Mon, Dec 8, 2025
Whatsapp

Delhi Assembly Election Result 2025: 'ਯਮੁਨਾ ਮਾਇਆ ਕੀ ਜੈ' ਦੇ ਨਾਅਰੇ ਨਾਲ, ਪੀਐਮ ਮੋਦੀ ਨੇ ਕਿਹਾ- ਦਿੱਲੀ 'AAP' ਤੋਂ ਮੁਕਤ ਹੋਈ

ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਨਤੀਜੇ 8 ਫਰਵਰੀ ਨੂੰ ਆਉਣਗੇ। ਦਿੱਲੀ ਦੀਆਂ ਸਾਰੀਆਂ 70 ਸੀਟਾਂ ਲਈ ਵੋਟਾਂ ਦੀ ਗਿਣਤੀ 11 ਜ਼ਿਲ੍ਹਿਆਂ ਵਿੱਚ ਸਥਾਪਤ 19 ਗਿਣਤੀ ਕੇਂਦਰਾਂ 'ਤੇ ਕੀਤੀ ਜਾਵੇਗੀ। ਚੋਣ ਨਤੀਜਿਆਂ ਦੀ ਹਰ ਇੱਕ ਅਪਡੇਟ ਲਈ ਪੀਟੀਸੀ ਨਿਊਜ਼ ਦੇਖੋ।

Reported by:  PTC News Desk  Edited by:  Aarti -- February 08th 2025 07:00 AM -- Updated: February 08th 2025 07:07 PM
Delhi Assembly Election Result 2025: 'ਯਮੁਨਾ ਮਾਇਆ ਕੀ ਜੈ' ਦੇ ਨਾਅਰੇ ਨਾਲ, ਪੀਐਮ ਮੋਦੀ ਨੇ ਕਿਹਾ- ਦਿੱਲੀ 'AAP' ਤੋਂ ਮੁਕਤ ਹੋਈ

Delhi Assembly Election Result 2025: 'ਯਮੁਨਾ ਮਾਇਆ ਕੀ ਜੈ' ਦੇ ਨਾਅਰੇ ਨਾਲ, ਪੀਐਮ ਮੋਦੀ ਨੇ ਕਿਹਾ- ਦਿੱਲੀ 'AAP' ਤੋਂ ਮੁਕਤ ਹੋਈ

  • 07:07 PM, Feb 08 2025
    ਦਿੱਲੀ ਦੇ ਲੋਕਾਂ ਨੇ 'ਆਪ' ਨੂੰ ਕੀਤਾ ਬਾਹਰ

    ਪੀਐਮ ਮੋਦੀ ਨੇ ਕਿਹਾ, ਦਿੱਲੀ ਦੇ ਲੋਕਾਂ ਦਾ ਪਿਆਰ ਸਾਡੇ ਸਾਰਿਆਂ 'ਤੇ ਕਰਜ਼ ਹੈ। ਅਸੀਂ ਡਬਲ ਇੰਜਣ ਸਰਕਾਰ ਰਾਹੀਂ ਵਿਕਾਸ ਲਿਆ ਕੇ ਇਸਦਾ ਭੁਗਤਾਨ ਕਰਾਂਗੇ। ਅੱਜ ਇੱਕ ਇਤਿਹਾਸਕ ਜਿੱਤ ਹੈ। ਇਹ ਕੋਈ ਆਮ ਜਿੱਤ ਨਹੀਂ ਹੈ। ਦਿੱਲੀ ਦੇ ਲੋਕਾਂ ਨੇ ਆਫ਼ਤ ਨੂੰ ਟਾਲ ਦਿੱਤਾ ਹੈ। ਦਿੱਲੀ ਇੱਕ ਦਹਾਕੇ ਦੀ ਆਫ਼ਤ ਤੋਂ ਮੁਕਤ ਹੋ ਗਈ ਹੈ। ਅੱਜ ਦਿੱਲੀ ਉੱਤੇ ਮੰਡਰਾ ਰਹੀ ਆਫ਼ਤ ਹਾਰ ਗਈ ਹੈ। ਇਸ ਨਤੀਜੇ ਨੇ ਭਾਜਪਾ ਵਰਕਰਾਂ ਦੀ ਮਿਹਨਤ ਨੂੰ ਹੋਰ ਵੀ ਮਹਿਮਾ ਦਿੱਤੀ ਹੈ। ਤੁਸੀਂ ਸਾਰੇ ਇਸ ਜਿੱਤ ਦੇ ਹੱਕਦਾਰ ਹੋ। ਮੈਂ ਇਸ ਲਈ ਸਾਰਿਆਂ ਨੂੰ ਵਧਾਈ ਦਿੰਦਾ ਹਾਂ।

  • 06:33 PM, Feb 08 2025
    'ਮੋਦੀ-ਮੋਦੀ' ਦੇ ਨਾਅਰਿਆਂ ਨਾਲ ਗੂੰਜ ਉੱਠਿਆ ਪਾਰਟੀ ਹੈੱਡਕੁਆਰਟਰ

    ਪ੍ਰਧਾਨ ਮੰਤਰੀ ਮੋਦੀ ਭਾਜਪਾ ਹੈੱਡਕੁਆਰਟਰ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਦੇ ਆਉਣ 'ਤੇ ਪੂਰਾ ਪਾਰਟੀ ਹੈੱਡਕੁਆਰਟਰ 'ਮੋਦੀ-ਮੋਦੀ' ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਦਿੱਲੀ ਦੇ ਸਾਰੇ ਸੰਸਦ ਮੈਂਬਰ ਅਤੇ ਹੋਰ ਪਾਰਟੀ ਆਗੂ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰ ਰਹੇ ਹਨ।

  • 06:26 PM, Feb 08 2025
    ਪ੍ਰਧਾਨ ਮੰਤਰੀ ਮੋਦੀ ਭਾਜਪਾ ਹੈੱਡਕੁਆਰਟਰ ਪਹੁੰਚੇ

    ਦਿੱਲੀ ਵਿੱਚ ਵੱਡੀ ਜਿੱਤ ਤੋਂ ਬਾਅਦ, ਭਾਜਪਾ ਹੈੱਡਕੁਆਰਟਰ ਵਿਖੇ ਜਸ਼ਨ ਮਨਾਏ ਜਾ ਰਹੇ ਹਨ। ਇਸ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਹੈੱਡਕੁਆਰਟਰ ਪਹੁੰਚ ਗਏ ਹਨ।



  • 06:11 PM, Feb 08 2025
    ਮੁੱਖ ਮੰਤਰੀ ਦੇ ਸਵਾਲ 'ਤੇ ਪ੍ਰਵੇਸ਼ ਵਰਮਾ ਨੇ ਕੀ ਕਿਹਾ?

    ਦਿੱਲੀ ਦੇ ਚੋਣ ਨਤੀਜਿਆਂ ਦੌਰਾਨ ਮੁੱਖ ਮੰਤਰੀ ਕੌਣ ਹੋਵੇਗਾ, ਇਸ ਦੇ ਜਵਾਬ ਵਿੱਚ ਪ੍ਰਵੇਸ਼ ਵਰਮਾ ਨੇ ਕਿਹਾ ਕਿ ਇਹ ਭਾਜਪਾ ਸੰਸਦੀ ਬੋਰਡ ਅਤੇ ਭਾਜਪਾ ਵਿਧਾਇਕਾਂ ਦੁਆਰਾ ਫੈਸਲਾ ਕੀਤਾ ਜਾਵੇਗਾ। ਅਸੀਂ ਪ੍ਰਧਾਨ ਮੰਤਰੀ ਮੋਦੀ ਕਰਕੇ ਜਿੱਤੇ। ਅਸੀਂ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੰਦੇ ਹਾਂ। ਦਿੱਲੀ ਦੇ ਸੰਬੰਧ ਵਿੱਚ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਦਿੱਲੀ ਵਿੱਚ ਹੋਈ ਲੁੱਟ ਦੀ ਜਾਂਚ ਲਈ ਐਸਆਈਟੀ ਬਣਾਈ ਜਾਵੇਗੀ।

  • 06:10 PM, Feb 08 2025
    ਚੋਣਾਂ ਵਿੱਚ ਹਾਰ ਬਾਰੇ ਮਨੀਸ਼ ਸਿਸੋਦੀਆ ਨੇ ਕੀ ਕਿਹਾ?

    ਦਿੱਲੀ ਦੀ ਜੰਗਪੁਰਾ ਸੀਟ ਤੋਂ ਹਾਰਨ ਤੋਂ ਬਾਅਦ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੈਂ ਦਿੱਲੀ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ 12 ਸਾਲ ਉਨ੍ਹਾਂ ਦੀ ਸੇਵਾ ਕਰਨ ਅਤੇ ਬੱਚਿਆਂ ਦੇ ਭਵਿੱਖ ਨੂੰ ਆਕਾਰ ਦੇਣ ਦਾ ਮੌਕਾ ਦਿੱਤਾ। ਜੇਕਰ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੀ ਲੋੜ ਹੈ, ਤਾਂ ਰਾਜਨੀਤੀ ਹੀ ਇੱਕੋ ਇੱਕ ਰਸਤਾ ਹੈ। ਇਸੇ ਲਈ ਮੈਂ ਆਪਣਾ ਜੀਵਨ ਸਿੱਖਿਆ ਨੂੰ ਸਮਰਪਿਤ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਇਸ ਲਈ ਕੰਮ ਕਰਦਾ ਰਹਾਂਗਾ।

  • 05:08 PM, Feb 08 2025
    ਦਿੱਲੀ ਦੇ ਲੋਕਾਂ ਨੇ ਝਾੜੂ ਨੂੰ ਕੀਤਾ ਇਨਕਾਰ, Ex ਸੀਐਮ, Ex ਡਿਪਟੀ ਸੀਐਮ ਦੀ ਹਾਰ

  • 05:06 PM, Feb 08 2025
    ਭਾਜਪਾ ਦੀ ਡਬਲ ਇੰਜਣ ਸਰਕਾਰ ਦਿੱਲੀ ਦਾ ਕਰੇਗੀ ਵਿਕਾਸ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

    ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦਿੱਲੀ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਵਲੋਂ ਸਮਾਜ ਦੇ ਸਾਰੇ ਵਰਗਾਂ ਦੇ ਵਿਕਾਸ ਲਈ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਯੋਜਨਾਵਾਂ ਤੋਂ ਵਾਂਝੇ ਸਨ। ਅੱਜ ਦਿੱਲੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਭਲਾਈ ਯੋਜਨਾਵਾਂ ਵਿਚ ਆਪਣਾ ਭਰੋਸਾ ਪ੍ਰਗਟ ਕੀਤਾ ਹੈ। ਭਾਜਪਾ ਦੀ ਡਬਲ-ਇੰਜਣ ਸਰਕਾਰ ਦਿੱਲੀ ਦੇ ਵਿਕਾਸ ਲਈ ਕੰਮ ਕਰੇਗੀ। 


  • 04:08 PM, Feb 08 2025
    ‘ਆਪ’ ਦੀ ਹਾਰ ’ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

  • 04:05 PM, Feb 08 2025
    'ਅਰਵਿੰਦ ਕੇਜਰੀਵਾਲ ਨੂੰ ਜਾਣਾ ਪਵੇਗਾ ਜੇਲ੍ਹ'

    Delhi Assembly Election Result 2025 Live Updates : ਅਰਵਿੰਦ ਕੇਜਰੀਵਾਲ ਨੂੰ ਜਾਣਾ ਪਵੇਗਾ ਜੇਲ੍ਹ, ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਸਮ੍ਰਿਤੀ ਈਰਾਨੀ ਦਾ ਬਿਆਨ

  • 03:00 PM, Feb 08 2025
    ਦਿੱਲੀ ’ਚ ਭਾਜਪਾ ਦੀ ਜਿੱਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ

  • 02:56 PM, Feb 08 2025
    'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਬੂਲੀ 'ਹਾਰ'
    • ਚੋਣ ਨਤੀਜਿਆਂ ਪਿੱਛੋਂ ਕੇਜਰੀਵਾਲ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ
    • 'ਜਨਤਾ ਨੇ ਜੋ ਫੈਸਲਾ ਕੀਤਾ, ਉਹ ਅਸੀਂ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ'
    • 'ਉਮੀਦ ਕਰਦੇ ਹਾਂ ਭਾਜਪਾ ਨੂੰ ਲੋਕਾਂ ਨੇ ਜੋ ਬਹੁਮਤ ਦਿੱਤਾ, ਉਹ ਉਸ 'ਤੇ ਖਰਾ ਉਤਰਨਗੇ'
  • 02:02 PM, Feb 08 2025
    ਦਿੱਲੀ ਸਕੱਤਰੇਤ ਕੀਤਾ ਗਿਆ ਸੀਲ

    ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ, ਹੰਗਾਮਾ ਤੇਜ਼ ਹੋ ਗਿਆ ਹੈ। ਦਿੱਲੀ ਸਕੱਤਰੇਤ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

  • 01:59 PM, Feb 08 2025
    ਦਿੱਲੀ ਦੇ ਝੂਠ ਦੇ ਸ਼ਾਸਨ ਦਾ ਹੋਇਆ ਅੰਤ- ਅਮਿਤ ਸ਼ਾਹ

  • 01:38 PM, Feb 08 2025
    ਆਪ ਨੇਤਾ ਸੌਰਭ ਭਾਰਦਵਾਜ ਹਾਰੇ

    ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ ਤੋਂ ਆਪ ਨੇਤਾ ਸੌਰਭ ਭਾਰਦਵਾਜ ਹਾਰ ਗਏ ਹਨ।

  • 01:28 PM, Feb 08 2025
    ਦਿੱਲੀ ਚੋਣ ਨਤੀਜਿਆਂ 'ਤੇ ਪ੍ਰਿਯੰਕਾ ਗਾਂਧੀ ਦਾ ਵੱਡਾ ਬਿਆਨ

    ਦਿੱਲੀ ਚੋਣ ਨਤੀਜਿਆਂ 'ਤੇ ਪ੍ਰਿਯੰਕਾ ਗਾਂਧੀ ਨੇ ਕਿਹਾ, 'ਸਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ, ਹਾਰ ਤੋਂ ਸਿੱਖਣਾ ਪਵੇਗਾ'

  • 01:27 PM, Feb 08 2025
    ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਜੇਪੀ ਨੱਡਾ ਨੂੰ ਮਿਲਣ ਪਹੁੰਚੇ


  • 01:23 PM, Feb 08 2025
    BJP ਵਰਕਰ ਦੇ ਇਸ Dance Step ਬਾਰੇ ਤੁਹਾਡਾ ਕੀ ਹੈ ਕਹਿਣਾ ?

  • 01:22 PM, Feb 08 2025
    ਦਿੱਲੀ ‘ਚ ‘ਆਪ’ ਦਾ ਸ਼ਰਮਨਾਕ ਪ੍ਰਦਰਸ਼ਨ ਮਗਰੋਂ ਅੰਨਾ ਹਜ਼ਾਰੇ ਦਾ ਵੱਡਾ ਬਿਆਨ

  • 01:11 PM, Feb 08 2025
    ਆਮ ਆਦਮੀ ਪਾਰਟੀ ਦੀ ਹਾਰ 'ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

    ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਹਾਰ ’ਤੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਾਰ ਦਾ ਪਹਿਲਾਂ ਹੀ ਪਤਾ ਸੀ , ਕਿਉਂਕਿ ਲੋਕ ਇਨ੍ਹਾਂ ਨੂੰ ਨਕਾਰ ਚੁੱਕੇ ਹਨ। ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਲੋਕ ਵੀ ਆਮ ਆਦਮੀ ਪਾਰਟੀ ਨੂੰ ਨਕਾਰ ਦੇਣਗੇ। 

  • 12:57 PM, Feb 08 2025
    ਦਿੱਲੀ ‘ਚ ‘ਆਪ’ ਦਾ ਸ਼ਰਮਨਾਕ ਪ੍ਰਦਰਸ਼ਨ

  • 12:55 PM, Feb 08 2025
    ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ਆਤਿਸ਼ੀ ਜਿੱਤੀ

    ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ਆਤਿਸ਼ੀ ਜਿੱਤੀ, ਭਾਜਪਾ ਦੇ ਰਮੇਸ਼ ਬਿਧੂੜੀ ਹਾਰ ਗਏ

  • 12:46 PM, Feb 08 2025
    ਕੋਂਡਲੀ ਵਿਧਾਨ ਸਭਾ ਸੀਟ ਤੋਂ 'ਆਪ' ਉਮੀਦਵਾਰ ਕੁਲਦੀਪ ਕੁਮਾਰ ਜੇਤੂ


  • 12:45 PM, Feb 08 2025
    'ਆਪ' ਦੇ ਦੁਰਗੇਸ਼ ਪਾਠਕ ਹਾਰੇ

    ਰਾਜੇਂਦਰ ਨਗਰ ਵਿਧਾਨ ਸਭਾ ਸੀਟ ਤੋਂ 'ਆਪ' ਦੇ ਦੁਰਗੇਸ਼ ਪਾਠਕ ਹਾਰ ਗਏ, ਭਾਜਪਾ ਦੇ ਉਮੰਗ ਬਜਾਜ ਜਿੱਤੇ

  • 12:43 PM, Feb 08 2025
    ਕੇਜਰੀਵਾਲ 3000 ਵੋਟਾਂ ਦੇ ਫਰਕ ਨਾਲ ਹਾਰੇ


  • 12:42 PM, Feb 08 2025
    ਪ੍ਰਵੇਸ਼ ਵਰਮਾ ਅੱਜ ਸ਼ਾਮ ਅਮਿਤ ਸ਼ਾਹ ਨੂੰ ਮਿਲਣਗੇ

    ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਨਵੀਂ ਦਿੱਲੀ ਸੀਟ 'ਤੇ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਅੱਜ ਸ਼ਾਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।

  • 12:39 PM, Feb 08 2025
    ਨਵੀਂ ਦਿੱਲੀ ਸੀਟ ਤੋਂ ਕੇਜਰੀਵਾਲ ਨੂੰ ਮਿਲੀ ਕਰਾਰੀ ਹਾਰ

    ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਚੋਣ ਹਾਰ ਗਏ ਹਨ। ਇੱਥੋਂ ਭਾਜਪਾ ਦੇ ਪ੍ਰਵੇਸ਼ ਵਰਮਾ ਜਿੱਤ ਗਏ ਹਨ।

  • 12:30 PM, Feb 08 2025
    ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ

    ਮਨੀਸ਼ ਸਿਸੋਦੀਆ ਜੰਗਪੁਰਾ ਤੋਂ ਹਾਰ ਗਏ, ਅਵਧ ਓਝਾ ਪਟਪੜਗੰਜ ਤੋਂ ਹਾਰ ਗਏ

  • 12:20 PM, Feb 08 2025
    ਬੀਜੇਪੀ ਨੂੰ ਮਿਲੀ ਪਹਿਲੀ ਜਿੱਤ
    • ਵਿਸ਼ਵਾਸ ਨਗਰ ਵਿਧਾਨ ਸਭਾ ਸੀਟ BJP ਦੇ ਓ.ਪੀ. ਸ਼ਰਮਾ ਜਿੱਤੇ
    • ਤ੍ਰਿਨਗਰ ਸੀਟ ਤੋਂ ਤਿਲਕ ਰਾਮ ਗੁਪਤਾ ਨੇ ਜਿੱਤ ਕੀਤੀ ਹਾਸਿਲ
  • 11:49 AM, Feb 08 2025
    ਪੂਰਨ ਨਤੀਜਿਆਂ ਤੋਂ ਪਹਿਲਾਂ ਹੀ ਕਾਂਗਰਸ ਨੇ ਹਾਰ ਕਬੂਲੀ
    • ਨਵੀਂ ਦਿੱਲੀ ਸੀਟ ਤੋਂ ਉਮੀਦਵਾਰ ਸੰਦੀਪ ਦੀਕਸ਼ਿਤ ਨੇ ਕਿਹਾ - ਇਹ ਜਨਤਾ ਦਾ ਫੈਸਲਾ ਹੈ
    • ''6-7 ਪੜ੍ਹਾਵਾਂ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਂਦੀ ਹੈ''
    • ਸਥਿਤੀ ਦੱਸ ਰਹੀ ਭਾਜਪਾ ਦੀ ਬਣ ਰਹੀ ਸਰਕਾਰ : ਸੰਦੀਪ ਦੀਕਸ਼ਿਤ
  • 11:44 AM, Feb 08 2025
    ਨਵੀਂ ਦਿੱਲੀ ’ਚ 13 ’ਚੋਂ 8 ਰਾਊਂਡ ਦੀ ਗਿਣਤੀ ਮੁਕੰਮਲ
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 7:30 ਵਜੇ ਜਾਣਗੇ ਬੀਜੇਪੀ ਦਫਤਰ 
    • ਕੇਜਰੀਵਾਲ 430 ਵੋਟਾਂ ਨਾਲ ਪਿੱਛੇ
    • ਕਾਲਕਾਜੀ ਸੀਟ ਤੋਂ ਬੀਜੇਪੀ ਦੇ ਰਮੇਸ਼ ਬਿਧੂੜੀ 3231 ਵੋਟਾਂ ਨਾਲ ਅੱਗੇ
  • 11:28 AM, Feb 08 2025
    ਦਿੱਲੀ ‘ਚ ਝਾੜੂ ਤੀਲਾ-ਤੀਲਾ ! BJP ਲੱਡੂ ਵੰਡਣ ਦੀ ਤਿਆਰੀ ‘ਚ

  • 11:21 AM, Feb 08 2025
    ਆਮ ਆਦਮੀ ਪਾਰਟੀ ਦੇ ਪਕੌੜੇ ਖਾਣ ਨਹੀਂ ਪਹੁੰਚਿਆ


  • 11:06 AM, Feb 08 2025
    6 ਦੌਰ ਦੀ ਗਿਣਤੀ ਤੋਂ ਬਾਅਦ ਕੇਜਰੀਵਾਲ ਪਿੱਛੇ

    ਨਵੀਂ ਦਿੱਲੀ ਸੀਟ 'ਤੇ 6 ਦੌਰ ਦੀ ਗਿਣਤੀ ਤੋਂ ਬਾਅਦ ਅਰਵਿੰਦ ਕੇਜਰੀਵਾਲ 300 ਵੋਟਾਂ ਨਾਲ ਪਿੱਛੇ

  • 10:59 AM, Feb 08 2025
    6 ਰਾਊਂਡ ਦੀ ਗਿਣਤੀ ਮਗਰੋਂ ਆਮ ਆਦਮੀ ਪਾਰਟੀ ਪਿੱਛੇ
    • ਨਵੀਂ ਦਿੱਲੀ ਸੀਟ ਤੋਂ ਕੇਜਰੀਵਾਲ ਮੁੜ ਪਿੱਛੇ 
    • 225 ਵੋਟਾਂ ਨਾਲ ਕੇਜਰੀਵਾਲ ਪਿੱਛੇ
  • 10:53 AM, Feb 08 2025
    ਦਿੱਲੀ ਵਾਸੀਆਂ ਲਈ ਕਾਂਗਰਸ ਦੇ ਵੱਡੇ ਚੋਣ ਵਾਅਦੇ
    • 'ਪਿਆਰੀ ਦੀਦੀ ਯੋਜਨਾ' ਦੇ ਤਹਿਤ, ਹਰ ਔਰਤ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਹੈ।
    • 'ਜੀਵਨ ਰਕਸ਼ਾ ਯੋਜਨਾ' ਦੇ ਤਹਿਤ, ਹਰ ਦਿੱਲੀ ਵਾਸੀ ਨੂੰ 25 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।
    • 'ਮਹਿੰਗਾਈ ਰਾਹਤ ਯੋਜਨਾ' ਤਹਿਤ 500 ਰੁਪਏ ਵਿੱਚ ਸਿਲੰਡਰ ਅਤੇ ਮੁਫ਼ਤ ਰਾਸ਼ਨ ਕਿੱਟ
    • 'ਮੁਫ਼ਤ ਬਿਜਲੀ ਯੋਜਨਾ' ਤਹਿਤ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਦਾ ਵਾਅਦਾ
    • ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਸਾਲ ਲਈ 8,500 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ।
  • 10:52 AM, Feb 08 2025
    ਦਿੱਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਵਾਅਦੇ
    • 'ਮਹਿਲਾ ਸਨਮਾਨ ਯੋਜਨਾ' ਤਹਿਤ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਮਿਲਣਗੇ।
    • 'ਸੰਜੀਵਨੀ ਯੋਜਨਾ' ਤਹਿਤ ਬਜ਼ੁਰਗਾਂ ਦਾ ਮੁਫ਼ਤ ਇਲਾਜ
    • ਆਟੋ ਚਾਲਕਾਂ ਦੇ ਪਰਿਵਾਰ ਵਿੱਚ ਧੀ ਦੇ ਵਿਆਹ ਲਈ 1 ਲੱਖ ਰੁਪਏ ਦੀ ਸਹਾਇਤਾ
    • ਦਲਿਤ ਵਿਦਿਆਰਥੀਆਂ ਲਈ ਅੰਬੇਡਕਰ ਸਕਾਲਰਸ਼ਿਪ: ਇਸ ਯੋਜਨਾ ਦੇ ਤਹਿਤ, ਦਿੱਲੀ ਸਰਕਾਰ ਦਲਿਤ ਵਿਦਿਆਰਥੀਆਂ ਦੀ ਸਿੱਖਿਆ ਦਾ ਖਰਚਾ ਚੁੱਕੇਗੀ।
    • ਪੁਜਾਰੀਆਂ ਅਤੇ ਗ੍ਰੰਥੀਆਂ ਨੂੰ ਪ੍ਰਤੀ ਮਹੀਨਾ 18 ਹਜ਼ਾਰ ਰੁਪਏ ਦਿੱਤੇ ਜਾਣਗੇ।
    • ਸਾਰੇ ਗਲਤ ਪਾਣੀ ਦੇ ਬਿੱਲ ਮੁਆਫ਼ ਕੀਤੇ ਜਾਣਗੇ।
  • 10:51 AM, Feb 08 2025
    ਪ੍ਰਿਯੰਕਾ ਗਾਂਧੀ ਨੇ ਕੀ ਕਿਹਾ ?

    ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਦਿੱਲੀ ਚੋਣਾਂ ਦੇ ਨਤੀਜਿਆਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਪ੍ਰਿਯੰਕਾ ਨੇ ਕਿਹਾ, ਮੈਨੂੰ ਨਹੀਂ ਪਤਾ। ਮੈਂ ਅਜੇ ਤੱਕ (ਚੋਣ ਰੁਝਾਨਾਂ) ਦੀ ਜਾਂਚ ਨਹੀਂ ਕੀਤੀ। ਇਸ ਦੌਰਾਨ, ਕਾਲਕਾਜੀ ਤੋਂ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੇ ਕਿਹਾ, ਅਸੀਂ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਹੇ ਹਾਂ ਜਿਨ੍ਹਾਂ ਨੇ ਦਿੱਲੀ ਨੂੰ ਨੁਕਸਾਨ ਪਹੁੰਚਾਇਆ ਹੈ। ਮੈਂ ਇੱਕ ਘੰਟੇ ਬਾਅਦ ਗਿਣਤੀ ਕੇਂਦਰ ਵਾਪਸ ਆਵਾਂਗੀ।

  • 10:47 AM, Feb 08 2025
    ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਦਫਤਰ ’ਚ ਛਾਇਆ ਸਨਾਟਾ


  • 10:44 AM, Feb 08 2025
    BJP ਵਰਕਰ ਦੇ ਇਸ Dance Step ਬਾਰੇ ਤੁਹਾਡਾ ਕੀ ਹੈ ਕਹਿਣਾ ? ਭਾਜਪਾ ਦਫ਼ਤਰ ਤੋਂ ਦੇਖੋ ਸਿੱਧੀਆਂ ਤਸਵੀਰਾਂ

  • 10:37 AM, Feb 08 2025
    ਦਿੱਲੀ ਚੋਣਾਂ ਵਿੱਚ ਭਾਜਪਾ ਦੇ ਵੱਡੇ ਵਾਅਦੇ
    • ਔਰਤਾਂ ਨੂੰ ਹਰ ਮਹੀਨੇ 2,500 ਰੁਪਏ ਮਾਣਭੱਤਾ ਦੇਣ ਦਾ ਐਲਾਨ
    • ਗਰੀਬ ਔਰਤਾਂ ਨੂੰ LPG ਸਿਲੰਡਰ 'ਤੇ 500 ਰੁਪਏ ਦੀ ਸਬਸਿਡੀ ਮਿਲੇਗੀ।
    • ਹੋਲੀ ਅਤੇ ਦੀਵਾਲੀ 'ਤੇ ਇੱਕ ਸਿਲੰਡਰ ਮੁਫ਼ਤ
    • ਮਾਂ ਸੁਰੱਖਿਆ ਵੰਦਨ ਯੋਜਨਾ ਦੇ ਤਹਿਤ 6 ਪੋਸ਼ਣ ਕਿੱਟਾਂ
    • ਗਰਭਵਤੀ ਔਰਤਾਂ ਨੂੰ 21 ਹਜ਼ਾਰ ਰੁਪਏ
    • ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਵਾਂਝੇ ਲੋਕਾਂ ਨੂੰ ਦੇਵਾਂਗੇ।
    • ਆਯੁਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਰੁਪਏ ਦਾ ਵਾਧੂ ਕਵਰ
    • 60 ਤੋਂ 70 ਸਾਲ ਦੀ ਉਮਰ ਦੇ ਲੋਕਾਂ ਲਈ ਸੀਨੀਅਰ ਸਿਟੀਜ਼ਨ ਪੈਨਸ਼ਨ 2,000 ਰੁਪਏ ਤੋਂ ਵਧਾ ਕੇ 2,500 ਰੁਪਏ ਕੀਤੀ ਜਾਵੇਗੀ।
    • 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ, ਵਿਧਵਾਵਾਂ, ਬੇਸਹਾਰਾ ਔਰਤਾਂ ਦੀ ਪੈਨਸ਼ਨ 2,500 ਰੁਪਏ ਤੋਂ ਵਧਾ ਕੇ 3,000 ਰੁਪਏ ਕਰਨ ਦਾ ਵਾਅਦਾ।
  • 10:34 AM, Feb 08 2025
    ਰੁਝਾਨਾਂ ਵਿੱਚ ਭਾਜਪਾ ਸਰਕਾਰ !

    ਇਸ ਵਾਰ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਦੀ ਜਾ ਰਹੀ ਹੈ। ਰੁਝਾਨਾਂ ਵਿੱਚ ਭਾਜਪਾ ਦਾ ਕਮਲ ਲਗਾਤਾਰ ਖਿੜ ਰਿਹਾ ਹੈ। ਭਾਜਪਾ ਹੁਣ ਤੱਕ 44 ਸੀਟਾਂ 'ਤੇ ਅੱਗੇ ਹੈ। 'ਆਪ' ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ। ਆਮ ਆਦਮੀ ਪਾਰਟੀ 26 ਸੀਟਾਂ 'ਤੇ ਅੱਗੇ ਹੈ।

  • 10:16 AM, Feb 08 2025
    ਚੋਣ ਕਮਿਸ਼ਨ ਨੇ ਅੰਕੜੇ ਕੀਤੇ ਜਾਰੀ

    ਚੋਣ ਕਮਿਸ਼ਨ ਦੇ ਅਨੁਸਾਰ, ਭਾਜਪਾ 42 ਸੀਟਾਂ 'ਤੇ ਅੱਗੇ ਹੈ, ਆਮ ਆਦਮੀ ਪਾਰਟੀ 27 ਸੀਟਾਂ 'ਤੇ ਅੱਗੇ ਹੈ।

  • 10:06 AM, Feb 08 2025
    ਓਖਲਾ ਵਿੱਚ ਭਾਜਪਾ ਅੱਗੇ

    ਨਜਫਗੜ੍ਹ ਤੋਂ ਭਾਜਪਾ 4383 ਵੋਟਾਂ ਨਾਲ ਅੱਗੇ ਹੈ। ਮਟਿਆਲਾ ਸੀਟ ਤੋਂ ਭਾਜਪਾ 2862 ਵੋਟਾਂ ਨਾਲ ਅੱਗੇ ਹੈ। ਉੱਤਮ ਨਗਰ ਤੋਂ ਭਾਜਪਾ 2223 ਵੋਟਾਂ ਨਾਲ ਅੱਗੇ ਹੈ। ਦਵਾਰਕਾ ਸੀਟ ਤੋਂ ਭਾਜਪਾ 1257 ਵੋਟਾਂ ਨਾਲ ਅੱਗੇ ਹੈ। ਭਾਜਪਾ ਬਿਜਵਾਸਨ ਸੀਟ ਅਤੇ ਪਾਲਮ ਸੀਟ 'ਤੇ ਵੀ ਅੱਗੇ ਹੈ। ਪਟੇਲ ਨਗਰ ਤੋਂ ਭਾਜਪਾ ਦੇ ਰਾਜਕੁਮਾਰ ਆਨੰਦ ਅੱਗੇ ਚੱਲ ਰਹੇ ਹਨ। ਓਖਲਾ ਸੀਟ ਤੋਂ ਭਾਜਪਾ ਲਗਾਤਾਰ ਅੱਗੇ ਹੈ। ਪਹਿਲੇ ਗੇੜ ਦੀ ਗਿਣਤੀ ਪੂਰੀ ਹੋ ਗਈ ਹੈ।

  • 09:58 AM, Feb 08 2025
    ਜੰਗਪੁਰਾ ਵਿੱਚ ਸਿਸੋਦੀਆ ਵੀ ਅੱਗੇ

    ਜੰਗਪੁਰਾ ਸੀਟ 'ਤੇ ਵੀ ਉਲਟਫੇਰ ਹੋਇਆ ਹੈ। ਦੋ ਦੌਰ ਦੀ ਗਿਣਤੀ ਤੋਂ ਬਾਅਦ 'ਆਪ' ਦੇ ਮਨੀਸ਼ ਸਿਸੋਦੀਆ 1800 ਵੋਟਾਂ ਨਾਲ ਅੱਗੇ ਹਨ। ਹਾਲਾਂਕਿ, ਆਤਿਸ਼ੀ ਅਜੇ ਵੀ ਪਿੱਛੇ ਹੈ।

  • 09:57 AM, Feb 08 2025
    ਦਿੱਲੀ ਦੀਆਂ ਮੁੱਖ ਸੀਟਾਂ 'ਤੇ ਦਿੱਗਜ਼ਾਂ ਦਾ ਹਾਲ
    • ਕਾਲਕਾਜੀ ਤੋਂ CM ਆਤਿਸ਼ੀ ਪਿੱਛੇ, ਭਾਜਪਾ ਦੇ ਰਮੇਸ਼ ਬਿਧੂੜੀ ਅੱਗੇ
    • ਸ਼ਕੂਰ ਬਸਤੀ 'ਆਪ' ਦੇ ਸਤੇਂਦਰ ਜੈਨ ਤੋਂ ਅੱਗੇ
    • ਜੰਗਪੁਰਾ ਸੀਟ ਤੋਂ 'ਆਪ' ਦੇ ਮਨੀਸ਼ ਸਿਸੋਦੀਆ ਅੱਗੇ
    • ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਅੱਗੇ
    • ਔਖਲਾ ਸੀਟ ਤੋਂ 'ਆਪ' ਦੇ ਅਮਾਨਤਉੱਲਾ ਖਾਨ ਅੱਗੇ
    • ਗਾਂਧੀਨਗਰ ਸੀਟ ਤੋਂ ਭਾਜਪਾ ਦੇ ਅਰਵਿੰਦਰ ਸਿੰਘ ਲਵਲੀ ਅੱਗੇ
    • ਬਾਬਰਪੁਰ ਸੀਟ ਤੋਂ 'ਆਪ' ਦੇ ਗੋਪਾਲ ਰਾਏ ਅੱਗੇ
    • ਮਾਲਵੀਆ ਨਗਰ ਤੋਂ ਸੋਮਨਾਥ ਭਾਰਤੀ ਪਿੱਛੇ
    • ਬਿਜਵਾਸਨ ਸੀਟ ਤੋਂ ਕੈਲਾਸ਼ ਗਹਿਲੋਤ ਅੱਗੇ
    • ਗ੍ਰੇਟਰ ਕੈਲਾਸ਼ ਤੋਂ ਸੌਰਭ ਭਾਰਦਵਾਜ਼ ਅੱਗੇ
  • 09:52 AM, Feb 08 2025
    ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਅੱਗੇ

    ਅਰਵਿੰਦ ਕੇਜਰੀਵਾਲ 254 ਸੀਟਾਂ ਤੋਂ ਅੱਗੇ

  • 09:19 AM, Feb 08 2025
    ਦਿੱਲੀ ਚੋਣ ਨਤੀਜੇ

    ਕਰਾਵਲ ਨਗਰ ਤੋਂ ਕਪਿਲ ਮਿਸ਼ਰਾ ਅਤੇ ਬਾਬਰਪੁਰ ਤੋਂ ਗੋਪਾਲ ਰਾਏ ਅੱਗੇ ਹਨ।

  • 09:05 AM, Feb 08 2025
    ਦਿੱਲੀ ਦੇ ਰੁਝਾਨਾਂ ਵਿੱਚ ਭਾਜਪਾ ਨੂੰ ਬਹੁਮਤ ਮਿਲਿਆ
    • ਭਾਜਪਾ:- 43 ਸੀਟਾਂ 'ਤੇ ਅੱਗੇ
    • ਆਪ:- 26
    • ਕਾਂਗਰਸ:- 01
    • ਹੋਰ:- 00
  • 09:00 AM, Feb 08 2025
    ਦਿੱਲੀ ਚੋਣ ਨਤੀਜੇ

    ਦਿੱਲੀ ਦੇ ਰੁਝਾਨਾਂ ਵਿੱਚ ਭਾਜਪਾ ਨੂੰ ਬਹੁਮਤ ਮਿਲਿਆ

    • ਭਾਜਪਾ:- 41 ਸੀਟਾਂ 'ਤੇ ਅੱਗੇ
    • ਆਪ:- 26
    • ਕਾਂਗਰਸ:- 01
    • ਹੋਰ:- 00
  • 08:59 AM, Feb 08 2025
    ਕੈਲਾਸ਼ ਗਹਿਲੋਤ ਅਤੇ ਕਪਿਲ ਮਿਸ਼ਰਾ ਅੱਗੇ

