Amritpal Singh wife At Airport : 'ਫਰਾਰ' ਅੰਮ੍ਰਿਤਪਾਲ ਦੀ ਪਤਨੀ ਨੂੰ ਕੀਤਾ ਗਿਆ ਰਿਹਾਅ, ਦਿੱਤੇ ਗਏ ਇਹ ਨਿਰਦੇਸ਼
Amritpal Singh wife At Airport: ਫਰਾਰ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਰੋਕਿਆ ਗਿਆ। ਜਿਸ ਤੋਂ ਬਾਅਦ ਤਕਰੀਬਨ 3 ਘੰਟਿਆਂ ਤੱਕ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਕਿਰਨਦੀਪ ਨੂੰ ਏਅਰਪੋਰਟ ਤੋਂ ਅਦਾਲਾਤ ਲਿਜਾਇਆ ਗਿਆ। ਕਿਰਨਦੀਪ ਨੂੰ ਡਿਊਟੀ ਮਜਿਸਟਰੇਟ ਅੱਗੇ ਪੇਸ਼ ਕੀਤਾ ਗਿਆ।
ਕਿਰਨਦੀਪ ਨੂੰ ਦੇਸ਼ ਨਾ ਛੱਡ ਕੇ ਜਾਣ ਦੇ ਦਿੱਤੇ ਨਿਰਦੇਸ਼
ਕਿਰਨਦੀਪ ਕੌਰ ਨੂੰ ਇੰਡਲੈਂਡ ਨਹੀਂ ਜਾਣ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕਿਰਨਦੀਪ ਆਪਣੇ ਘਰ ਦੇ ਲਈ ਰਵਾਨਾ ਹੋ ਗਈ ਹੈ। ਨਾਲ ਹੀ ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਕਿਰਨਦੀਪ ਕੌਰ ਨੂੰ ਦੇਸ਼ ਨਾ ਛੱਡ ਕੇ ਜਾਣ ਦੇ ਦਿੱਤੇ ਨਿਰਦੇਸ਼ ਦਿੱਤੇ ਗਏ ਹਨ।
ਪਰਿਵਾਰਿਕ ਮੈਂਬਰਾਂ ਨੇ ਲਗਾਏ ਇਲਜ਼ਾਮ
ਦੱਸ ਦਈਏ ਕਿ ਕਿਰਨਦੀਪ ਲੰਡਨ ਜਾਣ ਦੇ ਲਈ ਸਵੇਰੇ 11 ਵਜੇ ਘਰੋਂ ਨਿਕਲੀ ਸੀ। ਇਸ ਦੌਰਾਨ ਉਸ ਦੇ ਨਾਲ ਉਸਦੀ ਜਠਾਣੀ ਅਤੇ ਚਾਚਾ ਸਹੁਰਾ ਵੀ ਨਾਲ ਸੀ। ਫਿਲਹਾਲ ਕਿਰਨਦੀਪ ਆਪਣੇ ਸਹੁਰੇ ਘਰ ਜੱਲੂਪੁਰ ਖੇੜਾ ਪਹੁੰਚ ਚੁੱਕੀ ਹੈ। ਉਸਦੇ ਚਾਚਾ ਸਹੁਰਾ ਨੇ ਇਲਜ਼ਾਮ ਲਗਾਇਆ ਹੈ ਕਿ ਜੇਕਰ ਉਨ੍ਹਾਂ ਦੀ ਨੂੰਹ ਨੂੰ ਵਿਦੇਸ਼ ਜਾਣ ਦੀ ਮਨਾਹੀ ਸੀ ਤਾਂ ਉਸ ਨੂੰ ਪਹਿਲਾਂ ਸੂਚਿਤ ਕਿਉਂ ਨਹੀਂ ਕੀਤਾ ਗਿਆ ਜੇਕਰ ਕਿਰਨਦੀਪ ਕੌਰ ਤੇ ਕੋਈ ਜੁਰਮ ਨਹੀਂ ਹੈ ਤਾਂ ਉਸਦੇ ਵਿਦੇਸ਼ ਜਾਣ ਤੇ ਪਾਬੰਦੀ ਕਿਉਂ ਹੈ।
ਇਮੀਗ੍ਰੇਸ਼ਨ ਤੇ ਪੁਲਿਸ ਨੇ ਕੀਤਾ ਪਰੇਸ਼ਾਨ-ਚਾਚਾ ਸਹੁਰਾ
