Trump on India Pakistan conflict : ਟਰੰਪ ਨੇ ਫ਼ਿਰ 'ਸਰਪੰਚ' ਬਣਨ ਦੀ ਕੀਤੀ ਕੋਸ਼ਿਸ ,ਕਿਹਾ -ਭਾਰਤ-ਪਾਕਿਸਤਾਨ ਇਕੱਠੇ ਡਿਨਰ ਕਰੇ
Trump on India Pakistan conflict : ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਲਾਗੂ ਹੋ ਗਈ ਹੈ। ਅਜਿਹੀ ਸਥਿਤੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਦੀ ਵਿਚੋਲਗੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਜੰਗਬੰਦੀ ਲਈ ਸਹਿਮਤ ਹੋਏ ਹਨ। ਹੁਣ ਟਰੰਪ ਨੇ ਦੋਵਾਂ ਦੇਸ਼ਾਂ ਨੂੰ ਡਿਨਰ 'ਤੇ ਜਾਣ ਲਈ ਕਿਹਾ ਹੈ।
ਟਰੰਪ ਨੇ ਡਿਨਰ 'ਤੇ ਜਾਣ ਦੀ ਦਿੱਤੀ ਸਲਾਹ
ਹਾਲ ਹੀ ਵਿੱਚ ਸਾਊਦੀ ਅਰਬ ਵਿੱਚ ਇੱਕ ਸੰਬੋਧਨ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਟਰੰਪ ਸਰਕਾਰ ਦੀ ਇੱਕ ਪ੍ਰਾਪਤੀ ਹੈ। ਇਸ ਦੌਰਾਨ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਇੱਕ ਵਾਰ ਇਕੱਠੇ ਡਿਨਰ 'ਤੇ ਜਾਣ ਦੀ ਲੋੜ ਹੈ ਤਾਂ ਜੋ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਘੱਟ ਕੀਤਾ ਜਾ ਸਕੇ। ਦੂਜੇ ਪਾਸੇ ਭਾਰਤ ਵਾਰ-ਵਾਰ ਕਹਿ ਰਿਹਾ ਹੈ ਕਿ ਹੁਣ ਪਾਕਿਸਤਾਨ ਨਾਲ ਸਿਰਫ਼ ਅੱਤਵਾਦ ਅਤੇ ਪੀਓਕੇ 'ਤੇ ਗੱਲਬਾਤ ਹੋਵੇਗੀ, ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਵਿਚੋਲਗੀ ਸਵੀਕਾਰ ਨਹੀਂ ਕੀਤੀ ਜਾਵੇਗੀ।
'ਸਾਨੂੰ ਮਿਜ਼ਾਈਲਾਂ ਦੀ ਲੋੜ ਨਹੀਂ, ਆਓ ਬਿਜਨੈਸ ਕਰੀਏ'
ਟਰੰਪ ਨੇ ਇੱਕ ਪੋਸਟ ਵਿੱਚ ਕਿਹਾ, "ਦੋਵਾਂ ਦੇਸ਼ਾਂ ਕੋਲ ਬਹੁਤ ਸ਼ਕਤੀਸ਼ਾਲੀ, ਮਜ਼ਬੂਤ ਅਤੇ ਸਮਝਦਾਰ ਨੇਤਾ ਹਨ।" ਇਹ ਸਭ ਰੁਕ ਗਿਆ ਹੈ ਅਤੇ ਉਮੀਦ ਹੈ ਕਿ ਇਹ ਇਸੇ ਤਰ੍ਹਾਂ ਰਹੇਗਾ। ਉਹ (ਭਾਰਤ-ਪਾਕਿਸਤਾਨ) ਸੱਚਮੁੱਚ ਇਕੱਠੇ ਹੋ ਸਕਦੇ ਹਨ। ਸ਼ਾਇਦ ਅਸੀਂ ਉਹਨਾਂ ਨੂੰ ਇਕੱਠੇ ਲਿਆ ਸਕਦੇ ਹਾਂ ਅਤੇ ਇੱਕ ਵਧੀਆ ਡਿਨਰ ਖੁਆ ਸਕੀਏ। ਇੱਕ ਸੰਘਰਸ਼ ਵਿੱਚ ਲੱਖਾਂ ਲੋਕ ਮਾਰੇ ਜਾ ਸਕਦੇ ਸਨ ,ਜੋ ਛੋਟੇ ਤੋਂ ਸ਼ੁਰੂ ਹੋਇਆ ਅਤੇ ਦਿਨ ਵ ਦਿਨ ਵੱਡਾ ਹੁੰਦਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ, 'ਸਾਨੂੰ ਪ੍ਰਮਾਣੂ ਮਿਜ਼ਾਈਲਾਂ ਦਾ ਵਪਾਰ ਨਹੀਂ ਕਰਨਾ ਚਾਹੀਦਾ, ਸਗੋਂ ਚੀਜ਼ਾਂ ਦਾ ਵਪਾਰ ਕਰਨਾ ਚਾਹੀਦਾ ਹੈ, ਚੰਗੀਆਂ ਚੀਜ਼ਾਂ ਜੋ ਤੁਸੀਂ ਬਣਾਉਂਦੇ ਹੋ।' ਸ਼ਾਇਦ ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਇਕੱਠਾ ਕਰ ਸਕਦੇ ਹਾਂ। ਜਿੱਥੇ ਉਹ ਬਾਹਰ ਜਾ ਕੇ ਇਕੱਠੇ ਵਧੀਆ ਖਾਣਾ ਖਾ ਸਕਣ। ਟਰੰਪ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਉਪ-ਰਾਸ਼ਟਰਪਤੀ ਜੇਡੀ ਵੈਂਸ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।
ਮੈਨੂੰ ਯੁੱਧ ਪਸੰਦ ਨਹੀਂ - ਟਰੰਪ
ਟਰੰਪ ਨੇ ਅੱਗੇ ਦਾਅਵਾ ਕੀਤਾ, 'ਅਸੀਂ ਕੁਝ ਦਿਨ ਪਹਿਲਾਂ ਹੀ ਇੱਕ ਇਤਿਹਾਸਕ ਜੰਗਬੰਦੀ 'ਤੇ ਦਸਤਖਤ ਕੀਤੇ ਸਨ।' ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਟਕਰਾਅ ਵਿੱਚ ਲੱਖਾਂ ਲੋਕ ਮਾਰੇ ਜਾ ਸਕਦੇ ਸਨ। ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਟਰੰਪ ਨੇ ਇਹ ਦਾਅਵਾ ਅਮਰੀਕਾ-ਸਾਊਦੀ ਨਿਵੇਸ਼ ਫੋਰਮ ਵਿੱਚ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ- 'ਮੇਰੀ ਸਭ ਤੋਂ ਵੱਡੀ ਉਮੀਦ ਸ਼ਾਂਤੀ ਬਣਾਉਣ ਵਾਲਾ ਅਤੇ ਏਕਤਾ ਕਰਨ ਵਾਲਾ ਬਣਨਾ ਹੈ।' ਮੈਨੂੰ ਯੁੱਧ ਪਸੰਦ ਨਹੀਂ।
- PTC NEWS