ਲੁਧਿਆਣਾ: ਜ਼ਿਲ੍ਹੇ ਦੇ ਦਮੋਰੀਆ ਪੁਲ ਦੇ ਕੋਲ ਬੀਤੇ ਦਿਨ ਗਣੇਸ਼ ਹੌਜ਼ਰੀ ਫੈਕਟਰੀ ਨੂੰ ਭਿਆਨਕ ਅੱਗ ਲੱਗੀ ਸੀ। ਫੈਕਟਰੀ ਨੂੰ ਲੱਗੀ ਅੱਗ ਇਨ੍ਹੀਂ ਜ਼ਿਆਦਾ ਭਿਆਨਕ ਸੀ ਕਿ ਅੰਦਰ ਫਸੇ 5 ਮਜ਼ਦੂਰ ਬੂਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਵਿੱਚੋਂ ਹੁਣ ਤੱਕ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨ ਫੈਕਟਰੀ ’ਚ ਅੱਗ ਲੱਗੀ ਸੀ, ਜਿਸ ਕਾਰਨ 5 ਮਜ਼ਦੂਰ ਬੂਰੀ ਤਰ੍ਹਾਂ ਝੂਲਸ ਗਏ ਸੀ ਜਿਨ੍ਹਾਂ ਨੂੰ ਤੁਰੰਤ ਹੀ ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਜਿਨ੍ਹਾਂ ਚ ਤਿੰਨ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਮੋਹਿੰਦਰ, ਰਵਿੰਦਰ ਅਤੇ ਇੰਦਰਜੀਤ ਵਜੋਂ ਹੋਈ ਹੈ। ਦੱਸ ਦਈਏ ਕਿ ਜਾ ਰਿਹਾ ਹੈ ਕਿ ਫੈਕਟਰੀ ਦੇ ਅੰਦਰ 5 ਮਜ਼ਦੂਰ ਝੂਲਸ ਗਏ ਸੀ ਜਿਨ੍ਹਾਂ ਦੇ ਨਾਂ ਮੋਹਿੰਦਰ ਸਿੰਘ 38 ਸਾਲ, ਰਵਿੰਦਰ ਚੋਪੜਾ 60 ਸਾਲ, ਅਸ਼ਵਨੀ 35 ਸਾਲ, ਗੁਲਸ਼ਨ 35 ਸਾਲ ਅਤੇ ਇੰਦਰਜੀਤ ਸਿੰਘ 62 ਸਾਲ ਹੈ। -ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ...ਇਹ ਵੀ ਪੜ੍ਹੋ: Punjab DGP Gourav Yadav: ਕੇਂਦਰ ਨੇ DGP ਯਾਦਵ ਦੇ ਅਹੁਦੇ ’ਤੇ ਚੁੱਕੇ ਸਵਾਲ, ਕਿਹਾ-'ਹੁਣ ਤੱਕ ਕਿਉਂ ਨਹੀਂ ਭੇਜਿਆ ਯੋਗ ਅਧਿਕਾਰੀਆਂ ਦਾ ਪੈਨਲ'