ਉਨ੍ਹਾਂ ਇਹ ਵੀ ਦੱਸਿਆ ਕਿ ਕਿਰਨਦੀਪ ਕੌਰ ਦੇ ਪਾਸਪੋਰਟ ਤੇ ਵੀਜੇ ਦੀ ਮਿਆਦ ਅਜੇ ਬਕਾਇਆ ਪਈ ਹੋਈ ਹੈ। ਇਮੀਗ੍ਰੇਸ਼ਨ ਵਿਭਾਗ ਦੇ ਨਾਲ ਨਾਲ ਪੰਜਾਬ ਪੁਲਿਸ ਨੇ ਵੀ ਦਿਮਾਗੀ ਤੌਰ ਤੇ ਪਰੇਸ਼ਾਨ ਕੀਤਾ ਹੈ।
ਦੱਸਿਆ ਗਿਆ ਕਿ ਕਿਰਨਦੀਪ ਕੌਰ ਏਅਰਪੋਰਟ ਤੋਂ ਲੰਡਨ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੀ ਟੀਮ ਏਅਰਪੋਰਟ 'ਤੇ ਹੀ ਕਿਰਨਦੀਪ ਕੌਰ ਤੋਂ ਪੁੱਛਗਿੱਛ ਕਰ ਰਹੀ ਹੈ।
ਐਲਓਸੀ ਨਾਲ ਜੁੜਿਆ ਹੋਇਆ ਹੈ ਮਾਮਲਾ
ਦੱਸ ਦਈਏ ਕਿ ਮਾਮਲਾ ਐਲਓਸੀ ਨਾਲ ਸਬੰਧਿਤ ਹੋਣ ਕਾਰਨ ਇਮੀਗ੍ਰੇਸ਼ਨ ਨੇ ਜਾਣ ਤੋਂ ਰੋਕਿਆ ਗਿਆ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਹਿਰਾਸਤ ’ਚ ਲੈ ਲਿਆ ਹੈ।
ਪੁਲਿਸ ਤੇ ਇਮੀਗ੍ਰੇਸ਼ਨ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ
ਮਿਲੀ ਜਾਣਕਾਰੀ ਮੁਤਾਬਿਕ ਕਿਰਨਦੀਪ ਕੋਲੋਂ ਇੱਕ ਵੱਖਰੇ ਕਮਰੇ ’ਚ ਬਿਠਾ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਵੱਲੋਂ ਅਜੇ ਤੱਕ ਹਿਰਾਸਤ ਚ ਲਏ ਜਾਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਅੰਮ੍ਰਿਤਸਰ ਏਅਰਪੋਰਟ ’ਚ ਪੰਜਾਬ ਪੁਲਿਸ ਅਤੇ ਇਮੀਗ੍ਰੇਸ਼ਨ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਲੰਡਨ ਜਾਣ ਦੀ ਤਿਆਰੀ ’ਚ ਸੀ ਕਿਰਨਦੀਪ ਕੌਰ
ਪ੍ਰਾਪਤ ਜਾਣਕਾਰੀ ਅਨੁਸਾਰ ਕਿਰਨਦੀਪ ਕੌਰ ਦੀ ਫਲਾਈਟ ਦਾ ਸਮਾਂ 1:30 ਵਜੇ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਹ 11.30 ਵਜੇ ਏਅਰਪੋਰਟ ਪਹੁੰਚੀ। ਫਿਲਹਾਲ ਉਸ ਕੋਲੋਂ ਪੁੱਛਗਿੱਛ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ: Jalandhar ByPoll Election 2023: ਜਲੰਧਰ ਉਪ ਚੋਣ ਲਈ ਕਾਂਗਰਸ ਨੇ 40 ਦਿੱਗਜਾਂ ਨੂੰ ਮੈਦਾਨ 'ਚ ਉਤਾਰਿਆ, ਇੱਥੇ ਦੇਖੋ ਲਿਸਟ
- PTC NEWS