Sun, May 12, 2024
Whatsapp

ਰਿਟਾਇਰਡ ਕਰਨਲ, ਉਸ ਦੀ ਪਤਨੀ ਤੇ ਨੌਕਰਾਣੀ 'ਤੇ ਜਾਨਲੇਵਾ ਹਮਲਾ, ਇੱਕ ਦੀ ਹੋਈ ਮੌਤ

Written by  Aarti -- March 06th 2024 06:33 PM
ਰਿਟਾਇਰਡ ਕਰਨਲ, ਉਸ ਦੀ ਪਤਨੀ ਤੇ ਨੌਕਰਾਣੀ 'ਤੇ ਜਾਨਲੇਵਾ ਹਮਲਾ, ਇੱਕ ਦੀ ਹੋਈ ਮੌਤ

ਰਿਟਾਇਰਡ ਕਰਨਲ, ਉਸ ਦੀ ਪਤਨੀ ਤੇ ਨੌਕਰਾਣੀ 'ਤੇ ਜਾਨਲੇਵਾ ਹਮਲਾ, ਇੱਕ ਦੀ ਹੋਈ ਮੌਤ

Retired Colonel: ਪੰਚਕੂਲਾ ਦੇ ਸੈਕਟਰ-2 ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਰਿਟਾਇਰਡ ਕਰਨਲ, ਉਸ ਦੀ ਪਤਨੀ ਅਤੇ ਨੌਕਰਾਣੀ 'ਤੇ ਚਾਕੂਆਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। 

ਤਿੰਨ ਲੋਕਾਂ ਤੇ ਜਾਨਲੇਵਾ ਹਮਲਾ

ਜਾਣਕਾਰੀ ਮੁਤਾਬਕ ਘਰ 'ਚ ਕੰਮ ਕਰਦੇ ਨੌਕਰ ਨੇ ਤਿੰਨ ਲੋਕਾਂ 'ਤੇ ਹਮਲਾ ਕੀਤਾ ਹੈ। ਇੱਕ ਰਿਟਾਇਰਡ ਕਰਨਲ ਦੀ ਪਤਨੀ ਦੀ ਓਜਸ ਹਸਪਤਾਲ ਵਿੱਚ ਮੌਤ ਹੋ ਗਈ ਹੈ। ਨੌਕਰਾਣੀ ਅਤੇ ਸੇਵਾਮੁਕਤ ਕਰਨਲ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।


ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਏ.ਸੀ.ਪੀ ਕ੍ਰਾਈਮ ਅਰਵਿੰਦ ਕੰਬੋਜ ਮੌਕੇ 'ਤੇ ਪਹੁੰਚ ਗਏ ਹਨ। ਪੁਲਿਸ ਟੀਮ ਘਟਨਾ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ। ਹਮਲੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ: LPG ਸਿਲੰਡਰ 'ਚ ਜ਼ਬਰਦਸਤ ਧਮਾਕਾ, 3 ਨਾਬਾਲਿਗ ਬੱਚੀਆਂ ਸਮੇਤ 5 ਲੋਕਾਂ ਦੀ ਹੋਈ ਮੌਤ

-

Top News view more...

Latest News view more...