Social Media influencer Kamal Kaur Bhabhi ਦੇ ਕਤਲ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਵਿਗੜੀ ਤਬੀਅਤ, ਹਸਪਤਾਲ ਭਰਤੀ
Social Media influencer Kamal Kaur Bhabhi News : ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ’ਚ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਤਬੀਅਤ ਖਰਾਬ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਇਲਾਜ ਲਈ ਬਠਿੰਡਾ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਿਸਦੀ ਡਾਕਟਰ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਹਸਪਤਾਲ ਕਰਵਾਇਆ ਭਰਤੀ
ਤਬੀਅਤ ਖਰਾਬ ਹੋਣ ਦੇ ਚੱਲਦੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਬਠਿੰਡਾ ਦੇ ਕੇਂਦਰੀ ਜੇਲ੍ਹ ਤੋਂ ਕੋਰਟ ਦੇ ਹੁਕਮਾਂ ਮਗਰੋਂ ਪੁਲਿਸ ਵੱਲੋਂ ਸਰਕਾਰੀ ਹਸਪਤਾਲ ਲੈ ਕੇ ਆਇਆ ਗਿਆ ਹੈ। ਜਿੱਥੇ ਡਾਕਟਰਾਂ ਵੱਲੋਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਜਾਂਚ ਕੀਤੀ ਜਾ ਰਹੀ ਹੈ।
ਦੋਵੇਂ ਕਿਡਨੀਆਂ ’ਚ ਪੱਥਰੀ ਦੀ ਸ਼ਿਕਾਇਤ
ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਵਕੀਲ ਦੇ ਮੁਤਾਬਿਕ ਉਸ ਦੀਆਂ ਦੋਵੇਂ ਕਿਡਨੀਆਂ ਵਿੱਚ ਪੱਥਰੀ ਹੈ ਜਿਸ ਕਾਰਨ ਇਸ ਨੇ ਇਲਾਜ ਦੇ ਲਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ’ਤੇ ਕੋਰਟ ਨੇ ਇਸ ਨੂੰ ਇਲਾਜ ਦੇ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਪੁਲਿਸ ਲੈ ਕੇ ਪਹੁੰਚੀ।
ਡਾਕਟਰਾਂ ਵੱਲੋਂ ਕੀਤੀ ਜਾ ਰਹੀ ਜਾਂਚ
ਫਿਲਹਾਲ ਡਾਕਟਰ ਇਸ ਦੀ ਸਿਹਤ ਦੀ ਜਾਂਚ ਕਰ ਰਹੇ ਹਨ ਅਤੇ ਅਲਟਰਾਸਾਊਂਡ ਕੀਤੀ ਜਾ ਰਹੀ ਹੈ। ਅੱਗੇ ਡਾਕਟਰ ਇਸ ਨੂੰ ਭਰਤੀ ਕਰਦੇ ਹਨ ਜਾਂ ਫਿਰ ਰੈਫਰ ਫਿਲਹਾਲ ਇਸ ਦੇ ਨਜ਼ਰ ਬਣੀ ਹੋਈ ਹੈ।
ਜੂਨ 2025 ਵਿੱਚ ਕਾਰ ਵਿੱਚੋਂ ਮਿਲੀ ਲਾਸ਼
ਕਾਬਿਲੇਗੌਰ ਹੈ ਕਿ ਕਮਲ ਕੌਰ ਭਾਬੀ ਦਾ ਕਤਲ ਜੂਨ 2025 ਵਿੱਚ ਬਠਿੰਡਾ ਵਿੱਚ ਹੋਇਆ ਸੀ। ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ, ਜਿਸਨੂੰ ਕਮਲ ਭਾਬੀ ਵੀ ਕਿਹਾ ਜਾਂਦਾ ਹੈ, ਦਾ ਪਿਛਲੇ ਸਾਲ ਜੂਨ ਵਿੱਚ ਬਠਿੰਡਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸਦੀ ਲਾਸ਼ ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਇੱਕ ਨਿੱਜੀ ਹਸਪਤਾਲ ਦੀ ਪਾਰਕਿੰਗ ਵਿੱਚ ਖੜੀ ਇੱਕ ਕਾਰ ਵਿੱਚੋਂ ਮਿਲੀ ਸੀ।
ਕੰਚਨ ਕੁਮਾਰੀ ਦਾ ਕਮਲ ਕੌਰ ਭਾਬੀ ਦੇ ਨਾਮ ਹੇਠ ਇੱਕ ਇੰਸਟਾਗ੍ਰਾਮ ਅਕਾਊਂਟ ਸੀ। ਉਹ ਲੁਧਿਆਣਾ ਦੀ ਲਕਸ਼ਮਣ ਬਸਤੀ ਦੀ ਰਹਿਣ ਵਾਲੀ ਸੀ। ਉਹ 9 ਜੂਨ ਨੂੰ ਆਪਣੀ ਮਾਂ ਨੂੰ ਇਹ ਕਹਿ ਕੇ ਚਲੀ ਗਈ ਸੀ ਕਿ ਉਹ ਬਠਿੰਡਾ ਵਿੱਚ ਇੱਕ ਪ੍ਰਚਾਰ ਸਮਾਗਮ ਵਿੱਚ ਜਾ ਰਹੀ ਹੈ। 10 ਜੂਨ ਨੂੰ ਉਸਦੀ ਹੱਤਿਆ ਕਰ ਦਿੱਤੀ ਗਈ ਸੀ। 11 ਜੂਨ ਨੂੰ ਉਸਦੀ ਕਾਰ ਵਿੱਚੋਂ ਉਸਦੀ ਲਾਸ਼ ਬਰਾਮਦ ਹੋਈ ਸੀ।
ਇਹ ਵੀ ਪੜ੍ਹੋ : Ludhiana Pizza Outlet Firing : ਪੀਜ਼ਾ ਆਊਟਲੈੱਟ 'ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ; ਇਸ ਗਿਰੋਹ ਨੇ ਲਈ ਜ਼ਿੰਮੇਵਾਰੀ, ਕਿਹਾ- ਇਹ ਛੋਟਾ ਟ੍ਰੇਲਰ
- PTC NEWS