Thu, Dec 12, 2024
Whatsapp

Coffee : ਧੜੱਲੇ ਨਾਲ ਕੌਫ਼ੀ ਦਾ ਸੇਵਨ Heart Attack ਦੇ ਸਕਦਾ ਹੈ ਸੱਦਾ, ਰਿਸਰਚ 'ਚ ਆਇਆ ਸਾਹਮਣੇ

Coffee May Cause Of Heart Attack : ਜੇਕਰ ਤੁਸੀਂ 5 ਦਿਨਾਂ ਤੱਕ ਕੌਫੀ ਦਾ ਸੇਵਨ ਕਰਦੇ ਹੋ ਜਾਂ 5 ਦਿਨਾਂ ਤੱਕ ਜ਼ਿਆਦਾ ਚਾਹ ਦਾ ਸੇਵਨ ਕਰਦੇ ਹੋ ਤਾਂ ਇਸ ਦਾ ਦਿਲ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਧਿਐਨ 'ਚ ਪਾਇਆ ਗਿਆ ਕਿ 19 ਪ੍ਰਤੀਸ਼ਤ ਲੋਕ ਲੰਬੇ ਸਮੇਂ ਤੋਂ ਕੈਫੀਨ ਦੀ ਲਤ ਦੇ ਸ਼ਿਕਾਰ ਸਨ।

Reported by:  PTC News Desk  Edited by:  KRISHAN KUMAR SHARMA -- August 23rd 2024 04:36 PM -- Updated: August 23rd 2024 04:37 PM
Coffee : ਧੜੱਲੇ ਨਾਲ ਕੌਫ਼ੀ ਦਾ ਸੇਵਨ Heart Attack ਦੇ ਸਕਦਾ ਹੈ ਸੱਦਾ, ਰਿਸਰਚ 'ਚ ਆਇਆ ਸਾਹਮਣੇ

Coffee : ਧੜੱਲੇ ਨਾਲ ਕੌਫ਼ੀ ਦਾ ਸੇਵਨ Heart Attack ਦੇ ਸਕਦਾ ਹੈ ਸੱਦਾ, ਰਿਸਰਚ 'ਚ ਆਇਆ ਸਾਹਮਣੇ

Coffee May Cause Of Heart Attack : ਅਕਸਰ ਕੌਫੀ ਬਾਰੇ ਅਧਿਐਨ ਕਰਵਾਏ ਜਾਣਦੇ ਹਨ, ਜਿਨ੍ਹਾਂ 'ਚ ਕੌਫੀ ਦੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਹੁਣ ਪਹਿਲੀ ਵਾਰ ਇੱਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਹਫ਼ਤੇ 'ਚ ਪੰਜ ਦਿਨ ਕੌਫੀ ਪੀਂਦੇ ਹੋ, ਤਾਂ ਇਹ ਕਾਰਡੀਓਵੈਸਕੁਲਰ ਸਿਹਤ ਨੂੰ ਵਿਗਾੜ ਦੇਵੇਗੀ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵਧਾਉਂਦੀ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕੋਈ ਵਿਅਕਤੀ ਭਾਵੇਂ ਕਿੰਨਾ ਵੀ ਸਿਹਤਮੰਦ ਕਿਉਂ ਨਾ ਹੋਵੇ, ਜੇਕਰ ਉਹ ਹਫ਼ਤੇ 'ਚ ਪੰਜ ਦਿਨ ਬਹੁਤ ਜ਼ਿਆਦਾ ਕੌਫ਼ੀ ਪੀਂਦਾ ਹੈ ਤਾਂ ਉਸ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਰਹਿੰਦਾ ਹੈ।

ਕਾਰਡੀਓਵੈਸਕੁਲਰ ਸਿਸਟਮ ਵਿਗੜਦਾ ਹੈ : ਮੈਡੀਕਲ ਨਿਊਜ਼ ਟੂਡੇ ਦੇ ਮੁਤਾਬਕ, ਇਸ ਅਧਿਐਨ 'ਚ 92 ਸਿਹਤਮੰਦ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਦੇ ਵਿਚਕਾਰ ਸੀ। ਅਧਿਐਨ ਤੋਂ ਪਹਿਲਾਂ ਇਨ੍ਹਾਂ ਸਾਰੇ ਲੋਕਾਂ ਦਾ ਬਲੱਡ ਪ੍ਰੈਸ਼ਰ ਅਤੇ ਪਲਸ ਰੇਟ ਮਾਪਿਆ ਗਿਆ ਸੀ। ਨਾਲ ਹੀ ਹਰੇਕ ਵਿਅਕਤੀ ਦੇ ਖੂਨ 'ਚ ਕੈਫੀਨ ਦੀ ਮਾਤਰਾ ਨੂੰ ਵੀ ਮਾਪਿਆ ਗਿਆ। ਇਸ ਤੋਂ ਬਾਅਦ ਬਲੱਡ ਪ੍ਰੈਸ਼ਰ ਅਤੇ ਧੜਕਣ ਦੀ ਦੁਬਾਰਾ ਜਾਂਚ ਕੀਤੀ ਗਈ ਅਤੇ ਖੋਜਕਰਤਾਵਾਂ ਨੇ ਇਹ ਪਤਾ ਲਗਾਇਆ ਕਿ ਇਹ ਲੋਕ ਦਿਨ 'ਚ ਕਿੰਨੀ ਵਾਰ ਕੌਫੀ ਪੀਂਦੇ ਹਨ ਅਤੇ ਹਫ਼ਤੇ 'ਚ ਕਿੰਨੇ ਦਿਨ ਕੌਫੀ ਪੀਂਦੇ ਹਨ। ਮਾਹਿਰਾਂ ਮੁਤਾਬਕ ਨਿਯਮਤ ਤੌਰ 'ਤੇ ਕੈਫੀਨ ਦਾ ਸੇਵਨ ਕਰਨ ਵਾਲੇ ਲੋਕਾਂ 'ਚ ਪੈਰਾਸਿਮਪੈਥੀਟਿਕ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ। ਜਿਸ ਨਾਲ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਨ ਵਧਦੀ ਹੈ।