    ਜਨਕਪੁਰੀ ਤੋਂ 'ਆਪ' ਉਮੀਦਵਾਰ ਪ੍ਰਵੀਨ ਕੁਮਾਰ ਅੱਗੇ ਚੱਲ ਰਹੇ ਹਨ। ਭਾਜਪਾ ਦੇ ਕਪਿਲ ਮਿਸ਼ਰਾ ਕਰਾਵਲ ਨਗਰ ਤੋਂ ਅੱਗੇ ਚੱਲ ਰਹੇ ਹਨ। ਕਿਰਾੜੀ ਤੋਂ 'ਆਪ' ਦੇ ਅਨਿਲ ਝਾਅ ਅੱਗੇ ਹਨ। ਨਵੀਂ ਦਿੱਲੀ ਤੋਂ ਪ੍ਰਵੇਸ਼ ਵਰਮਾ ਲਗਾਤਾਰ ਅਗਵਾਈ ਕਰ ਰਹੇ ਹਨ। ਚਾਂਦਨੀ ਚੌਕ ਤੋਂ ਭਾਜਪਾ ਦੇ ਸਤੀਸ਼ ਜੈਨ ਅੱਗੇ ਚੱਲ ਰਹੇ ਹਨ। ਭਾਜਪਾ ਦੇ ਭੁਵਨ ਤੰਵਰ ਦਿੱਲੀ ਕੈਂਟ ਤੋਂ ਅੱਗੇ ਚੱਲ ਰਹੇ ਹਨ। ਸੀਲਮਪੁਰ ਤੋਂ 'ਆਪ' ਦੇ ਜ਼ੁਬੈਰ ਅਹਿਮਦ ਅੱਗੇ ਚੱਲ ਰਹੇ ਹਨ। ਤਿਲਕ ਨਗਰ ਤੋਂ 'ਆਪ' ਦੇ ਜਰਨੈਲ ਸਿੰਘ ਅੱਗੇ ਚੱਲ ਰਹੇ ਹਨ। ਕੈਲਾਸ਼ ਗਹਿਲੋਤ ਬਿਜਵਾਸਨ ਤੋਂ ਅੱਗੇ ਚੱਲ ਰਹੇ ਹਨ।

  • 08:54 AM, Feb 08 2025
    ਪਲਟ ਰਹੀ ਬਾਜ਼ੀ, ਬੀਜੇਪੀ ਅੱਗੇ, ਸਭ ਹੈਰਾਨ !

  • 08:54 AM, Feb 08 2025
    ਦਿੱਲੀ 'ਚ ਉਮੀਦਵਾਰਾਂ ਦੀਆਂ ਧੜਕਣਾਂ ਹੋਈਆਂ ਤੇਜ਼, ਦੇਖੋ ਤਾਜ਼ਾ ਰੁਝਾਨ

  • 08:53 AM, Feb 08 2025
    ਭਾਜਪਾ ਨੇ ਬਹੁਮਤ ਨੂੰ ਕੀਤਾ ਪਾਰ

    ਰੁਝਾਨਾਂ ਦੇ ਅਨੁਸਾਰ, ਦਿੱਲੀ ਵਿੱਚ ਸੱਤਾ ਬਦਲਦੀ ਜਾਪਦੀ ਹੈ। ਭਾਜਪਾ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਭਾਜਪਾ 38 ਸੀਟਾਂ 'ਤੇ ਅੱਗੇ ਹੈ। 'ਆਪ' 25 ਸੀਟਾਂ 'ਤੇ ਅੱਗੇ ਹੈ। ਕਾਂਗਰਸ ਇੱਕ ਸੀਟ ਨਾਲ ਅੱਗੇ ਹੈ।

  • 08:52 AM, Feb 08 2025
    ਸ਼ੁਰੂਆਤੀ ਰੁਝਾਨਾਂ ’ਚ ਭਾਜਪਾ ਨੂੰ ਮਿਲਿਆ ਬਹੁਮਤ
    • ਬੀਜੇਪੀ 38 ਸੀਟਾਂ ’ਤੇ ਚੱਲ ਰਹੀ ਅੱਗੇ
    • ਭਾਜਪਾ-38, AAP-25 ਤੇ ਕਾਂਗਰਸ-1 ਸੀਟ ’ਤੇ ਅੱਗੇ
  • 08:46 AM, Feb 08 2025
    BJP 70 ਸੀਟਾਂ ’ਤੇ ਚੱਲ ਰਹੀ ਅੱਗੇ

    ਸ਼ੁਰੂਆਤੀ ਅਧਿਕਾਰਤ ਰੁਝਾਨਾਂ ਅਨੁਸਾਰ, ਭਾਜਪਾ ਦਿੱਲੀ ਦੀਆਂ ਕੁੱਲ 70 ਵਿਧਾਨ ਸਭਾ ਸੀਟਾਂ ਵਿੱਚੋਂ ਵਿਸ਼ਵਾਸ ਨਗਰ ਅਤੇ ਸ਼ਾਹਦਰਾ ਵਿਧਾਨ ਸਭਾ ਸੀਟਾਂ 'ਤੇ ਅੱਗੇ ਹੈ।

  • 08:44 AM, Feb 08 2025
    ਓਖਲਾ ਵਿੱਚ ਭਾਜਪਾ ਅੱਗੇ

    ਸ਼ਾਹਦਰਾ ਸੀਟ 'ਤੇ ਭਾਜਪਾ ਦੇ ਸੰਜੇ ਗੋਇਲ 506 ਵੋਟਾਂ ਨਾਲ ਅੱਗੇ ਹਨ। ਭਾਜਪਾ ਦੇ ਮਨੋਜ ਜਿੰਦਲ ਸਦਰ ਬਾਜ਼ਾਰ ਤੋਂ ਅਤੇ ਨਾਰਾਇਣ ਦੱਤ ਸ਼ਰਮਾ ਬਦਰਪੁਰ ਤੋਂ ਅੱਗੇ ਚੱਲ ਰਹੇ ਹਨ। ਬੁਰਾੜੀ ਤੋਂ 'ਆਪ' ਦੇ ਸੰਜੇ ਝਾਅ ਅੱਗੇ ਚੱਲ ਰਹੇ ਹਨ। ਓਖਲਾ ਵਿੱਚ ਭਾਜਪਾ ਦੇ ਮਨੀਸ਼ ਚੌਧਰੀ ਅੱਗੇ ਚੱਲ ਰਹੇ ਹਨ।

  • 08:34 AM, Feb 08 2025
    ਅੱਧੀਆਂ ਸੀਟਾਂ ਦੇ ਰੁਝਾਨ

    ਦਿੱਲੀ ਚੋਣਾਂ ਵਿੱਚ ਅੱਧੀਆਂ ਸੀਟਾਂ ਲਈ ਸ਼ੁਰੂਆਤੀ ਰੁਝਾਨ ਆ ਗਏ ਹਨ। ਮੁਕਾਬਲਾ ਬਹੁਤ ਦਿਲਚਸਪ ਹੁੰਦਾ ਜਾ ਰਿਹਾ ਹੈ। ਭਾਜਪਾ 18 ਸੀਟਾਂ 'ਤੇ ਅੱਗੇ ਹੈ। ਜਦੋਂ ਕਿ 'ਆਪ' 17 ਸੀਟਾਂ 'ਤੇ ਅੱਗੇ ਹੈ। ਕਾਂਗਰਸ ਇੱਕ ਸੀਟ 'ਤੇ ਅੱਗੇ ਹੈ।

