Kisan Andolan Delhi Chalo : ਕਿਸਾਨਾਂ ਦੇ ਤੀਜੇ ਜਥੇ ਦੇ ਵਾਪਿਸ ਆਉਣ ’ਤੇ ਸਰਵਣ ਸਿੰਘ ਪੰਧੇਰ ਨੇ ਦੱਸੀ ਅਗਲੀ ਰਣਨੀਤੀ, ਜਾਣੋ ਕਦੋਂ ਕੀਤਾ ਜਾਵੇਗਾ ਟ੍ਰੇਨਾਂ ਦਾ ਚੱਕਾ ਜਾਮ
Dec 14, 2024 04:37 PM
ਸ਼ੰਭੂ ਬਾਰਡਰ 'ਤੇ ਕਿਸਾਨ ਨੇ ਕੀਤੀ ਖੁਦ+ਕੁਸ਼ੀ
Dec 14, 2024 04:16 PM
ਕੈਮੀਕਲ ਦਾ ਪਾਣੀ ਹੋਣ ਦੇ ਇਲਜ਼ਾਮ ਨੂੰ ਐਸਪੀ ਸੁਰਿੰਦਰ ਭੌਰੀਆ ਨੇ ਨਕਾਰਿਆ
ਅੱਜ ਫਿਰ ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਪੁਲਿਸ ਪ੍ਰਸ਼ਾਸ਼ਨ ਦੇ ਕਰੜੇ ਪ੍ਰਬੰਧਾਂ ਕਾਰਨ ਕਿਸਾਨ ਅੱਜ ਮੁੜ ਦਿੱਲੀ ਵੱਲ ਮਾਰਚ ਨਹੀਂ ਕਰ ਸਕੇ! ਜਦੋਂ ਇਸ ਸਬੰਧੀ ਅੰਬਾਲਾ ਦੇ ਐਸਪੀ ਸੁਰਿੰਦਰ ਭੌਰੀਆ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਵੇਂ ਹੀ ਕਿਸਾਨਾਂ ਦਾ ਇੱਕ ਗਰੁੱਪ ਉੱਥੇ ਪੁੱਜਾ ਤਾਂ ਅਸੀਂ ਉਨ੍ਹਾਂ ਨਾਲ ਗੱਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਜਾਲ ਤੋੜਨ ਦੀ ਕੋਸ਼ਿਸ਼ ਕੀਤੀ। ਜਿੱਥੇ ਕਿਸਾਨਾਂ ਨੇ ਪਾਣੀ ਵਿੱਚ ਕੈਮੀਕਲ ਦੀ ਮਿਲਾਵਟ ਹੋਣ ਦਾ ਇਲਜ਼ਾਮ ਲਾਇਆ ਸੀ
ਉੱਥੇ ਹੀ ਐਸਪੀ ਨੇ ਕਿਸਾਨਾਂ ਵੱਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜੋ ਪਾਣੀ ਸੀ, ਉਹ ਬਿਲਕੁਲ ਸਾਫ਼ ਪਾਣੀ ਸੀ ਅਤੇ ਉਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਨਹੀਂ ਸੀ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਕਿਹਾ ਹੈ ਕਿ ਇਜਾਜ਼ਤ ਲੈ ਕੇ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਜੇਕਰ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਲਿਆ ਤਾਂ ਤੁਹਾਨੂੰ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ।
Dec 14, 2024 04:04 PM
"Drone ਰਾਹੀਂ ਦੇਖੋ Shambhu Border ਦੀ ਕੱਲੀ-ਕੱਲੀ ਤਸਵੀਰ
Dec 14, 2024 03:26 PM
ਕਿਸਾਨਾਂ ਦੇ ਤੀਜੇ ਜਥੇ ਦੇ ਵਾਪਿਸ ਆਉਣ ’ਤੇ ਸਰਵਣ ਸਿੰਘ ਪੰਧੇਰ ਦਾ ਵੱਡਾ ਐਲਾਨ
Dec 14, 2024 03:09 PM
