Ludhiana ’ਚ ਦਿਖਿਆ ਗੁੰਡਾਗਰਦੀ ਦਾ ਨੰਗਾ ਨਾਚ, ਬੱਚਿਆਂ ਦੀ ਬਹਿਸਬਾਜੀ ਬਣੀ ਵੱਡਿਆਂ ਲਈ ਜੰਗ ਦਾ ਮੈਦਾਨ !
Ludhiana News : ਲੁਧਿਆਣਾ ਦੇ ਸਾਹਨੇਵਾਲ ਅਧੀਨ ਪੈਂਦੇ ਗਾਰਡਨ ਸਿਟੀ ਕਲੋਨੀ ਦੇ ਵਿੱਚ ਦੋ ਪਰਿਵਾਰਾਂ ਦੀ ਬੱਚਿਆਂ ਦੀ ਆਪਸੀ ਬਹਿਸਬਾਜੀ ਤੋਂ ਬਾਅਦ ਲੜਾਈ ਹੋ ਗਈ। ਦੱਸ ਦਈਏ ਕਿ ਇਹ ਲੜਾਈ ਇਨੀ ਵੱਧ ਗਈ ਕਿ ਦੋਵਾਂ ਲਈ ਜੰਗ ਦਾ ਮੈਦਾਨ ਬਣ ਗਈ ਉਧਰ ਇੱਕ ਪਰਿਵਾਰ ਨੇ ਦੂਸਰੀ ਧਿਰ ਤੇ ਧਾਰਾ ਹਥਿਆਰਾਂ ਨਾਲ ਹਮਲਾ ਵੀ ਕੀਤਾ ਹੈ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਇਸ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਨੇ ਦੱਸਿਆ ਕਿ ਬੱਚਿਆਂ ਦੀ ਲੜਾਈ ਝਗੜੇ ਦੇ ਚੱਲਦਿਆਂ ਉਨ੍ਹਾਂ ਦੇ ਉੱਤੇ ਹਮਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹਮਲੇ ਤੋਂ ਬਾਅਦ ਉਨ੍ਹਾਂ ਦੇ ਉੱਤੇ ਹੀ ਉਲਟਾ ਮਾਮਲਾ ਦਰਜ ਕਰ ਦਿੱਤਾ ਗਿਆ ਜਿਸ ਸਬੰਧੀ ਉਹ ਇਨਸਾਫ ਦੀ ਮੰਗ ਕਰਦੇ ਹਨ।
ਉਧਰ ਇਸ ਸਬੰਧ ਵਿੱਚ ਜਦੋਂ ਥਾਣਾ ਸਾਹਨੇਵਾਲ ਦੇ ਐਸਐਚ ਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਐਮ ਐਲ਼ ਆਰ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੋ ਦਵਿੰਦਰ ਸਿੰਘ ਦੇ ਸੱਟਾਂ ਲੱਗੀਆਂ ਸੀ ਉਸ ਮੁਤਾਬਕ ਇਹ ਐਫਆਈਆਰ ਹੋਈ ਹੈ।
ਉਨ੍ਹਾਂ ਕਿਹਾ ਕਿ ਦੂਸਰੀ ਧਿਰ ਨੂੰ ਵੀ ਆਪਨੇ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ ਉਹਨਾਂ ਕਿਹਾ ਕਿ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਜੋ ਨੰਗੀਆਂ ਕਿਰਪਾਨਾਂ ਜਾਂ ਸੀਸੀਟੀਵੀ ਸਾਹਮਣੇ ਆਈ ਹੈ ਉਹ ਵੀ ਉਹਨਾਂ ਨੂੰ ਮੁਹੱਈਆ ਕਰਵਾਈ ਜਾਵੇ।
ਇਹ ਵੀ ਪੜ੍ਹੋ : Private Vehicles in Punjab : ਨਿੱਜੀ ਵਾਹਨਾਂ ਨੂੰ ਬੁਲੇਟਪਰੂਫ ਬਣਾਉਣ ਲਈ ਨਿਯਮ ਬਣਾਉਣ ਅਤੇ ਲਾਇਸੈਂਸ ਜਾਰੀ ਕਰਨ ਲਈ ਬਣਾਈ ਗਈ ਕਮੇਟੀ
- PTC NEWS