CGC University Mohali ਵੱਲੋਂ ‘ਭਾਰਤ ਏ ਆਈ’ ਪ੍ਰੀ-ਸਮਿੱਟ ਦਾ ਆਯੋਜਨ
CGC University Mohali : ਸੀਜੀਸੀ ਯੂਨੀਵਰਸਿਟੀ, ਮੁਹਾਲੀ ਵਿੱਚ ‘ਭਾਰਤ ਏ ਆਈ: ਸਮਾਵੇਸ਼ੀ, ਜ਼ਿੰਮੇਵਾਰ ਅਤੇ ਪ੍ਰਭਾਵ-ਕੇਂਦਰਿਤ ਆਰਟੀਫੀਸ਼ਲ ਇੰਟੈਲੀਜੈਂਸ’ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਇੰਡੀਆ–ਏ ਆਈ ਇੰਪੈਕਟ ਸਮਿੱਟ 2026 ਦਾ ਪ੍ਰੀ-ਸਮਿੱਟ ਸੀ, ਜੋ ਰਾਸ਼ਟਰੀ ਸਟਾਰਟਅਪ ਡੇ ਦੇ ਮੌਕੇ ‘ਤੇ ਆਯੋਜਿਤ ਹੋਇਆ। ਸਮਾਗਮ ਨੂੰ ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ (ਮੇਇਟੀ) ਵੱਲੋਂ ਮਨਜ਼ੂਰੀ ਅਤੇ ਮਾਨਤਾ ਪ੍ਰਾਪਤ ਸੀ।
ਸਮਿੱਟ ਦੌਰਾਨ ਮੁੱਖ ਭਾਸ਼ਣ, ਪੈਨਲ ਚਰਚਾ, ਆਗੂਆਂ ਨਾਲ ਗੱਲਬਾਤ ਅਤੇ ਇੰਟਰਐਕਟਿਵ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸੈਸ਼ਨਾਂ ਵਿੱਚ ਏ ਆਈ ਗਵਰਨੈਂਸ, ਨੈਤਿਕਤਾ ਅਤੇ ਵਿਹਾਰਕ ਲਾਗੂਕਰਨ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕੀਤੀ ਗਈ, ਅਤੇ ਨੀਤੀ ਅਤੇ ਅਭਿਆਸ ਵਿਚਕਾਰ ਫਾਸਲੇ ਨੂੰ ਪੂਰਾ ਕਰਨ 'ਤੇ ਕੇਂਦ੍ਰਿਤ ਕੀਤਾ ਗਿਆ।
ਸਮਾਗਮ ਦੇ ਮੁੱਖ ਮਹਿਮਾਨ ਅਮਿਤ ਕਟਾਰੀਆ, ਸੀਓਓ ਅਤੇ ਕੋ-ਫਾਊਂਡਰ, ਸਰਸ ਏ ਆਈ ਰਹੇ। ਇਸ ਮੌਕੇ ‘ਤੇ ਤਰੁਣ ਮਲਹੋਤਰਾ, (ਫਾਊਂਡਰ ਅਤੇ ਸੀਈਓ, ਸਾਇਬਰ ਸਪਲੰਕ); ਸੂਰਜ ਕੁਮਾਰ, (ਸੀਈਓ, ਕਿਊਲਾ ਨੈਰੇਟਿਵਜ਼ ਇੰਕ.); ਤਨਦੀਪ ਸਾਂਗਰਾ, (ਸੰਸਥਾਪਕ, ਸ਼ੀ ਇਨੋਵੇਟਸ ਏ ਆਈ); ਬਿਪਨਜੀਤ ਸਿੰਘ, (ਸੰਸਥਾਪਕ ਅਤੇ ਨਿਰਦੇਸ਼ਕ, ਡਿਜੀਵਾਹ ਟੈਕਨੋਸਿਸ ਐਲਐਲਪੀ); ਜਿਗਰਜੀਤ ਸਿੰਘ, (ਮੈਨੇਜਿੰਗ ਡਾਇਰੈਕਟਰ ਅਤੇ ਸੰਸਥਾਪਕ, ਜੇਡਬਲਯੂ ਇਨਫੋਟੈਕ); ਨੇਹਾ ਅਰੋੜਾ, (ਮੁੱਖ ਸੰਚਾਲਨ ਅਧਿਕਾਰੀ, ਉੱਤਰੀ ਖੇਤਰ ਵਿਗਿਆਨ ਅਤੇ ਤਕਨਾਲੋਜੀ ਕਲੱਸਟਰ, ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰ ਦਫ਼ਤਰ, ਭਾਰਤ ਸਰਕਾਰ); ਅਨਿਲ ਚੰਨਾ, (ਸੀ.