Wed, Jul 8, 2026
Whatsapp

Punjab Congress ਦੇ ਵੜਿੰਗ ਹੀ ਰਹਿਣਗੇ 'ਰਾਜਾ'; ਇੰਚਾਰਜ ਬਘੇਲ ਦੀ ਦੋ ਟੁੱਕ ਮਗਰੋਂ ਅਮਰਿੰਦਰ ਸਿੰਘ ਦਾ ਬਿਆਨ

ਪੰਜਾਬ ਕਾਂਗਰਸ ਦੇ ਅੰਦਰ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ। ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਚੰਨੀ ਦੀ ਬਗਾਵਤ ਤੋਂ ਬਾਅਦ, ਚੰਡੀਗੜ੍ਹ ਪਹੁੰਚੇ ਇੰਚਾਰਜ ਭੁਪੇਸ਼ ਬਘੇਲ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਕੋਈ ਲੀਡਰਸ਼ਿਪ ਤਬਦੀਲੀ ਨਹੀਂ ਹੋਵੇਗੀ।

Reported by:  PTC News Desk  Edited by:  Aarti -- July 08th 2026 04:20 PM
Punjab Congress ਦੇ ਵੜਿੰਗ ਹੀ ਰਹਿਣਗੇ 'ਰਾਜਾ'; ਇੰਚਾਰਜ ਬਘੇਲ ਦੀ ਦੋ ਟੁੱਕ ਮਗਰੋਂ ਅਮਰਿੰਦਰ ਸਿੰਘ ਦਾ ਬਿਆਨ

Punjab Congress ਦੇ ਵੜਿੰਗ ਹੀ ਰਹਿਣਗੇ 'ਰਾਜਾ'; ਇੰਚਾਰਜ ਬਘੇਲ ਦੀ ਦੋ ਟੁੱਕ ਮਗਰੋਂ ਅਮਰਿੰਦਰ ਸਿੰਘ ਦਾ ਬਿਆਨ

Punjab Congress President ਪਿਛਲੇ ਕੁਝ ਸਮੇਂ ਤੋਂ ਪੰਜਾਬ ਕਾਂਗਰਸ ’ਚ ਚੱਲ ਰਹੇ ਕਲੇਸ਼ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ। ਦੱਸ ਦਈਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਫ਼ਤਰ ਦੇ ਇੰਚਾਰਜ ਭੁਪੇਸ਼ ਬਘੇਲ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਕੋਈ ਲੀਡਰਸ਼ਿਪ ਤਬਦੀਲੀ ਨਹੀਂ ਹੋਵੇਗੀ।

ਬੁੱਧਵਾਰ ਨੂੰ, ਬਘੇਲ ਨੇ ਕਿਹਾ ਕਿ ਪ੍ਰਧਾਨ ਬਦਲਣਾ ਬੱਚਿਆਂ ਦੀ ਖੇਡ ਨਹੀਂ ਹੈ। ਹਾਈਕਮਾਨ ਆਪਣਾ ਫੈਸਲਾ ਨਹੀਂ ਬਦਲੇਗੀ। ਸਾਰੇ ਜ਼ਿਲ੍ਹਾ ਪ੍ਰਧਾਨ ਵੜਿੰਗ ਦੇ ਨਾਮ 'ਤੇ ਸਹਿਮਤ ਹਨ। ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਰਾਜਾ ਵੜਿੰਗ ਦੀ ਅਗਵਾਈ ਹੇਠ ਲੜੇਗੀ। ਬਘੇਲ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਚੰਨੀ ਨਾਲ ਗੱਲ ਕੀਤੀ ਹੈ ਅਤੇ ਜਲਦੀ ਹੀ ਉਨ੍ਹਾਂ ਨਾਲ ਮੁਲਾਕਾਤ ਕਰਨਗੇ।


ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਡਾ ਬਿਆਨ 

ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਤੱਕ ਉਹ ਕੁਰਸੀ ’ਤੇ ਹਨ ਕੰਮ ਕਰਦੇ ਰਹਿਣਗੇ। ਚਰਨਜੀਤ ਸਿੰਘ ਚੰਨੀ ਮੇਰੇ ਸੰਪਰਕ ’ਚ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਮੈਨੂੰ ਕਿਸੇ ਦੀ ਚੱਪਲ ਚੁੱਕ ਕੇ ਆਪਣੇ ਸਿਰ ’ਤੇ ਰੱਖਣੀ ਪਈ ਤਾਂ ਉਹ ਇਹ ਵੀ ਕਰਨਗੇ। ਜਲਦ ਹੀ ਚੰਨੀ ਸਾਬ੍ਹ ਤੇ ਉਹ ਜਲਦ ਹੀ ਕੈਮਰੇ ਦੇ ਸਾਹਮਣੇ ਇੱਕ ਦੂਜੇ ਨੂੰ ਜੱਫੀ ਪਾਉਂਦੇ ਦਿਖਾਂਗੇ। 

