CM Mann Peshi at Akal Takht Sahib Highlights : ''ਭਵਿੱਖ 'ਚ ਧਾਰਮਿਕ ਮਸਲਿਆਂ 'ਤੇ ਟਿੱਪਣੀ ਨਹੀਂ ਕਰਨਗੇ CM ਭਗਵੰਤ ਮਾਨ'', ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਸਪੱਸ਼ਟੀਕਰਨ
CM Mann Peshi at Akal Takht Sahib Live : ਮੁੱਖ ਮੰਤਰੀ ਦੀ ਪੇਸ਼ੀ ਬਾਰੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦਿੱਤੀ ਜਾਣਕਾਰੀ
ਕਿਹਾ - ਸੀਐਮ ਨੇ ਆਪਣੀ ਬਿਆਨਬਾਜ਼ੀ 'ਤੇ ਜਤਾਇਆ ਖੇਦ, ਟਿੱਪਣੀ ਨਾ ਕਰਨ ਦਾ ਦਿੱਤਾ ਭਰੋਸਾ
''ਗੋਲਕ, ਦਸਵੰਧ, ਕਥਿਤ ਵੀਡੀਓ ਸਮੇਤ ਹਰ ਮਸਲੇ 'ਤੇ ਦਿੱਤਾ ਸਪੱਸ਼ਟੀਕਰਨ''
ਸੀਐਮ ਦਾ ਸਪੱਸ਼ਟੀਕਰਨ ਅੱਗੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਵਿਚਾਰਿਆ ਜਾਵੇਗਾ
ਕਥਿਤ ਵੀਡੀਓ ਦੀ 2 ਲੈਬਾਂ ਤੋਂ ਜਾਂਚ ਕਰਵਾਉਣ ਬਾਰੇ ਵੀ ਕਿਹਾ ਗਿਆ : ਜਥੇਦਾਰ
ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ੀ ਬਾਰੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਪ੍ਰੈਸ ਕਾਨਫਰੰਸ ਸ਼ੁਰੂ
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ ਗਿਆ। ਇਸ ਸਬੰਧ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਦੁਪਹਿਰ 1:30 ਵਜੇ ਮੀਡੀਆ ਨੂੰ ਸੰਬੋਧਨ ਹੋਣਗੇ।
CM Mann Peshi at Akal Takht Sahib Live : ਮੁੱਖ ਮੰਤਰੀ ਭਗਵੰਤ ਮਾਨ ਨੇ ਪੇਸ਼ੀ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਬਉਚ ਅਦਾਲਤ ਹੈ ਤੇ ਮੈਂ ਨਿਮਾਨੇ ਸਿੱਖ ਵੱਜੋਂ ਪੇਸ਼ ਹੋਣ ਦੀ ਕੋਸ਼ਿਸ਼ ਕੀਤੀ।
ਮੈਂ ਕੋਈ ਵੀ ਚੈਲੇਂਜ ਨਹੀਂ ਕੀਤਾ, ਮੈਂ ਕਦੇ ਵੀ ਅਜਿਹਾ ਸੋਚ ਨਹੀਂ ਸਕਦਾ ਕਿ ਸ੍ਰੀ ਆਕਾਲ ਤਖਤ ਸਾਹਿਬ ਨੂੰ ਚੈਲੇਂਜ ਕੀਤਾ ਜਾਵੇ। ਅਸੀਂ ਤਾਂ ਸੜਕ 'ਤੇ ਜਾਂਦੇ ਹੋਏ, ਕਦੇ ਗੁਰੂ ਸਾਹਿਬ ਦੇਖ ਲਈਏ, ਤਾਂ ਨਤਮਸਤਕ ਹੋਈਦਾ।
ਮੁੱਖ ਮੰਤਰੀ ਨੇ ਕਿਹਾ ਕਿ, ਸਿੰਘ ਸਾਹਿਬ ਨੇ ਕਿਹਾ, ਸਾਡੇ ਕੋਲ ਤੁਹਾਡਾ ਪੱਖ ਪਹੁੰਚ ਗਿਆ, ਇਸ 'ਚ ਮੈਨੂੰ ਸੰਤੁਸ਼ਟੀ ਹੋਈ।
CM Mann Peshi at Akal Takht Sahib Live : ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਸੀਐਮ ਮਾਨ ਦੀ ਪੇਸ਼ੀ ਖਤਮ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ 35 ਮਿੰਟ ਤੱਕ ਹੋਏ ਸਵਾਲ-ਜਵਾਬ
ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਵੀ ਰਹੇ ਮੌਜੂਦ
ਗੋਲਕਾਂ ਤੇ ਕਥਿਤ ਵੀਡੀਓ ਨੂੰ ਲੈ ਕੇ ਕੀਤਾ ਗਿਆ ਸੀ ਤਲਬ
CM Mann Peshi at Akal Takht Sahib Live : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਨੂੰ ਕਰ ਰਹੇ ਸੰਬੋਧਨ, ਪੇਸ਼ੀ ਦੌਰਾਨ ਕੀ ਹੋਇਆ ਸੁਣੋ
CM Mann Peshi at Akal Takht Sahib Live : ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਦੇ ਸਨਮੁਖ ਪੇਸ਼ ਹੋਣ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਸਿੱਖ ਰਹਿਤ ਮਰਯਾਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਿੱਠਿਆਂ ਨਾਲ ਸਬੰਧਤ ਮਾਸਿਕ ਗੁਰਦੁਆਰਾ ਗਜ਼ਟ ਰਸਾਲੇ ਦੀ ਕਾਪੀ ਦਿੰਦੇ ਹੋਏ ਜਥੇਦਾਰ ਸਾਹਿਬਾਨ।

ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਬਾਹਰ ਆਏ ਮੁੱਖ ਮੰਤਰੀ ਭਗਵੰਤ ਮਾਨ
CM Mann Peshi at Akal Takht Sahib Live : ਸ੍ਰੀ ਅਕਾਲ ਤਖਤ ਸਾਹਿਬ, ਸਕੱਤਰੇਤ ਤੋਂ ਮੁੱਖ ਮੰਤਰੀ ਭਗਵੰਤ ਮਾਨ ਬਾਹਰ ਆ ਗਏ ਹਨ।

ਵਿਧਾਇਕ ਕੁਲਦੀਪ ਧਾਲੀਵਾਲ ਸ੍ਰੀ ਅਕਾਲ ਤਖ਼ਤ ਸਕੱਤਰੇਤ ਤੋਂ ਬਾਹਰ ਆ ਗਏ ਹਨ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਹੈ ਕਿ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੀ ਅੰਦਰ ਸਨ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਘਟਨਾ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਜਾਂ ਨਹੀਂ। ਉਨ੍ਹਾਂ ਇਹ ਜ਼ਰੂਰ ਕਿਹਾ ਕਿ ਮੁੱਖ ਮੰਤਰੀ ਜੋ ਦੋ ਕਾਲੇ ਬੈਗ ਲੈ ਕੇ ਆਏ ਸਨ, ਉਨ੍ਹਾਂ ਵਿੱਚ ਜਥੇਦਾਰ ਵੱਲੋਂ ਮੰਗੇ ਗਏ ਸਬੂਤ ਸਨ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਣ ਤੱਕ ਤਲਬ ਕੀਤੇ ਗਏ ਪੰਜਾਬ ਦੇ ਵੱਡੇ ਆਗੂ
ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ, 1979: ਮੁੱਖ ਮੰਤਰੀ, ਪੰਜਾਬ
ਮਰਹੂਮ ਸ. ਸੁਰਜੀਤ ਸਿੰਘ ਬਰਨਾਲਾ, 1988: ਮੁੱਖ ਮੰਤਰੀ, ਪੰਜਾਬ
ਮਰਹੂਮ ਸ. ਗਿਆਨੀ ਜ਼ੈਲ ਸਿੰਘ, 1984: ਰਾਸ਼ਟਰਪਤੀ, ਭਾਰਤ
ਮਰਹੂਮ ਸ. ਬੂਟਾ ਸਿੰਘ, 1984: ਕੇਂਦਰੀ ਗ੍ਰਹਿ ਮੰਤਰੀ
ਸ. ਸੁਖਬੀਰ ਸਿੰਘ ਬਾਦਲ, 2024: ਉਪ ਮੁੱਖ ਮੰਤਰੀ
