ਬਜ਼ੁਰਗ ਨੇ ਰਾਮ ਮੰਦਰ ਲਈ ਬਣਾਇਆ 400 ਕਿਲੋ ਭਾਰਾ ਅਤੇ 10 ਫੁੱਟ ਲੰਬਾ ਤਾਲਾ
ਅਲੀਗੜ੍ਹ: ਦੇਸ਼ ਅਤੇ ਦੁਨੀਆ ਵਿੱਚ ਤਾਲਿਆਂ ਲਈ ਮਸ਼ਹੂਰ ਅਲੀਗੜ੍ਹ ਵਿੱਚ ਇੱਕ ਬਜ਼ੁਰਗ ਜੋੜਾ ਸਾਲਾਂ ਤੋਂ ਇਸਦੀ ਪਛਾਣ ਨੂੰ ਕਾਇਮ ਰੱਖਣ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਨੇ ਪਹਿਲਾਂ ਵੀ ਇੱਕ ਵਾਰ 300 ਕਿਲੋ ਦਾ ਵੱਡਾ ਤਾਲਾ ਬਣਾਇਆ ਸੀ ਅਤੇ ਉਨ੍ਹਾਂ 30 ਕਿਲੋ ਦੀ ਚਾਬੀ ਨਾਲ 400 ਕਿਲੋ ਦਾ ਵੱਡਾ ਤਾਲਾ ਬਣਾਇਆ ਹੈ। ਜੇਕਰ ਇਸ ਨੂੰ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਤਾਲਾ ਵੀ ਕਿਹਾ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੋਵੇਗੀ। ਤਾਲੇ ਬਣਾਉਣ 'ਤੇ ਡੇਢ ਲੱਖ ਰੁਪਏ ਦੀ ਲਾਗਤ ਆਈ ਅਤੇ ਇਸ ਨੂੰ ਮੁੰਕਮਲ ਤੋਰ 'ਤੇ ਪੂਰਾ ਕਰਨ 'ਚ 6 ਮਹੀਨੇ ਦਾ ਸਮਾਂ ਲੱਗਿਆ। ਬਜ਼ੁਰਗ ਜੋੜਾ ਇਹ ਤਾਲਾ ਅਯੁੱਧਿਆ ਵਿੱਚ ਬਣ ਰਹੇ ਰਾਮ ਮੰਦਰ ਨੂੰ ਤੋਹਫ਼ੇ ਵਿੱਚ ਦੇਣਾ ਚਾਹੁੰਦਾ ਹੈ।
ਰਾਮ ਮੰਦਰ ਲਈ ਬਣਾਇਆ ਤਾਲਾ
ਜਾਣਕਾਰੀ ਦਿੰਦਿਆਂ ਤਾਲਾ ਬਣਾਉਣ ਵਾਲੇ ਸੱਤਿਆ ਪ੍ਰਕਾਸ਼ ਸ਼ਰਮਾ ਦੀ ਪਤਨੀ ਰੁਕਮਣੀ ਦੇਵੀ ਸ਼ਰਮਾ ਨੇ ਦੱਸਿਆ ਕਿ ਰਾਮ ਮੰਦਰ ਲਈ ਤਾਲਾ ਬਣਾਉਣ ਦੀ ਸਾਡੀ ਇੱਛਾ ਸੀ। ਇਸ ਲਈ ਅਸੀਂ 400 ਕਿਲੋ ਦਾ ਤਾਲਾ ਤਿਆਰ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਸਦਾ ਪਤੀ ਦਿਲ ਦੀ ਬਿਮਾਰੀ ਦਾ ਮਰੀਜ਼ ਹੈ, ਜਿਸ ਕਾਰਨ ਉਸਨੂੰ ਤਾਲਾ ਬਣਾਉਣ ਵਿੱਚ ਕਾਫੀ ਸਮਾਂ ਲੱਗ ਗਿਆ ਹੈ। ਅਸੀਂ ਰਾਮ ਮੰਦਰ ਲਈ ਤਾਲੇ ਗਿਫਟ ਕਰਨਾ ਚਾਹੁੰਦੇ ਹਾਂ। ਇਸ ਤਾਲੇ ਨੂੰ ਦੇਖ ਕੇ ਲੋਕ ਸਾਡੇ ਨਾਲ ਫੋਟੋਆਂ ਅਤੇ ਵੀਡੀਓ ਬਣਾਉਂਦੇ ਹਨ ਅਤੇ ਸਾਨੂੰ ਅਸ਼ੀਰਵਾਦ ਵੀ ਦੇ ਰਹੇ ਹਨ। ਜਿਸ ਨਾਲ ਸਾਨੂੰ ਬਹੁਤ ਖੁਸ਼ੀ ਮਿਲ ਰਹੀ ਹੈ।
ਤਾਲੇ ਦਾ ਭਾਰ ਚਾਰ ਸੌ ਕਿਲੋ
ਦੂਜੇ ਪਾਸੇ ਤਾਲਾ ਬਣਾਉਣ ਵਾਲੇ ਬਜ਼ੁਰਗ ਕਾਰੀਗਰ ਸੱਤਿਆ ਪ੍ਰਕਾਸ਼ ਸ਼ਰਮਾ ਦਾ ਕਹਿਣਾ ਹੈ ਕਿ ਅਸੀਂ ਪਤੀ-ਪਤਨੀ ਨੇ ਮਿਲ ਕੇ ਬੜੀ ਮਿਹਨਤ ਨਾਲ ਇਹ ਤਾਲਾ ਤਿਆਰ ਕੀਤਾ ਹੈ। ਅਸੀਂ ਪਤੀ-ਪਤਨੀ ਇਸ ਤਾਲੇ ਨੂੰ ਅਯੁੱਧਿਆ ਵਿੱਚ ਬਣ ਰਹੇ ਰਾਮ ਮੰਦਰ ਨੂੰ ਚੜ੍ਹਾਉਣਾ ਚਾਹੁੰਦੇ ਹਾਂ। ਜਿੱਥੋਂ ਤੱਕ ਸਾਡੇ ਪੈਸੇ ਦੀ ਸਮਰੱਥਾ ਸੀ, ਅਸੀਂ ਲਗਾ ਦਿੱਤੇ ਨੇ, ਹੁਣ ਸਾਡੇ ਕੋਲ ਇਸ ਤੋਂ ਵੱਧ ਗੁੰਜਾਇਸ਼ ਨਹੀਂ ਹੈ। ਇਸ ਕਾਰਨ ਅਸੀਂ ਇਸ ਨੂੰ ਅਯੁੱਧਿਆ ਰਾਮ ਮੰਦਰ ਤੱਕ ਨਹੀਂ ਲੈ ਜਾ ਸਕੇ। ਇਹ ਚਾਰ ਕੁਇੰਟਲ ਦਾ ਤਾਲਾ ਹੈ, ਜਿਸ ਨੂੰ ਬਣਾਉਣ ਲਈ ਅਸੀਂ ਡੇਢ ਲੱਖ ਰੁਪਏ ਖਰਚ ਕੀਤੇ ਹਨ। ਇਸ ਤਾਲੇ ਦੀ ਲੰਬਾਈ 10 ਫੁੱਟ, ਚੌੜਾਈ 4.5 ਫੁੱਟ ਅਤੇ ਮੋਟਾਈ 9.5 ਇੰਚ ਹੈ। ਇਸ ਤਾਲੇ ਨੂੰ ਬਣਾਉਣ ਵਿੱਚ ਸਾਨੂੰ 6 ਮਹੀਨੇ ਲੱਗੇ। ਅਸੀਂ ਪਤੀ-ਪਤਨੀ ਨੇ ਇਹ ਤਾਲਾ ਰਾਮ ਮੰਦਰ ਨੂੰ ਭੇਟ ਕਰਨ ਲਈ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ: Punjab Breaking News Live: ਅੰਮ੍ਰਿਤਸਰ ਸਰਹੱਦ 'ਤੇ ਮਿਲੇ ਪਾਕਿਸਤਾਨੀ 2 ਡਰੋਨ
- With inputs from agencies