Sat, Sep 7, 2024
Whatsapp

Retreat Ceremony Time Change: ਅਟਾਰੀ-ਵਾਹਘਾ ਬਾਰਡਰ 'ਤੇ ਰਿਟਰੀਟ ਸੈਰੇਮਨੀ ਦੇ ਸਮੇਂ ’ਚ ਮੁੜ ਹੋਇਆ ਬਦਲਾਅ

ਇਸ ਸਬੰਧੀ ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਦੇ ਕਾਰਨ ਰਿਟਰੀਟ ਸੈਰੇਮਨੀ ਦਾ ਸਮਾਂ ਸ਼ਾਮ 6:30 ਵਜੇ ਦਾ ਕਰ ਦਿੱਤਾ ਗਿਆ ਹੈ।

Reported by:  PTC News Desk  Edited by:  Aarti -- June 17th 2024 09:03 AM -- Updated: June 17th 2024 09:04 AM
Retreat Ceremony Time Change: ਅਟਾਰੀ-ਵਾਹਘਾ ਬਾਰਡਰ 'ਤੇ ਰਿਟਰੀਟ ਸੈਰੇਮਨੀ ਦੇ ਸਮੇਂ ’ਚ ਮੁੜ ਹੋਇਆ ਬਦਲਾਅ

Retreat Ceremony Time Change: ਅਟਾਰੀ-ਵਾਹਘਾ ਬਾਰਡਰ 'ਤੇ ਰਿਟਰੀਟ ਸੈਰੇਮਨੀ ਦੇ ਸਮੇਂ ’ਚ ਮੁੜ ਹੋਇਆ ਬਦਲਾਅ

Retreat Ceremony Time Change: ਅਟਾਰੀ ਵਾਹਘਾ ਸਰਹੱਦ ’ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਵੱਧ ਰਹੀ ਗਰਮੀ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।  ਕਿਉਂਕਿ ਅਟਾਰੀ ਵਾਹਘਾ ਸਰਹੱਦ ’ਤੇ ਰਿਟਰੀਟ ਸੈਰੇਮਨੀ ਨੂੰ ਵੇਖਣ ਵੱਡੀ ਗਿਣਤੀ ’ਚ ਲੋਕ ਪਹੁੰਚਦੇ ਹਨ।

ਇਸ ਸਬੰਧੀ ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਦੇ ਕਾਰਨ ਰਿਟਰੀਟ ਸੈਰੇਮਨੀ ਦਾ ਸਮਾਂ ਸ਼ਾਮ 6:30 ਵਜੇ ਦਾ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਸਮਾਂ ਸ਼ਾਮ 6:00 ਵਜੇ ਦਾ ਸੀ ਜਿਸ ਵਿੱਚ ਤਬਦੀਲੀ ਲਿਆਂਦੇ ਹੋਏ ਹੁਣ ਸਾਢੇ ਛੇ ਵਜੇ ਤੱਕ ਕਰ ਦਿੱਤਾ ਗਿਆ ਹੈ। 


ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਦੋਵਾਂ ਦੇਸ਼ਾਂ ਦੇ ਭਾਰਤੀ ਬੀਐਸਐੱਫ ਅਧਿਕਾਰੀਆ ਤੇ ਪਾਕਿਸਤਾਨ ਬੀਐਸਐਫ ਦੇ ਅਧਿਕਾਰੀਆ ਵੱਲੋ ਮਿਲਕੇ ਇਹ ਫੈਸਲਾ ਲਿਆ ਗਿਆ ਹੈ। ਦੋਵਾਂ ਦੇਸ਼ਾਂ ਦੀ ਆਪਸੀ ਮੀਟਿੰਗ ਤੋਂ ਬਾਅਦ ਇਹ ਸਹਿਮਤੀ ਪ੍ਰਗਟ ਕੀਤੀ ਗਈ ਕਿ ਸਾਢੇ ਛੇ ਵਜੇ ਰਿਟੀਰੀਟ ਸੈਰਾਮਨੀ ਦੀ ਰਸਮ ਅਦਾ ਕੀਤੀ ਜਾਵੇਗੀ। 

ਇਹ ਵੀ ਕਿਹਾ ਗਿਆ ਕਿ ਜ਼ਿਆਦਾ ਤੇਜ਼ ਗਰਮੀ ਹੋਣ ਕਰਕੇ ਸੈਲਾਨੀਆਂ ਨੂੰ ਵਾਹਘਾ ਬਾਰਡਰ ’ਤੇ ਪਹੁੰਚਣ ’ਚ ਦਿੱਕਤ ਹੁੰਦੀ ਸੀ ਅਤੇ ਰਿਟਰੀਟ ਸੈਰੇਮਨੀ ਵੇਖਣ ਲਈ ਉੱਥੇ ਬੈਠਣ ਦੇ ਸਮੇਂ ਵੀ ਕਾਫੀ ਗਰਮੀ ਹੁੰਦੀ ਸੀ ਜਿਸ ਕਾਰਨ ਸਮੇਂ ’ਚ ਤਬਦੀਲੀ ਕੀਤੀ ਗਈ ਹੈ। 

ਇਹ ਵੀ ਪੜ੍ਹੋ: Three Children Drown: ਰਾਜਾਸਾਂਸੀ ’ਚ ਨਹਿਰ 'ਚ ਨਹਾਉਂਦੇ ਡੁੱਬੇ 3 ਬੱਚਿਆਂ ਚੋਂ ਦੋ ਦੀਆਂ ਮਿਲੀਆਂ ਲਾਸ਼ਾਂ, ਤੀਜੇ ਦੀ ਕੀਤੀ ਜਾ ਰਹੀ ਭਾਲ

- PTC NEWS

Top News view more...

Latest News view more...

PTC NETWORK