ਸ. ਭਗਵੰਤ ਮਾਨ, 2026: ਮੁੱਖ ਮੰਤਰੀ ਪੰਜਾਬ
ਸੂਤਰਾਂ ਅਨੁਸਾਰ, ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿੱਚ ਇੱਕ ਵੱਖਰਾ ਹਾਲ ਹੈ, ਜਿੱਥੇ ਪੰਜ ਸਿੰਘ ਸਾਹਿਬਾਨ ਇਕੱਠੇ ਹੁੰਦੇ ਹਨ। ਮੀਟਿੰਗ ਦੇ ਫੈਸਲਿਆਂ ਦਾ ਐਲਾਨ ਇੱਥੋਂ ਕੀਤਾ ਜਾਂਦਾ ਹੈ ਅਤੇ ਮੀਡੀਆ ਨੂੰ ਵੀ ਸੰਬੋਧਨ ਕੀਤਾ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਇਥੇ ਹੀ ਪੇਸ਼ ਹੋਣ ਬਾਰੇ ਦੱਸਿਆ ਗਿਆ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਸਵਾਲ-ਜਵਾਬ ਹੋਣਗੇ ਜਾਂ ਸਿਰਫ਼ ਲਿਖਤੀ ਸਪੱਸ਼ਟੀਕਰਨ ਮੰਗਿਆ ਜਾਵੇਗਾ।
ਸ੍ਰੀ ਦਰਬਾਰ ਸਾਹਿਬ ਵਿਖੇ ਮੁੱਖ ਮੰਤਰੀ ਤੋਂ ਬਾਅਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਅਤੇ ਡੀਸੀ ਦਲਵਿੰਦਰਜੀਤ ਵੀ ਪਹੁੰਚੇ।
CM Mann Peshi at Akal Takht Sahib Live : ਸ੍ਰੀ ਅਕਾਲ ਤਖਤ ਸਾਹਿਬ 'ਤੇ ਹੁਣ ਕੁੱਝ ਹੀ ਸਮੇਂ 'ਚ ਸੀਐਮ ਮਾਨ, ਸਕੱਤਰੇਤ ਵਿਖੇ ਜਥੇਦਾਰ ਸਾਹਿਬਾਨ ਅੱਗੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣਗੇ।
CM Mann Peshi at Akal Takht Sahib Live : ਸ੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵਿਖੇ ਪਹੁੰਚੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ


CM Mann Peshi at Akal Takht Sahib Live : ਮੁੱਖ ਮੰਤਰੀ ਭਗਵੰਤ ਮਾਨ ਆਪਣੇ ਨਾਲ ਇੱਕ ਕਾਲੇ ਬੈਗ ਨਾਲ ਲੈ ਕੇ ਅਕਾਲ ਤਖ਼ਤ ਸਕੱਤਰੇਤ ਵਿਖੇ ਪਹੁੰਚੇ।
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ 12 ਵਜੇ ਸਕੱਤਰੇਤ ਪਹੁੰਚਣਗੇ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਨਗੇ।
ਪੇਸ਼ੀ ਲਈ Sri Darbar Sahib ਵਿਖੇ ਪਹੁੰਚੇ CM, ਦੇਖੋ Bhagwant Mann ਦੀਆਂ ਪਹਿਲੀਆਂ ਤਸਵੀਰਾਂ
CM Mann Peshi at Akal Takht Sahib Live : ਮੁੱਖ ਮੰਤਰੀ ਭਗਵੰਤ ਮਾਨ, ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ, ਪਹਿਲੀ ਤਸਵੀਰ ਆਈ ਸਾਹਮਣੇ

ਸੀਐੱਮ ਮਾਨ ਨੂੰ ਜਥੇਦਾਰ ਸਾਹਿਬ ਵਲੋਂ ਕੀਤਾ ਗਿਆ ਹੈ ਤਲਬ

ਸ੍ਰੀ ਅਕਾਲ ਤਖਤ ਸਾਹਿਬ ਲਈ ਸਰਕਟ ਹਾਊਸ ਤੋਂ ਚੱਲੇ ਸੀਐਮ ਮਾਨ
Punjab ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ ਪੀਟੀਸੀ ਨਿਊਜ਼ ਨਾਲ | PTC News Live ਪੀਟੀਸੀ ਨਿਊਜ਼ 'ਤੇ |
CM Mann Peshi at Akal Takht Sahib Live : ਮੁੱਖ ਮੰਤਰੀ ਭਗਵੰਤ ਮਾਨ, ਅੰਮ੍ਰਿਤਸਰ ਵਿਖੇ ਸਰਕਟ ਹਾਊਸ ਤੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਲਈ ਨਿਕਲ ਗਏ ਹਨ ਅਤੇ ਕੁੱਝ ਹੀ ਮਿੰਟਾਂ 'ਚ ਪਹੁੰਚ ਜਾਣਗੇ।
CM Mann Peshi at Akal Takht Sahib Live : ਭਗਵੰਤ ਮਾਨ ਅੰਮ੍ਰਿਤਸਰ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਵਾਲੇ ਪੰਜਾਬ ਦੇ ਚੌਥੇ ਮੁੱਖ ਮੰਤਰੀ ਹਨ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਨ੍ਹਾਂ ਨੂੰ ਗੁਰੂ ਦੇ ਦਸਵੰਧ ਸਿਧਾਂਤ - ਗੁਰੂ ਦੀ ਗੋਲਕ - ਅਤੇ ਇੱਕ ਇਤਰਾਜ਼ਯੋਗ ਵੀਡੀਓ ਬਾਰੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਹੈ।
ਭਗਵੰਤ ਮਾਨ ਤੋਂ ਪਹਿਲਾਂ, ਤਿੰਨ ਹੋਰ ਮੁੱਖ ਮੰਤਰੀ - ਭੀਮ ਸੇਨ ਸੱਚਰ, ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ - ਅਕਾਲ ਤਖ਼ਤ ਵਿਖੇ ਪੇਸ਼ ਹੋ ਚੁੱਕੇ ਹਨ। ਭੀਮ ਸੇਨ ਸੱਚਰ ਅਣਵੰਡੇ ਪੰਜਾਬ ਦੇ ਦੂਜੇ ਮੁੱਖ ਮੰਤਰੀ ਸਨ। ਅਕਾਲ ਤਖ਼ਤ ਵਿਖੇ ਪੇਸ਼ ਹੋਣ ਵਾਲੇ ਮੁੱਖ ਮੰਤਰੀਆਂ ਵਿੱਚੋਂ, ਸੁਰਜੀਤ ਸਿੰਘ ਬਰਨਾਲਾ ਨੂੰ ਸਭ ਤੋਂ ਸਖ਼ਤ ਸਜ਼ਾ ਮਿਲੀ। ਉਨ੍ਹਾਂ ਨੂੰ ਪੰਥ ਵਿੱਚੋਂ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਦੇ ਗਲੇ ਵਿੱਚ ਤਖ਼ਤੀ ਲੈ ਕੇ ਪੇਸ਼ ਹੋਣ ਲਈ ਕਿਹਾ ਗਿਆ ਸੀ।
CM Mann Peshi at Akal Takht Sahib Live : ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ੀ ਨੂੰ ਲੈ ਕੇ ਅੰਮ੍ਰਿਤਸਰ ਅਤੇ ਹਰਿਮੰਦਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਸੁਰੱਖਿਆ ਕਾਫ਼ੀ ਵਧਾ ਦਿੱਤੀ ਗਈ ਹੈ।
ਐਸਜੀਪੀਸੀ ਟਾਸਕ ਫੋਰਸ ਵੀ ਪੁਲਿਸ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਤਾਇਨਾਤ ਹੈ।
ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਾ ਰੂਟ ਨਿਰਧਾਰਤ ਕਰ ਦਿੱਤਾ ਗਿਆ ਹੈ; ਉਹ ਕਿਸੇ ਵੀ ਸਮੇਂ ਨਿਕਲ ਸਕਦੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ, ਮੁੱਖ ਮੰਤਰੀ ਭਗਵੰਤ ਮਾਨ ਹੁਣ ਸਿੱਧੇ ਹਰਿਮੰਦਰ ਸਾਹਿਬ ਜਾਣਗੇ। ਫਿਰ ਉਹ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ ਅਤੇ ਆਪਣਾ ਸਪੱਸ਼ਟੀਕਰਨ ਦੇਣਗੇ।