ਕਿੰਨੇ ਕੱਪ ਤੋਂ ਜ਼ਿਆਦਾ ਕੌਫੀ ਪੀਣਾ ਖਤਰਨਾਕ : ਖੋਜਕਰਤਾਵਾਂ ਮੁਤਾਬਕ ਇਹ ਪੁਰਾਣੀ ਕੈਫੀਨ ਦੀ ਆਦਤ ਵਾਲੇ ਲੋਕਾਂ 'ਚ ਹੁੰਦਾ ਹੈ। ਕੈਫੀਨ ਦਾ ਮਤਲਬ ਸਿਰਫ ਕੌਫੀ ਹੀ ਨਹੀਂ ਹੁੰਦਾ, ਸਗੋਂ ਚਾਹ, ਸੋਡਾ ਅਤੇ ਐਨਰਜੀ ਡਰਿੰਕਸ 'ਚ ਵੀ ਕੈਫੀਨ ਹੁੰਦੀ ਹੈ। ਚਾਹ 'ਚ ਕੈਫੀਨ ਵੀ ਹੁੰਦੀ ਹੈ ਪਰ ਇਹ ਘੱਟ ਹੁੰਦੀ ਹੈ।

ਜੇਕਰ ਤੁਸੀਂ 5 ਦਿਨਾਂ ਤੱਕ ਕੌਫੀ ਦਾ ਸੇਵਨ ਕਰਦੇ ਹੋ ਜਾਂ 5 ਦਿਨਾਂ ਤੱਕ ਜ਼ਿਆਦਾ ਚਾਹ ਦਾ ਸੇਵਨ ਕਰਦੇ ਹੋ ਤਾਂ ਇਸ ਦਾ ਦਿਲ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਧਿਐਨ 'ਚ ਪਾਇਆ ਗਿਆ ਕਿ 19 ਪ੍ਰਤੀਸ਼ਤ ਲੋਕ ਲੰਬੇ ਸਮੇਂ ਤੋਂ ਕੈਫੀਨ ਦੀ ਲਤ ਦੇ ਸ਼ਿਕਾਰ ਸਨ। ਦਸ ਦਈਏ ਕਿ ਇਹ ਲੋਕ ਇੱਕ ਦਿਨ 'ਚ 400 ਮਿਲੀਗ੍ਰਾਮ ਕੈਫੀਨ ਲੈਂਦੇ ਸਨ। 400 ਮਿਲੀਗ੍ਰਾਮ ਕੈਫੀਨ ਦਾ ਮਤਲਬ ਹੈ ਕਿ ਇਹ ਲੋਕ ਹਰ ਰੋਜ਼ 4 ਕੱਪ ਕੌਫੀ ਜਾਂ ਦੋ ਐਨਰਜੀ ਡਰਿੰਕਸ ਜਾਂ 10 ਕੈਨ ਸੋਡਾ ਪੀਂਦੇ ਹਨ।

ਵੈਸੇ ਤਾਂ 400 ਮਿਲੀਗ੍ਰਾਮ ਕੈਫੀਨ ਦਾ ਕੋਈ ਬਹੁਤ ਬੁਰਾ ਪ੍ਰਭਾਵ ਨਹੀਂ ਪੈਂਦਾ, ਪਰ ਜਦੋਂ ਇਹ ਇਸ ਤੋਂ ਵੱਧ ਜਾਂਦੀ ਹੈ ਤਾਂ ਇਹ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਨੂੰ ਵਧਾਉਣਾ ਸ਼ੁਰੂ ਕਰ ਦਿੰਦੀ ਹੈ। ਅਤੇ ਜੇਕਰ ਇਹ ਆਦਤ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਦਿਲ ਦੇ ਦੌਰੇ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

- PTC NEWS

Top News view more...

Latest News view more...

PTC NETWORK