ਤੜਕਸਾਰ ਮੁੰਬਈ-ਗੋਆ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, 9 ਲੋਕਾਂ ਦੀ ਮੌਤ
Mumbai-Goa Highway Accident: ਗੋਆ-ਮੁੰਬਈ ਹਾਈਵੇਅ 'ਤੇ ਤੜਕਸਾਰ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ, ਜਦੋਂ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਸਵੇਰੇ ਕਰੀਬ 5 ਵਜੇ ਵਾਪਰਿਆ ਸੀ।
Maharashtra | Visuals from Goa-Mumbai highway in Repoli area in Raigad where a car accident left nine people, including a child, dead and another child injured. pic.twitter.com/oaH1qKyW83
— ANI (@ANI) January 19, 2023
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਰਾਏਗੜ੍ਹ ਦੇ ਰਿਪੋਲੀ ਪਿੰਡ 'ਚ ਵਾਪਰਿਆ ਹੈ। ਟਰੱਕ ਅਤੇ ਕਾਰ ਵਿਚਾਲੇ ਟੱਕਰ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।
ਟੱਕਰ ਕਾਰਨ 9 ਲੋਕਾਂ ਦੀ ਮੌਤ ਅਤੇ 1 ਜ਼ਖਮੀ ਹੋਇਆ ਹੈ। ਮ੍ਰਿਤਕਾਂ 'ਚ 5 ਪੁਰਸ਼, 3 ਔਰਤਾਂ ਅਤੇ 1 ਬੱਚਾ ਸ਼ਾਮਲ ਹਨ। ਜਦਕਿ ਜ਼ਖਮੀ ਇੱਕ ਬੱਚਾ ਵੀ ਹੈ। ਫਿਲਹਾਲ ਹਾਦਸੇ ਦੀ ਸਹੀ ਵਜਾ ਸਾਹਮਣੇ ਨਹੀਂ ਹੈ। ਪਰ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਸ਼ੁਰੂਆਤੀ ਅਨੁਸਾਨ ਸੰਘਣੀ ਧੁੰਦ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਲਾਲੜੂ: ਫੈਕਟਰੀ ’ਚ ਰੱਖੇ ਫਰਿੱਜ ਦੇ ਕੰਪ੍ਰੈਸਰ ਵਿੱਚ ਹੋਇਆ ਜ਼ੋਰਦਾਰ ਧਮਾਕਾ, 8 ਜ਼ਖਮੀ
- PTC NEWS