ਟੀ.ਓ., ਸਾਫਟਵਿਜ਼ ਇਨਫੋਟੈਕ); ਤਨਵੀਰ ਸਿੰਘ, (ਸੀਨੀਅਰ ਮੈਨੇਜਰ, ਸਪੋਕਨ ਟਿਊਟੋਰਿਅਲ, ਆਈਆਈਟੀ ਬੰਬੇ) ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸਦੇ ਨਾਲ ਹੀ ਭਾਰਤ ਵਿੱਚ ਇਜ਼ਰਾਈਲ ਦੇ ਦੂਤਾਵਾਸ ਵਿੱਚ ਤਕਨਾਲੋਜੀ ਅਤੇ ਨਵੀਨਤਾ ਦੀ ਮੁਖੀ ਮਾਇਆ ਸ਼ਰਮਨ ਨੇ ਵਰਚੁਅਲੀ ਸ਼ਿਰਕਤ ਕੀਤੀ ਅਤੇ ਅੰਤਰਰਾਸ਼ਟਰੀ ਸੂਝ ਸਾਂਝੀ ਕੀਤੀ।
ਸਮਾਗਮ ਦੌਰਾਨ ਏ ਆਈ ਪ੍ਰੋਜੈਕਟ ਵੀ ਸ਼ੋਕੇਸ ਕਰਵਾਇਆ ਗਿਆ, ਜਿਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੇ ਹੈਲਥਕੇਅਰ, ਸਾਈਬਰ ਸੁਰੱਖਿਆ, ਸਮਾਰਟ ਸਿਸਟਮ, ਸਿੱਖਿਆ ਅਤੇ ਸਸਟੇਨੇਬਿਲਿਟੀ ਨਾਲ ਜੁੜੇ ਏ ਆਈ ਹੱਲ ਪੇਸ਼ ਕੀਤੇ।
ਸੀਜੀਸੀ ਯੂਨੀਵਰਸਿਟੀ ਦੇ ਮਾਨਨੀਯ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ,
"ਇਹ ਆਯੋਜਨ 'ਭਾਰਤ ਏ ਆਈ' ਸੀਜੀਸੀ ਯੂਨੀਵਰਸਿਟੀ ਦੀ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਵਿੱਚ ਤਕਨਾਲੋਜੀ, ਨੈਤਿਕਤਾ ਅਤੇ ਸਮਾਜਿਕ ਪ੍ਰਭਾਵ ਨੂੰ ਨਾਲ ਮਿਲਾ ਕੇ ਅੱਗੇ ਵਧਾਇਆ ਜਾ ਰਿਹਾ ਹੈ। ਯੂਨੀਵਰਸਿਟੀ ਆਪਣੇ ਵਿਦਿਆਰਥੀਆਂ, ਰਿਸਰਚਰਾਂ ਅਤੇ ਨਵੀਨਤਾ ਲਿਆਉਣ ਵਾਲਿਆਂ ਨੂੰ ਜ਼ਿੰਮੇਵਾਰ ਏ ਆਈ ਹੱਲ ਵਿਕਸਿਤ ਕਰਨ ਲਈ ਤਿਆਰ ਕਰ ਰਹੀ ਹੈ, ਤਾਂ ਜੋ ਦੇਸ਼ ਦੇ ਰਾਸ਼ਟਰੀ ਏਆਈ ਮਿਸ਼ਨ ਵਿੱਚ ਯੋਗਦਾਨ ਦਿੱਤਾ ਜਾ ਸਕੇ।"