ਸਰਕਾਰ ਦੱਸੇ ਕਿ 101 ਕਿਸਾਨ ਕਿਵੇਂ ਖਤਰਾ ਹਨ- ਪੰਧੇਰ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਾਡੇ ’ਤੇ ਤਾਕਤ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਦੀ ਸਟੇਜ ’ਤੇ ਹਮਲਾ ਕੀਤਾ ਗਿਆ। ਪੈਦਲ ਜਾ ਰਹੇ ਕਿਸਾਨਾਂ ’ਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ। ਜਿਸ ਕਾਰਨ 17 ਦੇ ਕਰੀਬ ਕਿਸਾਨ ਜ਼ਖਮੀ ਹੋਏ। ਹਰਿਆਣਾ ਪੁਲਿਸ ਨੇ ਦਿੱਲੀ ਕੂਚ ਦੇ ਲਈ ਵਧੇ ਕਿਸਾਨਾਂ ਨੂੰ ਰੋਕਿਆ ਹੈ। ਉਨ੍ਹਾਂ ਨੇ ਸਵਾਲ ਪੁੱਛਦੇ ਹੋਏ ਕਿਹਾ ਕਿ ਸਰਕਾਰ ਦੱਸੇ 100 ਕਿਸਾਨ ਕਿਵੇਂ ਖਤਰਾ ਹੋ ਸਕਦੇ ਹਨ। ਕਿਸਾਨਾਂ ’ਤੇ ਗੰਦਾ ਕੈਮਿਕਲ ਵਾਲਾ ਪਾਣੀ ਸੁੱਟਿਆ ਗਿਆ।
Dec 14, 2024 03:06 PM
ਸਟੇਜ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨਾਂ ਨੂੰ ਸੰਬੋਧਨ
Dec 14, 2024 02:22 PM
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ
Dec 14, 2024 02:19 PM
ਕਿਸਾਨਾਂ ਦੀ ਦਿੱਲੀ ਕੂਚ ਦੀ ਤੀਜੀ ਕੋਸ਼ਿਸ਼ ਨਾਕਾਮ
Dec 14, 2024 01:52 PM
ਜ਼ਖਮੀ ਕਿਸਾਨਾਂ ਦੇ ਨਾਂਅ
Dec 14, 2024 01:50 PM
ਜ਼ਖਮੀ ਕਿਸਾਨਾਂ ਨੂੰ ਲੈ ਕੇ ਵੱਡੀ ਅਪਡੇਟ
ਮਿਲੀ ਜਾਣਕਾਰੀ ਮੁਤਾਬਿਕ ਹੁਣ 15 ਕਿਸਾਨਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਜਦਕਿ ਹੰਝੂ ਗੈਸ ਦੇ ਕਾਰਨ 4 ਹੋਰ ਕਿਸਾਨ ਜ਼ਖਮੀ ਹੋਏ ਹਨ।
Dec 14, 2024 01:49 PM
ਸ਼ੰਭੂ ਬਾਰਡਰ ਦੀਆਂ ਤਸਵੀਰਾਂ
Dec 14, 2024 01:30 PM
ਸਰਵਣ ਸਿੰਘ ਪੰਧੇਰ ਦਾ ਵੱਡਾ ਬਿਆਨ
ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਦੇਸ਼ ਭਰ ਦੇ ਕਿਸਾਨ ਆਪਣੀ ਆਵਾਜ਼ ਬੁਲੰਦ ਕਰਨ, ਜੇਕਰ ਉਹ ਅਜਿਹਾ ਕਰਦੇ ਹਨ, ਤਾਂ ਅੱਥਰੂ ਗੈਸ ਸਮੇਤ ਇਹ ਸਭ ਕੁਝ ਬੰਦ ਕਰ ਦਿੱਤਾ ਜਾਵੇਗਾ ਅਤੇ ਸਾਨੂੰ ਜਾਣ ਦਿੱਤਾ ਜਾਵੇਗਾ। ਦਿੱਲੀ ’ਚ ਜਾ ਕੇ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ, ਹਰਿਆਣਾ ਪੁਲਿਸ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ 100 ਲੋਕ ਪੈਦਲ ਚੱਲਣ ਵਾਲੇ ਦੇਸ਼ ਲਈ ਖ਼ਤਰਨਾਕ ਕਿਵੇਂ ਹੋ ਸਕਦੇ ਹਨ?
#WATCH | Shambhu Border: Farmer leader Sarwan Singh Pandher says, "...We want farmers from all over the country to raise their voice, if they do so, then all these things including tear gas will be stopped and we will be allowed to go to Delhi and our demands will be fulfilled.… https://t.co/wP3SWSprox pic.twitter.com/9C5Y80O9ul
— ANI (@ANI) December 14, 2024
Dec 14, 2024 01:27 PM
ਪੁਲਿਸ ਐਕਸ਼ਨ ’ਚ ਕਈ ਕਿਸਾਨ ਹੋਏ ਜ਼ਖਮੀ
Dec 14, 2024 12:59 PM
ਅੱਥਰੂ ਗੈਸ ਦੇ ਗੋਲੇ ਦਾਗੇ ਗਏ
ਕਿਸਾਨਾਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਹਨ। ਹੰਝੂ ਗੈਸ ਦੇ ਗੋਲਿਆਂ ਕਾਰਨ 5 ਤੋਂ 6 ਕਿਸਾਨ ਜ਼ਖਮੀ ਹੋਏ ਹਨ।
Dec 14, 2024 12:58 PM
ਕਈ ਕਿਸਾਨ ਹੋਏ ਜ਼ਖਮੀ
ਮਿਲੀ ਜਾਣਕਾਰੀ ਮੁਤਾਬਿਕ ਇੱਕ ਕਿਸਾਨ ਇਸ ਦੌਰਾਨ ਜ਼ਖਮੀ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਿਰਚਾਂ ਵਾਲੀ ਸਪ੍ਰੇਅ ਕਿਸਾਨ ਦੇ ਮੂੰਹ ’ਤੇ ਲੱਗਿਆ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਚਾਰ ਤੋਂ 5 ਕਿਸਾਨ ਜ਼ਖਮੀ ਹੋਏ ਹਨ।
Dec 14, 2024 12:45 PM
ਕਿਸਾਨਾਂ ਤੇ ਮਿਰਚਾਂ ਦੀ ਸਪ੍ਰੇਅ ਅਤੇ ਪਾਣੀ ਬੁਛਾੜਾਂ ਦੀ ਵਰਤੋਂ
ਦਿੱਲੀ ਜਾਣ ਤੋਂ ਪਹਿਲਾਂ ਹੀ ਹਰਿਆਣਾ ਪੁਲਿਸ ਤੇ ਕਿਸਾਨਾਂ ਵਿਚਾਲੇ ਤਕਰਾਰ ਹੋਈ। ਪੁਲਿਸ ਨੇ ਕਿਸਾਨਾਂ ਨੂੰ ਰੋਕਦੇ ਹੋਏ ਉਨ੍ਹਾਂ ਨੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਗਈ। ਇਨ੍ਹਾਂ ਹੀ ਨਹੀਂ ਪੁਲਿਸ ਨੇ ਕਿਸਾਨਾਂ ’ਤੇ ਮਿਰਚਾਂ ਵਾਲੀ ਸਪ੍ਰੇਅ ਦੀ ਵੀ ਵਰਤੋਂ ਕੀਤੀ ਗਈ ਹੈ।
Dec 14, 2024 12:42 PM
ਕਿਸਾਨਾਂ ਨੂੰ ਪੁਲਿਸ ਨੇ ਰੋਕਿਆ
ਫਿਲਹਾਲ ਅੱਗੇ ਵਧ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕ ਲਿਆ ਹੈ। ਕਿਸਾਨਾਂ ਦਾ ਕਹਿਣਾ ਹੈ, "ਸਾਨੂੰ ਜਾਣ ਦਿੱਤਾ ਜਾਣਾ ਚਾਹੀਦਾ ਹੈ। ਰਾਸ਼ਟਰੀ ਰਾਜਧਾਨੀ ਵਿੱਚ ਜਾ ਕੇ ਵਿਰੋਧ ਪ੍ਰਦਰਸ਼ਨ ਕਰਨਾ ਸਾਡਾ ਅਧਿਕਾਰ ਹੈ, ਸਾਡੀ ਆਵਾਜ਼ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ..." ਜਿਸ ’ਤੇ ਅੰਬਾਲਾ ਦੇ ਐਸਪੀ ਦਾ ਕਹਿਣਾ ਹੈ ਕਿ ਜੇ ਤੁਸੀਂ ਦਿੱਲੀ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਚਿਤ ਇਜਾਜ਼ਤ ਲੈਣੀ ਚਾਹੀਦੀ ਹੈ ਅਤੇ ਜਦੋਂ ਤੁਹਾਨੂੰ ਇਜਾਜ਼ਤ ਮਿਲ ਜਾਂਦੀ ਹੈ, ਅਸੀਂ ਤੁਹਾਨੂੰ ਜਾਣ ਦੀ ਇਜਾਜ਼ਤ ਦੇਵਾਂਗੇ। ਕੱਲ੍ਹ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਸੀ। ਨਿਰਦੇਸ਼ ਦਿੱਤੇ ਗਏ ਹਨ। ਮੀਟਿੰਗ ਕਰਨ ਲਈ ਗੱਲ ਆਖੀ ਗਈ ਹੈ। ਮੀਟਿੰਗ ਦੀ ਅਗਲੀ ਤਰੀਕ 18 ਦਸੰਬਰ ਹੈ। ਅਸੀਂ ਤੁਹਾਨੂੰ ਇੱਥੇ ਸ਼ਾਂਤੀ ਨਾਲ ਬੈਠਣ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹਾਂ।
Dec 14, 2024 12:33 PM
ਹਰਿਆਣਾ ਪੁਲਿਸ ਦੀ ਕਿਸਾਨਾਂ ਨਾਲ ਤਕਰਾਰ
Dec 14, 2024 12:30 PM
ਹਰਿਆਣਾ ਪੁਲਿਸ ਦੀ ਬੈਰੀਕੈਡਿੰਗ
Dec 14, 2024 12:29 PM
ਦੇਖੋ ਕਿਵੇਂ ਦੇ ਹਨ ਹਰਿਆਣਾ ਪੁਲਿਸ ਦੇ ਪ੍ਰਬੰਧ
Dec 14, 2024 12:26 PM
ਮੈਂ ਆਪਣੇ ਵੀਰ ਨਾਲ ਗੱਲ ਕਰਨੀ ਚਾਹੁੰਦੀ ਹਾਂ’ ਖਨੌਰੀ ਬਾਰਡਰ ‘ਤੇ ਡਟੀਆਂ ਜਗਜੀਤ ਡੱਲੇਵਾਲ ਦੀਆਂ ਭੈਣਾਂ
Dec 14, 2024 12:13 PM
ਦੱਸਿਆ ਜਾ ਰਿਹਾ ਹੈ ਕਿਨ ਸਟ੍ਰੈਚਰ ਲੈ ਕੇ ਦਿੱਲੀ ਵੱਲ ਵੱਧ ਰਹੇ ਹਨ।
Dec 14, 2024 12:09 PM
ਜੈਕਾਰੀਆਂ ਦੀ ਗੂੰਜ ਨਾਲ ਕਿਸਾਨਾਂ ਦਾ ਜਥਾ ਰਵਾਨਾ
ਦੱਸ ਦਈਏ ਕਿ ਜੈਕਾਰੀਆਂ ਦੀ ਗੂੰਜ ਨਾਲ ਕਿਸਾਨਾਂ ਦਾ ਜਥਾ ਰਵਾਨਾ ਹੋਇਆ ਹੈ। ਜਿਨ੍ਹਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਰੋਕਣ ਲਈ ਮੁਸਤੈਦ ਹੈ। ਜਦਕਿ ਪਹਿਲਾਂ ਵੀ ਹਰਿਆਣਾ ਪੁਲਿਸ ਨੇ 2 ਜਥੇ ਰੋਕੇ ਸਨ।
Dec 14, 2024 12:06 PM
ਦਿੱਲੀ ਲਈ ਰਵਾਨਾ ਹੋਇਆ 101 ਕਿਸਾਨਾਂ ਦਾ ਜਥਾ
Dec 14, 2024 11:26 AM
ਕੀ ਹਨ ਕਿਸਾਨਾਂ ਦੀਆਂ ਮੰਗਾਂ ?
Dec 14, 2024 11:21 AM
ਜਗਜੀਤ ਡੱਲੇਵਾਲ ਦੀ ਸਿਹਤ ਵਿਗੜੀ, ਦੇਖੋ ਖਨੌਰੀ ਬਾਰਡਰ ਤੋਂ ਸਿੱਧੀਆਂ ਤਸਵੀਰਾਂ
Dec 14, 2024 11:18 AM
ਅੱਜ ਦਿੱਲੀ ਕੂਚ ਦੀ ਤੀਜੀ ਕੋਸ਼ਿਸ਼, ਹਰਿਆਣਾ ਪੁਲਿਸ ਨੇ ਸੁਰੱਖਿਆ ਦੇ ਘੇਰੇ ਨੂੰ ਕੀਤਾ ਹੋਰ ਮਜ਼ਬੂਤ
Dec 14, 2024 10:15 AM
ਕਿਸਾਨਾਂ ਦੇ ਕੂਚ ਤੋਂ ਪਹਿਲਾਂ ਹਰਿਆਣਾ ਦਾ ਐਕਸ਼ਨ, ਕੀਤਾ Internet ਬੰਦ
Dec 14, 2024 10:15 AM
ਦਿੱਲੀ ਕੂਚ ਤੋਂ ਠੀਕ ਪਹਿਲਾਂ Sarvan singh pandher ਦਾ ਵੱਡਾ ਐਲਾਨ
Dec 14, 2024 10:14 AM
19ਵੇਂ ਦਿਨ ’ਚ ਦਾਖਲ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ
Farmers Delhi March Today : ਪਿਛਲੇ 10 ਮਹੀਨਿਆਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਮਾਰਚ ਕਰਨਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਇਸ 101 ਮਰਜੀਵੜੇ ਜਥੇ ਦੀ ਅਗਵਾਈ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਤੇ ਮਲਕੀਤ ਸਿੰਘ ਤੇ ਹੋਰ ਕਰਨਗੇ। ਸਮੂਹ ਵਿੱਚ ਜਾਣ ਵਾਲੇ ਸਾਰੇ ਕਿਸਾਨ ਨਿਹੱਥੇ ਹੋਣਗੇ।
ਦਿੱਲੀ ਤੱਕ ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਹਰਿਆਣਾ ਦੇ ਅੰਬਾਲਾ ਦੇ ਕੁਝ ਹਿੱਸਿਆਂ ਵਿੱਚ 14 ਦਸੰਬਰ ਨੂੰ ਸਵੇਰੇ 6 ਵਜੇ ਤੋਂ 17 ਦਸੰਬਰ ਦੀ ਰਾਤ 11:59 ਵਜੇ ਤੱਕ ਇੰਟਰਨੈੱਟ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਦੱਸ ਦਈਏ ਕਿ ਰਾਜਪੁਰਾ ਦੇ ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੇ ਕਾਫੀ ਜਥੇ ਮੋਗਾ ਫਿਰੋਜ਼ਪੁਰ ਤੋਂ ਪਹੁੰਚ ਗਏ ਹਨ ਅਤੇ ਅੱਗ ਬਾਲ ਕੇ ਠੰਡ ਤੋਂ ਬਚਣ ਦੇ ਲਈ ਅੱਗ ਦਾ ਸਹਾਰਾ ਲੈ ਰਹੇ ਹਨ ਕਿਉਂਕਿ ਕਾਫੀ ਲੰਬਾ ਪੈਂਡਾ ਤੈਅ ਕਰਕੇ ਆਏ ਹਨ ਮੌਸਮ ਕਾਫੀ ਠੰਡਾ ਹੋ ਗਿਆ ਹੈ।
ਉੱਥੇ ਹੀ ਦੂਜੇ ਪਾਸੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਿੱਲੀ ਕੂਚ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਹੈ। ਸਰਵਣ ਸਿੰਘ ਪੰਧੇਰ ਵੱਲੋਂ ਅੱਜ ਸਵੇਰੇ 5 ਵਜੇ 57 ਮਿੰਟ ’ਤੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਬਿਆਨ ਦਿੱਤਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਸ਼ੰਭੂ ਬਾਰਡਰ ’ਤੇ ਉੱਪਰ ਪਹੁੰਚੇ ਦੀ ਅਪੀਲ ਕੀਤੀ ਗਈ ਹੈ ਪਰ ਸਰਕਾਰਾਂ ਇਸ ਮੋਰਚੇ ਨੂੰ ਫੇਲ੍ਹ ਕਰਨਾ ਚਾਹੁੰਦੀਆਂ ਹਨ। ਇਸ ਲਈ ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਕਿਸਾਨ ਵੱਧ ਤੋਂ ਵੱਧ ਸ਼ੰਭੂ ਬਾਰਡਰ ’ਤੇ ਪਹੁੰਚੋ ਇਸ ਮੋਰਚੇ ਨੂੰ ਕਾਮਯਾਬ ਕਰੋ ਤਾਂ ਕਿ ਸਰਕਾਰ ਸਾਡੀਆਂ ਹੱਕੀ ਮੰਗਾਂ ਪੂਰੀਆਂ ਕਰ ਸਕੇ ਅਸੀਂ ਆਪਣੀ ਹੱਕੀ ਮੰਗਾਂ ਲਈ ਸ਼ੰਭੂ ਬਾਰਡਰ ’ਤੇ ਸਾਰੇ ਕਿਸਾਨ ਬੈਠੇ ਹਨ। 13 ਫਰਵਰੀ ਤੋਂ ਲਗਾਤਾਰ ਧਰਨੇ ਚੱਲ ਰਹੇ ਹਨ। ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਅੱਜ 19ਵੇਂ ਦਿਨ ਵੀ ਮਰਨ ਵਰਤ ’ਤੇ ਬੈਠੇ ਹਨ।
ਇਹ ਵੀ ਪੜ੍ਹੋ : jagjit Singh Dallewal : ਡੱਲੇਵਾਲ ਦੀ ਜ਼ਿੰਦਗੀ ਕਿਸੇ ਵੀ ਅੰਦੋਲਨ ਨਾਲੋਂ ਵੱਧ ਕੀਮਤੀ : SC ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤੇ ਹੁਕਮ
- PTC NEWS