Rashi Aggarwal Gets Death Threat: BJP ਆਗੂ ਰਾਸ਼ੀ ਅਗਰਵਾਲ ਨੂੰ ਮਿਲੀ ਧਮਕੀ, ਮੰਗੀ 3 ਲੱਖ ਦੀ ਫਿਰੌਤੀ
Rashi Aggarwal Gets Death Threat: ਸੁਬਾਈ ਸਰਕਾਰ ਜਿੱਥੇ ਇੱਕ ਪਾਸੇ ਪੰਜਾਬ ’ਚ ਕਾਨੂੰਨ ਵਿਵਸਥਾ ’ਚ ਸੁਧਾਰ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਧਮਕੀਆਂ ਦੇ ਕੇ ਪੈਸੇ ਮੰਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਰਾਸ਼ੀ ਅਗਰਵਾਲ ਨੂੰ ਧਮਕੀਆਂ ਦੇ ਕੇ 3 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ’ਤੇ ਦਿੱਤੀ।
ਬੀਜੇਪੀ ਆਗੂ ਰਾਸ਼ੀ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਵਾਟਸਐਪ ਨੰਬਰ ’ਤੇ ਇੱਕ ਮੈਸੇਜ ਆਇਆ ਹੈ ਜਿਸ ’ਤੇ ਉਨ੍ਹਾਂ ਤੋਂ ਕਿਸੇ ਅਣਪਛਾਤੇ ਵਿਅਕਤੀ ਨੇ 3 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਨਾਲ ਹੀ ਉਕਤ ਵਿਅਕਤੀ ਨੇ ਕਿਹਾ ਹੈ ਕਿ ਜੇਕਰ ਉਸਨੇ ਜਲਦੀ ਪੈਸੇ ਨਹੀਂ ਪਹੁੰਚਾਏ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਸ਼ੀ ਅਗਰਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ, ਜਿਸ ਕਾਰਨ ਕਿਸੇ ਨਾ ਕਿਸੇ ਆਗੂ ਜਾਂ ਵਿਅਕਤੀ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਧਮਕੀ ਬੀਤੇ ਮੰਗਲਵਾਰ ਨੂੰ ਮਿਲੀ ਸੀ ਪਰ ਬੁੱਧਵਾਰ ਤੋਂ ਲੈ ਕੇ ਹੁਣ ਤੱਕ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਹੈ।
ਇਹ ਵੀ ਪੜ੍ਹੋ: School of Eminence : ਸਕੂਲ ਆਫ ਐਮੀਨੈਂਸ 'ਚ 6ਵੀਂ ਕਲਾਸ ਦੇ ਦਾਖ਼ਲਿਆਂ ਲਈ ਦਰਵਾਜ਼ੇ ਬੰਦ
- PTC NEWS