CM Mann Peshi at Akal Takht Sahib Live : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਦੋਂ ਪੇਸ਼ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ? ਇਹ ਸਵਾਲ ਹਰ ਇੱਕ ਲਈ ਬਣਿਆ ਹੋਇਆ ਹੈ। ਹਾਲਾਂਕਿ, ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ੀ ਦੇ ਸਮੇਂ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਸੂਤਰਾਂ ਅਨੁਸਾਰ, ਹੁਣ ਮੁੱਖ ਮੰਤਰੀ ਮਾਨ 12 ਵਜੇ ਪੇਸ਼ ਹੋਣਗੇ ਦੱਸੇ ਜਾ ਰਹੇ ਹਨ, ਜਿਸ ਨੂੰ ਅਪੀਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਵੀਕਾਰ ਕੀਤਾ ਗਿਆ ਹੈ।
ਦੱਸ ਦਈਏ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ 11 ਵਜੇ ਪਹੁੰਚ ਸਕਦੇ ਹਨ, ਪਰ ਫਿਰ 11:30 ਤੇ ਹੁਣ 12 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ 'ਪੰਥਕ' ਪੇਸ਼ੀ ਅੱਜ
CM Mann Peshi at Akal Takht Sahib Live : ਸੀਐਮ ਨੂੰ ਤਲਬ ਕਰਨ ਦੌਰਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਸੀ ਕਿ ਮੁੱਖ ਮੰਤਰੀ ਦੀਆਂ ਕਈ ਵੀਡੀਓਜ਼ ਨੂੰ ਲੈ ਕੇ ਉਨ੍ਹਾਂ ਕੋਲ ਸ਼ਿਕਾਇਤਾਂ ਵੀ ਪੁੱਜੀਆਂ ਹਨ, ਜੋ ਕਿ ਕਈ ਵੱਡੇ-ਵੱਡੇ ਲੋਕਾਂ ਵੱਲੋਂ ਕੀਤੀਆਂ ਗਈਆਂ ਹਨ।
ਇਨ੍ਹਾਂ ਵੀਡੀਓਜ਼ ਵਿੱਚ ਕਥਿਤ ਤੌਰ 'ਤੇ ਭਗਵੰਤ ਮਾਨ ਦੇ ਸ਼ਰਾਬ ਪੀਣ ਅਤੇ 10 ਗੁਰੂ ਸਾਹਿਬਾਨ ਦੀਆਂ ਤਸਵੀਰਾਂ 'ਤੇ ਦਾਰੂ ਦੇ ਛਿੱਟੇ ਮਾਰਨ ਦੇ ਦ੍ਰਿਸ਼ ਵਿਖਾਈ ਦਿੱਤੇ ਹਨ। ਨਾਲ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ 'ਤੇ ਵੀ ਕੋਝੀ ਹਰਕਤ ਕੀਤੀ ਗਈ। ਇਹ ਅਤਿ ਘਟੀਆ ਕਾਰਵਾਈ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਹੈ। ਉਨ੍ਹਾਂ ਕਿਹਾ ਸੀ ਕਿ ਇਹ ਜੋ ਵੀ ਵੀਡੀਓਜ਼ ਹਨ, ਇਨ੍ਹਾਂ ਦੀ ਸਖਤ ਤੋਂ ਸਖਤ ਜਾਂਚ ਕੀਤੀ ਜਾਵੇਗੀ ਅਤੇ ਸਖਤ ਕਾਰਵਾਈ ਕਰਾਂਗੇ।