ਚੰਨੀ ਅਤੇ ਉਨ੍ਹਾਂ ਦੇ ਸਮਰਥਕ ਹਨ ਨਾਰਾਜ਼ 

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਸਮਰਥਕ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ 'ਤੇ ਅੜੇ ਹਨ। ਇਸ ਵਿਵਾਦ ਨੂੰ ਹੱਲ ਕਰਨ ਲਈ, ਪੰਜਾਬ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮੀਟਿੰਗਾਂ ਦੀ ਇੱਕ ਲੜੀ ਸ਼ੁਰੂ ਕਰ ਦਿੱਤੀ ਹੈ, ਪਰ ਚੰਨੀ ਪਹਿਲਾਂ ਹਾਈਕਮਾਨ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਬਘੇਲ ਦੀ ਮੀਟਿੰਗ ਤੋਂ ਦੂਰੀ ਬਣਾਈ ਰੱਖੀ। ਉਨ੍ਹਾਂ ਦੇ ਸਮਰਥਕ ਵਿਧਾਇਕ, ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਵੀ ਸੂਬਾ ਇੰਚਾਰਜ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਹੁਣ, ਬਘੇਲ ਦੇ ਸਖ਼ਤ ਰੁਖ਼ ਤੋਂ ਬਾਅਦ, ਇਹ ਦੇਖਣਾ ਬਾਕੀ ਹੈ ਕਿ ਚੰਨੀ ਦਾ ਅਗਲਾ ਕਦਮ ਕੀ ਹੋਵੇਗਾ।

ਰਾਹੁਲ ਅਤੇ ਪ੍ਰਿਯੰਕਾ ਦੀ ਟੀਮ ਉਨ੍ਹਾਂ ਨੂੰ ਮਨਾਉਣ ਦੀ ਕੀਤੀ ਕੋਸ਼ਿਸ਼ 

ਮੰਗਲਵਾਰ ਸ਼ਾਮ ਨੂੰ, ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਟੀਮ ਨੇ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਜਲਦੀ ਹੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ, ਜਦੋਂ ਕਿ ਪ੍ਰਿਯੰਕਾ ਗਾਂਧੀ ਦੁਆਰਾ ਭੇਜੀ ਗਈ ਟੀਮ ਪਹਿਲਾਂ ਹੀ ਚੰਨੀ ਨਾਲ ਮੁਲਾਕਾਤ ਕਰ ਚੁੱਕੀ ਹੈ।

ਹਾਲਾਂਕਿ ਇਸ ਮੀਟਿੰਗ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਅਤੇ ਉਨ੍ਹਾਂ ਦੇ ਸਮਰਥਕ ਸ਼ਾਂਤ ਰਹੇ ਹਨ, ਪਰ ਪੰਜਾਬ ਕਾਂਗਰਸ ਦੇ ਅੰਦਰ ਅੰਦਰੂਨੀ ਸਥਿਤੀ ਨੇ ਪਾਰਟੀ ਦੇ ਅੰਦਰ ਫੁੱਟ ਨੂੰ ਲੈ ਕੇ ਹਾਈਕਮਾਂਡ ਵਿੱਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। 

ਚੰਨੀ ਦਾ ਸਮਰਥਨ ਕਰਨ ਵਾਲੇ ਇੱਕ ਵਿਧਾਇਕ ਨੇ ਕਿਹਾ ਕਿ ਮੋਰਿੰਡਾ ਮੀਟਿੰਗ ਦੌਰਾਨ, ਸਾਰੇ ਨੇਤਾਵਾਂ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਇਸ ਮੁੱਦੇ 'ਤੇ ਹਾਈਕਮਾਂਡ ਨਾਲ ਗੱਲ ਕਰਨ ਦਾ ਅਧਿਕਾਰ ਦਿੱਤਾ। ਇਸ ਲਈ, ਸਾਰੇ ਨੇਤਾ ਚਾਹੁੰਦੇ ਹਨ ਕਿ ਸਾਬਕਾ ਮੁੱਖ ਮੰਤਰੀ ਚੰਨੀ ਸੂਬਾ ਇੰਚਾਰਜ ਨਿਯੁਕਤ ਕਰਨ ਤੋਂ ਪਹਿਲਾਂ ਨਾਰਾਜ਼ ਪੰਜਾਬ ਦੇ ਆਗੂਆਂ ਦੀਆਂ ਚਿੰਤਾਵਾਂ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਕੋਲ ਪੇਸ਼ ਕਰਨ। ਉਨ੍ਹਾਂ ਦੇ ਅਨੁਸਾਰ, ਜ਼ਿਆਦਾਤਰ ਆਗੂ ਵਡਿੰਗ ਦੀ ਅਗਵਾਈ ਨੂੰ ਸਵੀਕਾਰ ਨਹੀਂ ਕਰ ਰਹੇ ਹਨ।

ਇਹ ਵੀ ਪੜ੍ਹੋ  : Federal Bureau of Investigation ਵੱਲੋਂ ਪੰਜਾਬ ਪੁਲਿਸ ਦੇ SHO ਖਿਲਾਫ ਐਕਸ਼ਨ; ਇਸ ਮਾਮਲੇ ’ਚ SHO ਗੁਰਿੰਦਰਜੀਤ ਸਿੰਘ ਨਾਮਜ਼ਦ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK