Sun, Dec 3, 2023
Whatsapp

ਬਟਾਲਾ: ਖੇਤਾਂ ਵਿੱਚੋਂ ਮਿਲੀ 28 ਸਾਲਾਂ ਨੌਜਵਾਨ ਦੀ ਲਾਸ਼; ਜਾਂਚ ਵਿੱਚ ਜੁਟੀ ਪੁਲਿਸ

Written by  Shameela Khan -- November 01st 2023 02:00 PM -- Updated: November 01st 2023 02:02 PM
ਬਟਾਲਾ: ਖੇਤਾਂ ਵਿੱਚੋਂ ਮਿਲੀ 28 ਸਾਲਾਂ ਨੌਜਵਾਨ ਦੀ ਲਾਸ਼;  ਜਾਂਚ ਵਿੱਚ ਜੁਟੀ ਪੁਲਿਸ

ਬਟਾਲਾ: ਖੇਤਾਂ ਵਿੱਚੋਂ ਮਿਲੀ 28 ਸਾਲਾਂ ਨੌਜਵਾਨ ਦੀ ਲਾਸ਼; ਜਾਂਚ ਵਿੱਚ ਜੁਟੀ ਪੁਲਿਸ

ਬਟਾਲਾ:  ਅੱਜ ਸਵੇਰੇ ਨੈਸ਼ਨਲ ਹਾਈਵੇ ਦੇ ਕੋਲ ਪਿੰਡ ਬਹਾਦੁਰਪੁਰ ਦੇ ਖੇਤਾਂ ਵਿੱਚੋਂ 28 ਸਾਲਾਂ ਨੌਜਵਾਨ ਲਾਸ਼ ਮਿਲੀ। ਜਿਸਤੋਂ ਬਾਅਦ ਸਾਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਫ਼ੈਲ ਗਿਆ।ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਬਟਾਲਾ ਪੁਲਿਸ ਟੀਮ ਦੇ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਅਤੇ ਬਾਅਦ ਵਿੱਚ ਇਸ ਲਾਸ਼ ਨੂੰ ਪੋਸਟਮਾਟਰਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਪ੍ਰਸ਼ਾਸਨ ਦੁਆਰਾ ਮਾਮਲੇ ਦੀ ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਦੱਸ ਦਈਏ ਕਿ ਮ੍ਰਿਤਕ ਆਦਮੀ ਦੀ ਪਛਾਣ ਸਲੀਮ ਮਸੀਹ ਵਾਸੀ ਪਿੰਡ ਕੰਗ ਵਜੋਂ ਹੋਈ। ਮੌਕੇ 'ਤੇ ਪਹੁੰਚੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਸੰਨੀ ਨੇ ਦੱਸਿਆ ਕਿ ਮ੍ਰਿਤਕ ਸਲੀਮ ਮਸੀਹ ਦੀ ਉਮਰ 28 ਸਾਲ ਸੀ ਅਤੇ ਉਹ ਵਿਆਹਿਆ ਹੋਇਆ ਸੀ। ਉਸਦੀ ਇੱਕ ਦੋ ਸਾਲ ਦੀ ਬੱਚੀ ਵੀ ਹੈ।




ਉਨ੍ਹਾਂ ਅੱਗੇ ਦੱਸਿਆ ਕਿ ਸਲੀਮ ਮਸੀਹ ਕੱਲ ਸ਼ਾਮ ਨੂੰ ਆਪਣੀ ਸਕੂਟਰੀ ਲੈ ਕੇ ਘਰੋਂ ਨਿਕਲਿਆ ਸੀ। ਜਿਸਤੋਂ ਬਾਅਦ ਉਹ ਸਾਰੀ ਰਾਤ ਵਾਪਿਸ ਨਹੀਂ ਆਇਆ ਅਤੇ ਸਵੇਰੇ ਜਾਣਕਾਰੀ ਮਿਲੀ ਕਿ ਉਸਦੀ ਲਾਸ਼ ਪਿੰਡ ਬਹਾਦੁਰਪੁਰ ਦੇ ਖੇਤਾਂ ਵਿੱਚੋਂ ਪਈ ਹੋਈ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਮ੍ਰਿਤਕ ਆਦਮੀ ਦੀ ਲਾਸ਼ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸੱਟ ਦਾ ਨਿਸ਼ਾਨ ਨਹੀਂ ਮਿਲਿਆ। ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਨਾਂ ਦਾ ਪਤਾ ਚੱਲ ਪਾਏਗਾ।

ਉੱਥੇ ਹੀ ਮੌਜੂਦ ਚਸ਼ਮਦੀਦ ਰਣਜੀਤ ਸਿੰਘ ਨੇ ਦੱਸਿਆ, "ਸਵੇਰੇ ਜਦੋਂ ਮੈਂ ਆਪਣੇ ਖੇਤਾਂ ਵਿੱਚ ਆਇਆ ਤਾਂ ਮੈਂ ਦੇਖਿਆ ਕਿ ਸਕੂਟਰੀ ਦੇ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਹੈ, ਤਾਂ ਮੈਂ ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।"  


- PTC NEWS

adv-img

Top News view more...

Latest News view more...