CM Mann Peshi at Akal Takht Sahib Live : ਮੁੱਖ ਮੰਤਰੀ ਗਾਇਕ ਜੱਸੀ ਦੇ ਹੱਕ 'ਚ ਵੀ ਵਿਵਾਦਾਂ 'ਚ ਘਿਰੇ ਸਨ, ਜਦੋਂ ਉਨ੍ਹਾਂ ਨੇ ਜਥੇਦਾਰ ਦੇ ਇਤਰਾਜ਼ ਉਪਰ ਸਵਾਲ ਚੁੱਕੇ ਸਨ। ਦੱਸ ਦਈਏ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮਾਂ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ (Jasbir Jassi) ਨੇ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਕੀਰਤਨ ਕੀਤਾ ਸੀ, ਜਿਸ 'ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਇਤਰਾਜ਼ ਜਤਾਇਆ ਸੀ। ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਗਾਇਕ ਦੇ ਹੱਕ ਵਿੱਚ ਬਿਆਨ ਦਿੰਦਿਆਂ ਕਿਹਾ ਸੀ ਕਿ ਪਰਮਾਤਮਾ ਦਾ ਨਾਂ ਜਪਣ ਲਈ ਸਾਨੂੰ ਕਿਸੇ ਦੀ ਇਜਾਜਤ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਦੇ ਸਵਾਲ ਚੁੱਕਣ ਵਾਲੇ ਇਹ ਕੌਣ ਹੁੰਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਪੰਥਕ ਕਚਹਿਰੀ 'ਚ ਪੇਸ਼ੀ
CM Mann Peshi at Akal Takht Sahib Live : ਜਥੇਦਾਰ ਗੜਗੱਜ ਨੇ ਕਿਹਾ ਸੀ ਕਿ ਸਰਕਾਰ ਦੱਸੇ ਕਿ ਉਹ ਹੁਣ ਤੱਕ ਇਨ੍ਹਾਂ ਮਾਮਲਿਆਂ ਵਿੱਚ ਗੁਰਮੀਤ ਰਾਮ ਰਹੀਮ ਤੇ ਹਨੀਪ੍ਰੀਤ ਅਤੇ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਅੰਦਰ ਕਿਉਂ ਨਹੀਂ ਲਿਆਈ?
ਉਨ੍ਹਾਂ ਕਿਹਾ ਸੀ ਕਿ ਬਰਗਾੜੀ ਮਾਮਲੇ ਵਿੱਚ ਸ਼ਰੇਆਮ ਸਿੱਖਾਂ ਵਿਰੁੱਧ ਵੱਡੀ ਸਾਜ਼ਸ਼ ਤਹਿਤ ਗੁਰਮੀਤ ਰਾਮ ਰਹੀਮ ਵੱਲੋਂ ਬੇਅਦਬੀ ਕਰਵਾਈ ਗਈ, ਲੇਕਿਨ ਮੌਜੂਦਾ ਆਮ ਪਾਰਟੀ ਦੀ ਸਰਕਾਰ ਨੇ ਬਰਗਾੜੀ ਬੇਅਦਬੀ ਮਾਮਲੇ ਨੂੰ ਇਕੱਲੇ ਸਿਆਸੀ ਤੌਰ ਉੱਤੇ ਹੀ ਨਹੀਂ ਵਰਤਿਆ, ਬਲਕਿ ਸਰਕਾਰ ਇੱਕ ਧਿਰ ਬਣਕੇ ਰਾਮ ਰਹੀਮ ਜਿਹੇ ਸਿੱਖ ਵਿਰੋਧੀ ਝੂਠੇ ਸਾਧ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਪੁੱਛਿਆ ਸੀ ਕਿ ਆਮ ਆਦਮੀ ਪਾਰਟੀ ਦੇ ਆਗੂ ਇਹ ਗੱਲ ਕਹਿੰਦੇ ਰਹੇ ਹਨ ਕਿ ਮੌੜ ਧਮਾਕਾ ਉਨ੍ਹਾਂ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਕੀਤਾ ਗਿਆ ਸੀ ਪਰੰਤੂ ਸੱਤਾ ਆ ਕੇ ਸਰਕਾਰ ਨੇ ਇਸ ਮਾਮਲੇ ਵਿੱਚ ਕਾਰਵਾਈ ਕਿਉਂ ਨਹੀਂ ਕੀਤੀ।
