂਦਰ ਸਰਕਾਰ ਦੋਨੋਂ ਹੀ ਰਾਹਤ ਦੇਣ ’ਚ ਅਸਫਲ ਰਹੀਆਂ ਹਨ। 

ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ਹਿਰ ਅਤੇ ਦੇਸ਼ ਦੇ ਲੋਕ ਭਾਜਪਾ ਦੀ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਸਾਲ 2024 ’ਚ ਉਨ੍ਹਾਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੇ ਦੇਸ਼ ਦੀ ਸੱਤਾ ਤੋਂ ਬਾਹਰ ਕਰਨਗੇ। ਇਸ ਵਿਚਾਲੇ ਕਾਂਗਰਸ ਪਾਰਟੀ ਨੇ ਹਾਲ ਹੀ ’ਚ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ: Delhi Excise Policy Scam Case: ਸਿਸੋਦੀਆ ਦੀ CBI ਹਿਰਾਸਤ 'ਚ 20 ਮਾਰਚ ਤੱਕ ਦਾ ਵਾਧਾ, 10 ਮਾਰਚ ਨੂੰ ਹੋਵੇਗੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ

- PTC NEWS

adv-img

Top News view more...

Latest News view more...