Tue, Jun 17, 2025
Whatsapp

Blackout In Amritsar : ਅੰਮ੍ਰਿਤਸਰ ’ਚ ਮੁੜ ਹੋਵੇਗਾ ਬਲੈਕ ਆਊਟ ; ਪਹਿਲਾ ਵਜਾਇਆ ਜਾਵੇਗਾ ਸਾਇਰਨ, ਇੱਕ ਘੰਟੇ ਦੀ ਮੌਕ ਡਰਿੱਲ

ਇਸ ਦੌਰਾਨ ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੌਕ ਡ੍ਰਿਲ ਆਪਰੇਸ਼ਨ ਸ਼ੀਲਡ ਦੇ ਨਾਂ ’ਤੇ ਕੀਤੀ ਜਾਵੇਗੀ।

Reported by:  PTC News Desk  Edited by:  Aarti -- May 30th 2025 03:19 PM
Blackout In Amritsar : ਅੰਮ੍ਰਿਤਸਰ ’ਚ ਮੁੜ ਹੋਵੇਗਾ ਬਲੈਕ ਆਊਟ ; ਪਹਿਲਾ ਵਜਾਇਆ ਜਾਵੇਗਾ ਸਾਇਰਨ, ਇੱਕ ਘੰਟੇ ਦੀ ਮੌਕ ਡਰਿੱਲ

Blackout In Amritsar : ਅੰਮ੍ਰਿਤਸਰ ’ਚ ਮੁੜ ਹੋਵੇਗਾ ਬਲੈਕ ਆਊਟ ; ਪਹਿਲਾ ਵਜਾਇਆ ਜਾਵੇਗਾ ਸਾਇਰਨ, ਇੱਕ ਘੰਟੇ ਦੀ ਮੌਕ ਡਰਿੱਲ

Blackout In Amritsar :  ਪਾਕਿਸਤਾਨ ਨਾਲ ਲੱਗਦੇ ਸਰਹੱਦੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੁਣ 31 ਮਈ ਸ਼ਨੀਵਾਰ ਨੂੰ ਸਿਵਲ ਡਿਫੈਂਸ ਮੌਕ ਡ੍ਰਿਲ ਹੋਵੇਗੀ। ਪੰਜਾਬ ’ਚ ਆਪਰੇਸ਼ਨ ਸ਼ੀਲਡ ਦੇ ਨਾਮ ’ਤੇ ਸਿਵਲ ਡਿਫੈਂਸ ਮੌਕ ਡ੍ਰਿਲ 31 ਮਈ ਨੂੰ ਕੀਤੀ ਜਾਵੇਗੀ। 

ਇਸ ਦੌਰਾਨ ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੌਕ ਡ੍ਰਿਲ ਆਪਰੇਸ਼ਨ ਸ਼ੀਲਡ ਦੇ ਨਾਂ ’ਤੇ ਕੀਤੀ ਜਾਵੇਗੀ। ਜਿਸ ਦੇ ਵਿੱਚ ਅੰਮ੍ਰਿਤਸਰ ਦੀ ਰਣਜੀਤ ਐਵਨਿਊ ਦੁਸ਼ਹਿਰਾ ਗਰਾਊਂਡ ਦੇ ਵਿੱਚ 6 ਵਜੇ ਤੋਂ ਲੈ ਕੇ 7 ਵਜੇ ਤੱਕ ਮੌਕ ਡਰਿੱਲ ਹੋਵੇਗੀ ਅਤੇ ਉਸ ਤੋਂ ਬਾਅਦ 8 ਵਜੇ ਤੋਂ ਲੈ ਕੇ ਰਾਤ 8:30  ਤੱਕ ਅੰਮ੍ਰਿਤਸਰ ਸ਼ਹਿਰ ਵਿੱਚ ਬਲੈਕ ਆਊਟ ਵੀ ਕੀਤਾ ਜਾਵੇਗਾ। 


ਉਨ੍ਹਾਂ ਅੱਗੇ ਕਿਹਾ ਕਿ ਇਸ ਬਲੈਕ ਆਊਟ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਵਾਸੀ ਪ੍ਰਸ਼ਾਸਨ ਦਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਾਸੀ ਬਲੈਕ ਆਊਟ ਦੌਰਾਨ ਸਾਰੀਆਂ ਲਾਈਟਾਂ ਬੰਦ ਕਰ ਦੇਣ ਇਨਵੇਟਰ ’ਤੇ ਚੱਲਣ ਵਾਲੀਆਂ ਲਾਈਟਾਂ ਵੀ ਬੰਦ ਕਰਕੇ ਇੱਕ ਸੇਫ ਕਮਰੇ ਵਿੱਚ ਜਾ ਕੇ ਬੈਠ ਜਾਣ ਜਿਸ ਕਮਰੇ ਵਿੱਚ ਜਿਆਦਾ ਖਿੜਕੀਆਂ ਨਾ ਹੋਣ ਅਤੇ ਇਸ ਮੌਕ ਡ੍ਰਿਲ ਅਤੇ ਬਲੈਕ ਆਊਟ ਤੋਂ ਸ਼ਹਿਰ ਵਾਸੀਆਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ। 

ਦੱਸ ਦਈਏ ਕਿ ਇਹ ਮੌਕ ਡਰਿੱਲ ਅਤੇ ਬਲੈਕ ਆਊਟ ਪਹਿਲਾਂ 29 ਮਈ ਨੂੰ ਕੀਤਾ ਜਾਣਾ ਸੀ ਪਰ ਹੁਣ ਇਹ 31 ਮਈ ਨੂੰ ਕੀਤੀ ਜਾ ਰਹੀ ਹੈ ਅਤੇ ਇਹ ਮੌਕ ਡ੍ਰਿਲ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੀਤੀ ਜਾਵੇਗੀ। ਮੌਕ ਡ੍ਰਿਲ ਜੰਮੂ ਅਤੇ ਕਸ਼ਮੀਰ, ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਅਤੇ ਗੁਜਰਾਤ ਵਿੱਚ ਹੋਵੇਗੀ।

ਇਹ ਵੀ ਪੜ੍ਹੋ : Ludhiana West ByElection : ਲੁਧਿਆਣਾ 'ਚ 17 ਜੂਨ (ਸ਼ਾਮ 6 ਵਜੇ) ਤੋਂ 19 ਜੂਨ (ਸ਼ਾਮ 6 ਵਜੇ) ਅਤੇ 23 ਜੂਨ ਤੱਕ "ਡਰਾਈ ਡੇਅ" ਦਾ ਐਲਾਨ

- PTC NEWS

Top News view more...

Latest News view more...

PTC NETWORK