  • 08:33 AM, Feb 08 2025
    ਰਾਜੌਰੀ ਗਾਰਡਨ ਤੋਂ ਸਿਰਸਾ ਅੱਗੇ
    • ਭਾਜਪਾ 19
    • ਆਪ 15
    • ਕਾਂਗਰਸ-1
  • 08:27 AM, Feb 08 2025
    ਪੀਟੀਸੀ ਨਿਊਜ਼ ’ਤੇ ਦੇਖੋ ਕੌਣ ਚੱਲ ਰਿਹਾ ਅੱਗੇ

  • 08:26 AM, Feb 08 2025
    ਨਵੀਂ ਦਿੱਲੀ ਸੀਟ ਤੋਂ ਕੇਜਰੀਵਾਲ ਪਿੱਛੇ
    • ਬੀਜੇਪੀ 14, ਆਮ ਆਦਮੀ ਪਾਰਟੀ 9 ਅਤੇ ਕਾਂਗਰਸ 1 ਸੀਟ ’ਤੇ ਅੱਗੇ 
    • ਬਾਦਲੀ ਤੋਂ ਕਾਂਗਰਸ ਦੇ ਦੇਵੇਂਦਰ ਯਾਦਵ ਅੱਗੇ
    • ਓਖਲਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਅਮਾਨਤਉੱਲਾ ਅੱਗੇ
  • 08:25 AM, Feb 08 2025
    ਕੌਣ ਹੋਇਆ ਸ਼ੁਰੂ ’ਚ ਅੱਗੇ ?

    ਸ਼ੁਰੂਆਤੀ ਰੁਝਾਨਾਂ ਵਿੱਚ, ਭਾਜਪਾ 5 ਸੀਟਾਂ 'ਤੇ ਅੱਗੇ ਹੈ। 'ਆਪ' 2 ਸੀਟਾਂ 'ਤੇ ਅੱਗੇ ਹੈ। ਕਾਂਗਰਸ ਇੱਕ ਸੀਟ 'ਤੇ ਅੱਗੇ ਹੈ।

  • 08:17 AM, Feb 08 2025
    ਸ਼ੁਰੂਆਤੀ ਰੁਝਾਨਾਂ ਵਿੱਚ ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਪਿੱਛੇ

    ਦਿੱਲੀ ਚੋਣ ਨਤੀਜਿਆਂ ਲਈ ਪੋਸਟਲ ਬੈਲਟ ਦੇ ਸ਼ੁਰੂਆਤੀ ਰੁਝਾਨਾਂ ਵਿੱਚ, ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਪਿੱਛੇ ਚੱਲ ਰਹੇ ਹਨ ਅਤੇ ਆਤਿਸ਼ੀ ਕਾਲਕਾਜੀ ਸੀਟ ਤੋਂ ਪਿੱਛੇ ਚੱਲ ਰਹੀ ਹੈ।

  • 08:17 AM, Feb 08 2025
    ਭਾਜਪਾ 5 ਸੀਟਾਂ 'ਤੇ ਅੱਗੇ

    ਦਿੱਲੀ ਚੋਣਾਂ ਦਾ ਪਹਿਲਾ ਰੁਝਾਨ ਭਾਜਪਾ ਦੇ ਹੱਕ ਵਿੱਚ ਆਇਆ ਹੈ। ਭਾਜਪਾ 5 ਸੀਟਾਂ 'ਤੇ ਅੱਗੇ ਹੈ। ਆਮ ਆਦਮੀ ਪਾਰਟੀ ਇੱਕ ਸੀਟ 'ਤੇ ਅੱਗੇ ਦਿਖਾਈ ਦੇ ਰਹੀ ਹੈ। ਦਿੱਲੀ ਦੀਆਂ ਸਾਰੀਆਂ 70 ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ।

  • 08:10 AM, Feb 08 2025
    ਪਹਿਲਾਂ ਪੋਸਟਲ ਬੈਲੇਟ ਦੀ ਕੀਤੀ ਜਾ ਰਹੀ ਗਿਣਤੀ

  • 08:06 AM, Feb 08 2025
    ਦਿੱਲੀ ਚੋਣਾਂ ਦੀ ਗਿਣਤੀ ਸ਼ੁਰੂ

    ਦਿੱਲੀ ਵਿਧਾਨ ਸਭਾ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦਿੱਲੀ ਵਿੱਚ 70 ਸੀਟਾਂ 'ਤੇ ਚੋਣਾਂ ਹੋ ਚੁੱਕੀਆਂ ਹਨ। ਕੁੱਲ 699 ਉਮੀਦਵਾਰ ਚੋਣ ਮੈਦਾਨ ਵਿੱਚ ਹਨ। 'ਆਪ' ਅਤੇ ਕਾਂਗਰਸ 70-70 ਸੀਟਾਂ 'ਤੇ ਅਤੇ ਭਾਜਪਾ 68 ਸੀਟਾਂ 'ਤੇ ਚੋਣ ਲੜ ਰਹੀਆਂ ਹਨ। ਇੱਕ ਸੀਟ ਜੇਡੀਯੂ ਨੂੰ ਅਤੇ ਇੱਕ ਸੀਟ ਐਲਜੇਪੀ (ਆਰ) ਨੂੰ ਦਿੱਤੀ ਗਈ ਹੈ।

Delhi Assembly Election Result 2025 Live Updates :  ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਨਤੀਜੇ 8 ਫਰਵਰੀ ਯਾਨੀ ਅੱਜ ਆਉਣਗੇ। ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ 11 ਜ਼ਿਲ੍ਹਿਆਂ ਵਿੱਚ ਸਥਾਪਤ 19 ਗਿਣਤੀ ਕੇਂਦਰਾਂ 'ਤੇ ਕੀਤੀ ਜਾਵੇਗੀ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਚੋਣ ਕਮਿਸ਼ਨ (ECI) ਨੇ ਵੋਟਾਂ ਦੀ ਗਿਣਤੀ ਲਈ ਸਖ਼ਤ ਪ੍ਰਬੰਧ ਕੀਤੇ ਹਨ। 

ਵੋਟਾਂ ਦੀ ਗਿਣਤੀ ਲਈ ਸਖ਼ਤ ਪ੍ਰਬੰਧ


ਚੋਣ ਕਮਿਸ਼ਨ ਦੇ ਅਨੁਸਾਰ ਵੋਟਾਂ ