Mon, Dec 8, 2025
Whatsapp

SGPC ਮਗਰੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਦਾ ਚੈਨਲ ਸਸਪੈਂਡ; ਚੈਨਲ ’ਤੇ ਪਾਏ ਜਾ ਰਹੇ ਕੰਟੈਂਟ ’ਤੇ ਯੂਟਿਊਬ ਨੇ ਜਤਾਇਆ ਇਤਰਾਜ

ਇਸ ਸਬੰਧੀ ਯੂਟਿਊਬ ਨੇ ਕਿਹਾ ਕਿ ਕੋਈ ਵੀ ਕੰਟੈਂਟ ਜੋ ਹਿੰਸਕ ਅੱਤਵਾਦੀ ਜਾਂ ਅਪਰਾਧਿਕ ਸੰਸਥਾਵਾਂ ਦੀ ਤਾਰੀਫ ਪ੍ਰਚਾਰ ਜਾਂ ਮਦਦ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਹੋਵੇ ਯੂਟੀਊਬ 'ਤੇ ਮਨਜ਼ੂਰ ਨਹੀਂ ਹੈ।

Reported by:  PTC News Desk  Edited by:  Aarti -- November 24th 2025 10:37 AM
SGPC ਮਗਰੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਦਾ ਚੈਨਲ ਸਸਪੈਂਡ; ਚੈਨਲ ’ਤੇ ਪਾਏ ਜਾ ਰਹੇ ਕੰਟੈਂਟ ’ਤੇ ਯੂਟਿਊਬ ਨੇ ਜਤਾਇਆ ਇਤਰਾਜ

SGPC ਮਗਰੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਦਾ ਚੈਨਲ ਸਸਪੈਂਡ; ਚੈਨਲ ’ਤੇ ਪਾਏ ਜਾ ਰਹੇ ਕੰਟੈਂਟ ’ਤੇ ਯੂਟਿਊਬ ਨੇ ਜਤਾਇਆ ਇਤਰਾਜ

Youtube Channel Suspend News :  ਯੂਟੀਊਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੂਟੀਊਬ ਚੈਨਲ ਬੰਦ ਕਰਨ ਤੋਂ ਬਾਅਦ ਹੁਣ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਹਰਪਾਲ ਸਿੰਘ ਦਾ ਯੂਟੀਊਬ ਚੈਨਲ ਵੀ ਬੰਦ ਕਰ ਦਿੱਤਾ ਗਿਆ ਹੈ। 

ਇਸ ਸਬੰਧੀ ਯੂਟਿਊਬ ਨੇ ਕਿਹਾ ਕਿ ਕੋਈ ਵੀ ਕੰਟੈਂਟ ਜੋ ਹਿੰਸਕ ਅੱਤਵਾਦੀ ਜਾਂ ਅਪਰਾਧਿਕ ਸੰਸਥਾਵਾਂ ਦੀ ਤਾਰੀਫ ਪ੍ਰਚਾਰ ਜਾਂ ਮਦਦ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਹੋਵੇ ਯੂਟੀਊਬ 'ਤੇ ਮਨਜ਼ੂਰ ਨਹੀਂ ਹੈ। 

ਯੂਟੀਊਬ ਵੱਲੋਂ ਆਪਣਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਅਸੀਂ ਸਮਝਦੇ ਹਾਂ ਕਿ ਤੁਹਾਡੀ ਵੀਡੀਓ ਸਾਡੀ VIOLENT CRIMINAL ORGANIZATIONS POLICY ਦੀ ਪਾਲਣਾ ਨਹੀਂ ਕਰਦੀ ਕੋਈ ਵੀ ਕੰਟੈਂਟ ਜੋ ਹਿੰਸਕ ਅੱਤਵਾਦੀ ਜਾਂ ਅਪਰਾਧਿਕ ਸੰਸਥਾਵਾਂ ਦੀ ਤਾਰੀਫ ਪ੍ਰਚਾਰ ਜਾਂ ਮਦਦ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਹੋਵੇ ਯੂਟੀਊਬ 'ਤੇ ਮਨਜ਼ੂਰ ਨਹੀਂ। 

ਉਧਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਇਸ ਨੂੰ ਆਪਣੇ ਫੇਸਬੁਕ ਪੇਜ ਤੇ ਸਾਂਝਾ ਕਰਦਿਆਂ ਕਿਹਾ ਕਿ "ਹੱਕਾਂ ਦੇ ਰਾਖੇ ਤੇ ਅਮਲ ਔਰੰਗਜ਼ੇਬ ਵਾਲੇ"ਬਾਤਾਂ ਗੁਰੂ ਤੇਗ ਬਹਾਦਰ ਜੀ ਦੀਆਂ ਪਾਓ, ਸੱਚ ਦੀ ਆਵਾਜ਼ ਔਰਗਜੇਬ ਵਾਂਗ ਦਬਾਓ.....? ਹੱਕਾਂ ਦੇ ਰਾਖੇ ਮਨੁੱਖੀ ਭਾਵਨਾਵਾਂ ਦੇ ਕਦਰਦਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਕੀ ਮਹਿਜ ਵਰਤਿਆ ਜਾ ਰਿਹਾ ਹੈ, ਤੇ ਅਮਲ ਔਰੰਗਜ਼ੇਬ ਵਾਲੇ ...

ਇਹ ਵੀ ਪੜ੍ਹੋ : ਪੰਜਾਬ ’ਚ ਸਿਆਸੀ ਹੰਗਾਮੇ ਮਗਰੋਂ ਕੇਂਦਰ ਦਾ U-Turn; ਸਰਕਾਰ ਚੰਡੀਗੜ੍ਹ ’ਤੇ ਨਹੀਂ ਲਿਆ ਰਹੀ ਕੋਈ ਨਵਾਂ ਬਿੱਲ- ਗ੍ਰਹਿ ਮੰਤਰਾਲਾ

- PTC NEWS

Top News view more...

Latest News view more...

PTC NETWORK
PTC NETWORK