CM Mann Peshi at Akal Takht Sahib Live : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਤਲਬ ਕਰਨ ਸਮੇਂ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਰਗਾੜੀ ਕਾਂਡ 'ਚ ਪ੍ਰਦੀਪ ਕਲੇਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਪਰੀਮ ਕੋਰਟ 'ਚ ਪੇਸ਼ੀ ਦੌਰਾਨ ਸਰਕਾਰ ਦਾ ਕੋਈ ਵਕੀਲ ਪੇਸ਼ ਨਹੀਂ ਹੋਇਆ। ਜਦਕਿ ਸਪੀਕਰ ਸੰਧਾਵਾ ਦਾ ਕਹਿਣਾ ਸੀ 24 ਘੰਟਿਆਂ 'ਚ ਬੇਅਦਬੀ ਦੋਸ਼ੀਆਂ ਨੂੰ ਇਨਸਾਫ਼ ਦੇਵਾਂਗੇ , ਪਰ ਅੱਜ 4 ਸਾਲ ਹੋ ਗਏ ਹਨ, ਧਰਨਾ ਵੀ ਚੁਕਵਾਇਆ ਗਿਆ, ਪਰੰਤੂ ਇਨਸਾਫ਼ ਨਹੀਂ ਦਿੱਤਾ ਗਿਆ। ਨਾਲ ਹੀ ਮੌੜ ਬੰਬ ਕਾਂਡ ਦੇ ਮੁਲਜ਼ਮ ਵੀ ਹੁਣ ਤੱਕ ਨਹੀਂ ਫੜੇ ਗਏ, ਜਦਕਿ ਉਸਦਾ ਸਿੱਧਾ ਲਿੰਕ ਡੇਰਾ ਸਿਰਸਾ ਮੁਖੀ ਨਾਲ ਹੈ। ਨਾ ਹੀ ਪੰਜਾਬ ਸਰਕਾਰ ਬੇਅਦਬੀ ਮਾਮਲੇ 'ਚ ਸੁਪਰੀਮ ਕੋਰਟ ਪੇਸ਼ ਹੋ ਰਹੀ ਹੈ।
CM Mann Peshi at Akal Takht Sahib Live : ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ 15 ਜਨਵਰੀ ਨੂੰ ਤਲਬ ਕੀਤਾ ਗਿਆ ਹੈ। ਮੁੱਖ ਮੰਤਰੀ ਨੂੰ ਵਾਰ-ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੋਲਕਾਂ ਬਾਰੇ ਬਿਆਨ ਦੇਣ ਦੇ ਮਾਮਲੇ 'ਚ ਤਲਬ ਕੀਤਾ ਗਿਆ ਹੈ। ਮੁੱਖ ਮੰਤਰੀ ਨੂੰ 15 ਜਨਵਰੀ ਨੂੰ ਨਿੱਜੀ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦਾ ਹੁਕਮ ਦਿੱਤਾ ਗਿਆ ਸੀ।
CM Mann Peshi at Akal Takht Sahib Live : ਜਾਣਕਾਰੀ ਅਨੁਸਾਰ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵੇਰੇ 10 ਵਜੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ। ਪਰ ਦੋ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਮੁੱਖ ਮੰਤਰੀ ਵੱਲੋਂ ਰੁਝੇਵਿਆਂ ਦਾ ਕਾਰਨ ਦੱਸਦੇ ਹੋਏ ਸਮਾਂ ਸ਼ਾਮ 4:30 ਵਜੇ ਦਾ ਤੈਅ ਕੀਤਾ ਸੀ। ਹਾਲਾਂਕਿ, ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਰੁਝੇਂਵਾਂ ਨਹੀਂ ਤੇ ਉਹ 15 ਤਰੀਕ ਨੂੰ ਪੂਰੀ ਤਰ੍ਹਾਂ ਵਿਹਲੇ ਹਨ ਤੇ ਸਮੇਂ ਮੁਤਾਬਕ, ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣਗੇ।
Sri Akal Takht Sahib ਵਿਖੇ ਪੇਸ਼ ਹੋਣਗੇ ਮੁੱਖ ਮੰਤਰੀ Bhagwant Mann
CM Mann Golak Row : ਸੂਤਰਾਂ ਅਨੁਸਾਰ, ਅਨੁਸਾਰ ਮੁੱਖ ਮੰਤਰੀ 10:45 ਮਿੰਟ 'ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਸਕਦੇ ਹਨ। ਉਪਰੰਤ, ਜਥੇਦਾਰ ਕੁਲਦੀਪ ਸਿੰਘ ਗੜਗੱਜ (Jathedar Kuldeep Singh Gargajj) ਨਾਲ ਮੁਲਾਕਾਤ ਕਰ ਸਕਦੇ ਹਨ।