ਇਸੇ ਸੰਦਰਭ ਵਿੱਚ, ਡਾ. ਅਤਿ ਪ੍ਰਿਯੇ, ਸੀਈਓ, ਇੰਕਿਊਬੇਸ਼ਨ ਐਂਡ ਸਟਾਰਟਅਪਸ ਨੇ ਕਿਹਾ ਕਿ,
"ਇੰਡੀਆ–ਏਆਈ ਇੰਪੈਕਟ ਸਮਿੱਟ 2026 ਦੇ ਸਰਕਾਰੀ ਪ੍ਰੀ-ਸਮਿੱਟ ਦੇ ਤੌਰ ਤੇ ਭਾਰਤ ਏ ਆਈ ਦੀ ਮੇਜ਼ਬਾਨੀ ਕਰਨਾ ਸਾਡੇ ਲਈ ਇੱਕ ਮਹੱਤਵਪੂਰਣ ਉਪਲਬਧੀ ਹੈ। ਉਦਯੋਗ ਦੇ ਮਾਹਿਰਾਂ, ਅੰਤਰਰਾਸ਼ਟਰੀ ਪ੍ਰਤਿਨਿਧੀਆਂ ਅਤੇ ਵਿਦਿਆਰਥੀ ਨਵੀਨਤਾ ਲਿਆਉਣ ਵਾਲਿਆਂ ਦੀ ਭਾਗੀਦਾਰੀ ਦਰਸਾਉਂਦੀ ਹੈ ਕਿ ਸਹਿਯੋਗ ਰਾਹੀਂ ਸਮਾਵੇਸ਼ੀ ਅਤੇ ਜ਼ਿੰਮੇਵਾਰ ਏ ਆਈ ਦੇ ਭਵਿੱਖ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।"
ਭਾਰਤ ਏ ਆਈ ਤੋਂ ਪ੍ਰਾਪਤ ਮੁੱਖ ਨਤੀਜੇ ਅਤੇ ਸੁਝਾਅਵਾਂ ਨੂੰ ਅਧਿਕਾਰਿਕ ਤੌਰ ‘ਤੇ ਇੰਡੀਆ ਏ ਆਈ ਨਾਲ ਸਾਂਝਾ ਕੀਤਾ ਜਾਵੇਗਾ। ਇਹ ਨਤੀਜੇ 19–20 ਫਰਵਰੀ 2026 ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਇੰਡੀਆ–ਏ ਆਈ ਇੰਪੈਕਟ ਸਮਿੱਟ 2026 ਦੀ ਚਰਚਾ ਨੂੰ ਮਜ਼ਬੂਤੀ ਦੇਣਗੇ ਅਤੇ ਭਾਰਤ ਵਿੱਚ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਭਵਿੱਖੀ ਰੁਝਾਨਾਂ ‘ਤੇ ਰਾਸ਼ਟਰੀ ਪੱਧਰ ਦੀਆਂ ਗੱਲਬਾਤਾਂ ਵਿੱਚ ਸਹਾਇਕ ਹੋਣਗੇ।
ਇਸ ਆਯੋਜਨ ਦੀ ਸਫਲਤਾ ਨਾਲ ਸੀਜੀਸੀ ਯੂਨੀਵਰਸਿਟੀ, ਮੋਹਾਲੀ, ਖੋਜਕਰਤਾਵਾਂ, ਤਕਨਾਲੋਜੀ ਨਵੀਨਤਾ ਅਤੇ ਉਦਯਮੀ ਸੱਭਿਆਚਾਰ ਦਾ ਇੱਕ ਪ੍ਰਮੁੱਖ ਕੇਂਦਰ ਬਣ ਗਈ ਹੈ, ਜੋ ਜ਼ਿੰਮੇਵਾਰ ਅਤੇ ਪ੍ਰਭਾਵ-ਕੇਂਦਰਿਤ ਏਆਈ ਦੇ ਖੇਤਰ ਵਿੱਚ ਪ੍ਰਤਿਭਾਸ਼ਾਲੀ ਅਤੇ ਪ੍ਰਭਾਵਸ਼ਾਲੀ ਪੀੜ੍ਹੀ ਨੂੰ ਤਿਆਰ ਕਰ ਰਹੀ ਹੈ।
ਇਹ ਵੀ ਪੜ੍ਹੋ : Gurdaspur ’ਚ ਅਧਿਆਪਕਾਂ ਨਾਲ ਭਰੀ ਵੈਨ ਹੋਈ ਹਾਦਸੇ ਦਾ ਸ਼ਿਕਾਰ, ਕਈ ਅਧਿਆਪਕ ਹੋਏ ਗੰਭੀਰ ਰੂਪ ਨਾਲ ਜ਼ਖਮੀ
- PTC NEWS