Kathua Cloudburst : ਕਿਸ਼ਤਵਾੜ ਤੋਂ ਬਾਅਦ ਕਠੂਆ ਵਿੱਚ ਫਟਿਆ ਬੱਦਲ , 4 ਲੋਕਾਂ ਦੀ ਮੌਤ, 6 ਜ਼ਖਮੀ
Kathua Cloudburst : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਰਾਤ ਭਰ ਹੋਈ ਭਾਰੀ ਬਾਰਿਸ਼ ਦੌਰਾਨ ਬੱਦਲ ਫਟਣ ਕਾਰਨ ਇੱਕ ਦੂਰ-ਦੁਰਾਡੇ ਪਿੰਡ ਦਾ ਸੰਪਰਕ ਟੁੱਟ ਗਿਆ। ਕਠੂਆ ਵਿੱਚ ਬੱਦਲ ਫਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 6 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਰਾਤ ਨੂੰ ਜ਼ਿਲ੍ਹੇ ਦੇ ਰਾਜਬਾਗ ਖੇਤਰ ਦੀ ਜੋੜ ਘਾਟੀ ਵਿੱਚ ਬੱਦਲ ਫਟਣ ਕਾਰਨ ਪਿੰਡ ਨੂੰ ਜਾਣ ਵਾਲੀ ਸੜਕ ਪੂਰੀ ਤਰ੍ਹਾਂ ਤਬਾਹ ਹੋ ਗਈ।
ਉਨ੍ਹਾਂ ਕਿਹਾ ਕਿ ਪੁਲਿਸ ਅਤੇ ਐਸਡੀਆਰਐਫ ਦੀ ਇੱਕ ਸਾਂਝੀ ਟੀਮ ਪਿੰਡ ਪਹੁੰਚ ਗਈ ਹੈ ਅਤੇ ਹੋਰ ਜਾਣਕਾਰੀ ਦੀ ਉਡੀਕ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਠੂਆ ਥਾਣਾ ਖੇਤਰ ਦੇ ਬਾਗੜ ਅਤੇ ਚਾਂਗਦਾ ਪਿੰਡਾਂ ਅਤੇ ਲਖਨਪੁਰ ਥਾਣਾ ਖੇਤਰ ਦੇ ਦਿਲਵਾਨ-ਹੁਤਲੀ ਵਿੱਚ ਵੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ, ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ।
ਭਾਰੀ ਮੀਂਹ ਕਾਰਨ ਜ਼ਿਆਦਾਤਰ ਜਲ ਭੰਡਾਰਾਂ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ ਅਤੇ ਉਝ ਨਦੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਜਲ ਭੰਡਾਰਾਂ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ : Cyber Crime Thug : ਸ਼ਖਸ ਨੂੰ ਇੰਟਰਨੈੱਟ 'ਤੇ ਵਿਦੇਸ਼ ’ਚ ਨੌਕਰੀ ਦੀ ਭਾਲ ਕਰਨੀ ਪਈ ਮਹਿੰਗੀ, ਲੱਖਾਂ ਦੀ ਠੱਗੀ ਦਾ ਹੋਇਆ ਸ਼ਿਕਾਰ
- PTC NEWS