CM Mann Golak Row News : ਸ੍ਰੀ ਅਕਾਲ ਤਖਤ ਸਾਹਿਬ (Sri Akal Takht Sahib) ਵਿਖੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ੀ ਹੋਵੇਗੀ, ਜਿਥੇ 'ਪੰਥਕ ਕਚਹਿਰੀ 'ਚ ਪੇਸ਼ ਹੋ ਕੇ ਮੁੱਖ ਮੰਤਰੀ ਵੱਲੋਂ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ ਜਾਵੇਗਾ। ਹਾਲਾਂਕਿ, ਮੁੱਖ ਮੰਤਰੀ ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ 'ਤੇ ਪੇਸ਼ ਹੋਣ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ ਕਿ ਉਹ ਕਿੰਨੇ ਵਜੇ ਪੇਸ਼ ਹੋਣਗੇ।
ਸੂਤਰਾਂ ਅਨੁਸਾਰ, ਅਨੁਸਾਰ ਮੁੱਖ ਮੰਤਰੀ 10:45 ਮਿੰਟ 'ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਸਕਦੇ ਹਨ। ਉਪਰੰਤ, ਜਥੇਦਾਰ ਕੁਲਦੀਪ ਸਿੰਘ ਗੜਗੱਜ (Jathedar Kuldeep Singh Gargajj) ਨਾਲ ਮੁਲਾਕਾਤ ਕਰ ਸਕਦੇ ਹਨ।
ਮੁੱਖ ਮੰਤਰੀ ਨੂੰ 10 ਵਜੇ ਪੇਸ਼ ਹੋਣ ਲਈ ਕੀਤਾ ਗਿਆ ਸੀ ਤਲਬ (CM Mann Peshi at Akal Takht Sahib)
ਜਾਣਕਾਰੀ ਅਨੁਸਾਰ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵੇਰੇ 10 ਵਜੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ। ਪਰ ਦੋ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਮੁੱਖ ਮੰਤਰੀ ਵੱਲੋਂ ਰੁਝੇਵਿਆਂ ਦਾ ਕਾਰਨ ਦੱਸਦੇ ਹੋਏ ਸਮਾਂ ਸ਼ਾਮ 4:30 ਵਜੇ ਦਾ ਤੈਅ ਕੀਤਾ ਸੀ। ਹਾਲਾਂਕਿ, ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਰੁਝੇਂਵਾਂ ਨਹੀਂ ਤੇ ਉਹ 15 ਤਰੀਕ ਨੂੰ ਪੂਰੀ ਤਰ੍ਹਾਂ ਵਿਹਲੇ ਹਨ ਤੇ ਸਮੇਂ ਮੁਤਾਬਕ, ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣਗੇ।
ਕਿਉਂ ਕੀਤਾ ਗਿਆ ਤਲਬ ?
ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ 15 ਜਨਵਰੀ ਨੂੰ ਤਲਬ ਕੀਤਾ ਗਿਆ ਹੈ। ਮੁੱਖ ਮੰਤਰੀ ਨੂੰ ਵਾਰ-ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੋਲਕਾਂ ਬਾਰੇ ਬਿਆਨ ਦੇਣ ਦੇ ਮਾਮਲੇ 'ਚ ਤਲਬ ਕੀਤਾ ਗਿਆ ਹੈ। ਮੁੱਖ ਮੰਤਰੀ ਨੂੰ 15 ਜਨਵਰੀ ਨੂੰ ਨਿੱਜੀ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦਾ ਹੁਕਮ ਦਿੱਤਾ ਗਿਆ ਸੀ।
ਖਬਰ ਅਪਡੇਟ ਜਾਰੀ...
- PTC NEWS