Barnala Land Dispute : ਜ਼ਮੀਨ ਪਿੱਛੇ ਖੂਨ ਹੋਇਆ ਚਿੱਟਾ; ਭਰਾ ਨੇ ਆਪਣੇ ਪੁਲਿਸ ਮੁਲਾਜ਼ਮ ਭਰਾ ਦਾ ਕੀਤਾ ਬੇਰਹਿਮੀ ਨਾਲ ਕਤਲ
Barnala Land Dispute : ਬਰਨਾਲਾ ਦੇ ਪਿੰਡ ਕਾਲੇਕੇ ਵਿੱਚ ਜ਼ਮੀਨੀ ਵਿਵਾਦ ਦੇ ਚੱਲਦੇ ਉਸ ਸਮੇਂ ਖੂਨ ਚਿੱਟਾ ਹੋ ਗਿਆ ਜਦੋ ਇੱਕ ਸ਼ਖਸ ਨੇ ਆਪਣੇ ਹੀ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਦੀ ਦੱਸੀ ਜਾ ਰਹੀ ਹੈ,ਮ੍ਰਿਤਕ ਏਐਸਆਈ ਜੋਗਿੰਦਰ ਸਿੰਘ, ਜੋ ਕਿ ਬਰਨਾਲਾ ਦੇ ਵਸਨੀਕ ਵਜੋਂ ਪੰਜਾਬ ਪੁਲਿਸ ਵਿੱਚ ਡਿਊਟੀ 'ਤੇ ਸੀ, ਦਾ ਆਪਣੇ ਭਰਾ (ਨਾਨਕੇ ਤੋਂ ਆ ਰਹੀ ਜ਼ਮੀਨ) ਨਾਲ ਝਗੜਾ ਚੱਲ ਰਿਹਾ ਸੀ। ਜਿਸ ਕਾਰਨ ਇਹ ਘਟਨਾ ਸਾਹਮਣੇ ਆਈ।
ਭਰਾ ਨੇ ਪੁਲਿਸ ਮੁਲਾਜ਼ਮ ਭਰਾ ਨੂੰ ਉਤਾਰਿਆ ਮੌਤ ਦੇ ਘਾਟ
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਜਦੋਂ ਏਐਸਆਈ ਜੋਗਿੰਦਰ ਸਿੰਘ ਪਿੰਡ ਕਾਲੇਕੇ ਵਿੱਚ ਬੁਲੇਟ ਮੋਟਰਸਾਈਕਲ 'ਤੇ ਜਾ ਰਿਹਾ ਸੀ, ਤਾਂ ਅੱਗੇ ਟਰੈਕਟਰ 'ਤੇ ਸਵਾਰ ਭਰਾ ਨੇ ਗੁੱਸੇ ਵਿੱਚ ਆ ਕੇ ਪਹਿਲਾਂ ਆਪਣੇ ਹੀ ਭਰਾ ਨੂੰ ਟਰੈਕਟਰ ਨਾਲ ਮਾਰ ਦਿੱਤਾ ਅਤੇ ਫਿਰ ਟਰੈਕਟਰ 'ਤੇ ਸਵਾਰ ਭਰਾ ਨੇ ਬੇਰਹਿਮੀ ਨਾਲ ਆਪਣੇ ਭਰਾ ਨੂੰ ਮਾਰ ਦਿੱਤਾ। ਮੋਟਰਸਾਈਕਲ ਸਵਾਰ ਏਐਸਆਈ ਜੋਗਿੰਦਰ ਸਿੰਘ ਦੀ ਟਰੈਕਟਰ ਨਾਲ ਕੁਚਲਣ ਤੋਂ ਬਾਅਦ ਦਰਦਨਾਕ ਮੌਤ ਹੋ ਗਈ।
ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਜਿੱਥੇ ਇੱਕ ਭਰਾ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਹੀ ਭਰਾ ਨੂੰ ਟਰੈਕਟਰ ਨਾਲ ਕੁਚਲ ਕੇ ਬੇਰਹਿਮੀ ਨਾਲ ਮਾਰ ਦਿੱਤਾ, ਉੱਥੇ ਹੀ ਪੰਜਾਬ ਪੁਲਿਸ ਵਿੱਚ ਡਿਊਟੀ 'ਤੇ ਤਾਇਨਾਤ ਮ੍ਰਿਤਕ ਏਐਸਆਈ ਜੋਗਿੰਦਰ ਸਿੰਘ ਦੀ ਮੌਤ ਤੋਂ ਬਾਅਦ ਬਰਨਾਲਾ ਪੁਲਿਸ ਵੱਲੋਂ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਘਟਨਾ ਵਿੱਚ ਜਿੱਥੇ ਨਾਨਕੇ ਦੀ ਜ਼ਮੀਨ ਇਸ ਕਤਲ ਦਾ ਕਾਰਨ ਬਣੀ ਹੈ, ਉੱਥੇ ਹੀ ਪੰਜਾਬ ਪੁਲਿਸ ਦੇ ਕਰਮਚਾਰੀ ਦੀ ਮੌਤ ਤੋਂ ਬਾਅਦ ਬਰਨਾਲਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਵੀ ਸਖ਼ਤ ਕਦਮ ਚੁੱਕੇ ਜਾ ਰਹੇ ਹਨ।
ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਵਾਪਰੀ। ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਪੁਲਿਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਏਐਸਆਈ ਜੋਗਿੰਦਰ ਸਿੰਘ ਦਾ ਆਪਣੇ ਛੋਟੇ ਭਰਾ ਸੁਖਦੇਵ ਸਿੰਘ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਕੱਲ੍ਹ ਜਦੋਂ ਏਐਸਆਈ ਜੋਗਿੰਦਰ ਸਿੰਘ ਆਪਣੀ ਪਤਨੀ ਵੀਰਪਾਲ ਕੌਰ ਨਾਲ ਆਪਣੇ ਨਾਨਕੇ ਪਿੰਡ ਕਾਲੇਕੇ ਤੋਂ ਬਰਨਾਲਾ ਵਾਪਸ ਆ ਰਿਹਾ ਸੀ, ਤਾਂ ਉਸਦਾ ਭਰਾ ਸੁਖਦੇਵ ਸਿੰਘ ਅਤੇ ਉਸਦਾ ਪੁੱਤਰ ਪਿੰਡ ਤੋਂ ਦੋ ਕਿਲੋਮੀਟਰ ਦੂਰ ਕਾਲੇਕੇ-ਭੈਣੀ ਜੱਸਾ ਲਿੰਕ ਸੜਕ 'ਤੇ ਟਰੈਕਟਰ 'ਤੇ ਖੜ੍ਹੇ ਸਨ। ਟਰੈਕਟਰ ਨੇ ਏਐਸਆਈ ਜੋਗਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਪਤਨੀ ਵੀਰਪਾਲ ਕੌਰ ਇੱਕ ਪਾਸੇ ਡਿੱਗ ਪਈ ਅਤੇ ਏਐਸਆਈ ਜੋਗਿੰਦਰ ਸਿੰਘ ਦੀ ਟਰੈਕਟਰ ਹੇਠ ਕੁਚਲਣ ਨਾਲ ਮੌਤ ਹੋ ਗਈ।
ਡੀਐਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਵੀਰਪਾਲ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਸੁਖਦੇਵ ਸਿੰਘ ਅਤੇ ਉਸਦੇ ਪੁੱਤਰ ਵਿਰੁੱਧ ਧਨੌਲਾ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : Land Pooling : 'ਅਸਲੀ CM ਕੇਜਰੀਵਾਲ, ਭਗਵੰਤ ਮਾਨ ਡੁਪਲੀਕੇਟ ਰੱਖਿਆ', ਪਟਿਆਲਾ ਰੈਲੀ 'ਚ ਸੁਖਬੀਰ ਸਿੰਘ ਬਾਦਲ ਨੇ *ਬਾਗੀ ਧੜਾ* ਵੀ ਰਗੜਿਆ
- PTC NEWS