Fri, Dec 13, 2024
Whatsapp

Badlapur School Assault Case : ਮਾਸੂਮ ਬੱਚੀ ਨੇ ਦੋਸ਼ੀ ਨੂੰ ਆਖਦੀ ਸੀ 'ਦਾਦਾ'; ਦੱਸਿਆ ਸਕੂਲ 'ਚ ਉਸ ਨਾਲ ਕੀ ਕੁਝ ਹੋਇਆ, ਬਦਲਾਪੁਰ 'ਤੇ ਵੱਡਾ ਅਪਡੇਟ

ਐਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਸਕੂਲ ਵਿੱਚ ਸਵੀਪਰ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਵਿਦਿਆਰਥਣ ਦਾ ਯੌਨ ਸ਼ੋਸ਼ਣ ਕੀਤਾ ਸੀ। ਐਫਆਈਆਰ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ 13 ਅਗਸਤ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਦੇ ਵਿਚਕਾਰ ਵਾਪਰੀ।

Reported by:  PTC News Desk  Edited by:  Aarti -- August 21st 2024 09:36 AM -- Updated: August 21st 2024 09:55 AM
Badlapur School Assault Case : ਮਾਸੂਮ ਬੱਚੀ ਨੇ ਦੋਸ਼ੀ ਨੂੰ ਆਖਦੀ ਸੀ 'ਦਾਦਾ'; ਦੱਸਿਆ ਸਕੂਲ 'ਚ ਉਸ ਨਾਲ ਕੀ ਕੁਝ ਹੋਇਆ, ਬਦਲਾਪੁਰ 'ਤੇ ਵੱਡਾ ਅਪਡੇਟ

Badlapur School Assault Case : ਮਾਸੂਮ ਬੱਚੀ ਨੇ ਦੋਸ਼ੀ ਨੂੰ ਆਖਦੀ ਸੀ 'ਦਾਦਾ'; ਦੱਸਿਆ ਸਕੂਲ 'ਚ ਉਸ ਨਾਲ ਕੀ ਕੁਝ ਹੋਇਆ, ਬਦਲਾਪੁਰ 'ਤੇ ਵੱਡਾ ਅਪਡੇਟ

Badlapur School Crime :  ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਬਦਲਾਪੁਰ 'ਚ ਦੋ ਚਾਰ ਸਾਲ ਦੀਆਂ ਬੱਚੀਆਂ ਨਾਲ ਜਿਨਸੀ ਸ਼ੋਸ਼ਣ ਦੀ ਘਟਨਾ ਨੂੰ ਲੈ ਕੇ ਹੰਗਾਮਾ ਹੈ। ਰੇਲ ਪਟੜੀਆਂ ਤੋਂ ਲੈ ਕੇ ਸੜਕਾਂ ਤੱਕ ਪ੍ਰਦਰਸ਼ਨ ਜਾਰੀ ਹਨ। ਇਸ ਮਾਮਲੇ 'ਚ ਦੋਸ਼ੀ ਦੀ ਪਛਾਣ ਅਕਸ਼ੈ ਸ਼ਿੰਦੇ ਵਜੋਂ ਹੋਈ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸੇ ਦੌਰਾਨ ਇੱਕ ਲੜਕੀ ਦੇ ਮਾਪਿਆਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਵਿੱਚ ਖੁਲਾਸਾ ਹੋਇਆ ਹੈ ਕਿ ਸ਼ਿੰਦੇ ਨੇ ਕਿਵੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 

ਐਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਸਕੂਲ ਵਿੱਚ ਸਵੀਪਰ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਵਿਦਿਆਰਥਣ ਦਾ ਯੌਨ ਸ਼ੋਸ਼ਣ ਕੀਤਾ ਸੀ। ਐਫਆਈਆਰ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ 13 ਅਗਸਤ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਦੇ ਵਿਚਕਾਰ ਵਾਪਰੀ। ਇਨ੍ਹਾਂ ਵਿੱਚੋਂ ਇੱਕ ਲੜਕੀ ਦੇ ਪਰਿਵਾਰ ਨੂੰ 13 ਅਗਸਤ ਨੂੰ ਦੂਜੀ ਲੜਕੀ ਦੇ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਸ਼ੱਕ ਹੋਇਆ। ਦੂਜੀ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਉਣ ਜਾ ਰਹੇ ਹਨ।


ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਵੀ ਉਸਦਾ ਮੈਡੀਕਲ ਟੈਸਟ ਕਰਵਾਉਣ ਦਾ ਫੈਸਲਾ ਕੀਤਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਮੈਡੀਕਲ ਰਿਪੋਰਟ 'ਚ ਪਤਾ ਲੱਗਾ ਹੈ ਕਿ ਲੜਕੀ ਦਾ ਹਾਈਮਨ ਟੁੱਟ ਗਿਆ ਸੀ। ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਹੈ ਕਿ ਲੜਕੀ ਬਹੁਤ ਡਰੀ ਹੋਈ ਸੀ ਅਤੇ ਉਸ ਨੇ ਪਰਿਵਾਰ ਨੂੰ ਦੱਸਿਆ ਕਿ ਸਕੂਲ ਵਿਚ 'ਦਾਦਾ' ਨੇ ਉਸ ਦੇ ਕੱਪੜੇ ਉਤਾਰੇ ਅਤੇ ਉਸ ਦੇ ਗੁਪਤ ਅੰਗਾਂ ਨੂੰ ਛੂਹਿਆ ਸੀ।

ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ 16 ਅਗਸਤ ਨੂੰ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੁਲਿਸ ਨੇ 12 ਘੰਟੇ ਬਾਅਦ 16 ਅਗਸਤ ਦੀ ਰਾਤ 9 ਵਜੇ ਐਫ.ਆਈ.ਆਰ. ਦਰਜ ਕੀਤੀ ਸੀ। 

ਇਹ ਹੈ ਪੂਰਾ ਮਾਮਲਾ 

ਸਕੂਲ ਦੇ ਟਾਇਲਟ ਵਿੱਚ ਇੱਕ ਸਵੀਪਰ ਦੁਆਰਾ ਦੋ ਚਾਰ ਸਾਲ ਦੀਆਂ ਬੱਚੀਆਂ ਨਾਲ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕੀਤੇ ਜਾਣ ਤੋਂ ਬਾਅਦ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਬਦਲਾਪੁਰ ਰੇਲਵੇ ਸਟੇਸ਼ਨ ਦੇ ਟ੍ਰੈਕ ਨੂੰ ਜਾਮ ਕਰ ਦਿੱਤਾ ਅਤੇ ਸਕੂਲ ਦੇ ਕੰਪਲੈਕਸ ਵਿੱਚ ਧਾਵਾ ਬੋਲ ਦਿੱਤਾ। ਪੁਲਿਸ ਨੇ ਰੇਲਵੇ ਟਰੈਕ 'ਤੇ ਮੌਜੂਦ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ, ਜੋ ਪੁਲਿਸ ਕਰਮਚਾਰੀਆਂ 'ਤੇ ਪਥਰਾਅ ਕਰ ਰਹੇ ਸਨ। ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਖਿਲਾਫ ਆਪਣਾ ਗੁੱਸਾ ਜ਼ਾਹਰ ਕਰਨ ਲਈ ਗੁੱਸੇ ਵਿੱਚ ਆਏ ਮਾਪਿਆਂ ਸਮੇਤ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸਕੂਲ ਦੀ ਇਮਾਰਤ ਵਿੱਚ ਭੰਨਤੋੜ ਕੀਤੀ।

ਇਹ ਵੀ ਪੜ੍ਹੋ : Bharat Bandh Updates : ਭਾਰਤ ਬੰਦ ਦਾ ਪੰਜਾਬ ਇਨ੍ਹਾਂ ਸੂਬਿਆਂ ’ਚ ਸਭ ਤੋਂ ਵੱਧ ਅਸਰ ਦੀ ਸੰਭਾਵਨਾ; ਦਿੱਲੀ ’ਚ ਨਹੀਂ ਦਿਖੇਗਾ ਅਸਰ, ਕਈ ਥਾਵਾਂ ’ਤੇ ਸਕੂਲ-ਕਾਲਜ ਬੰਦ, ਜਾਣੋ ਕੀ ਖੁੱਲ਼੍ਹੇਗਾ ਤੇ ਕੀ ਰਹੇਗਾ ਬੰਦ

- PTC NEWS

Top News view more...

Latest News view more...

PTC NETWORK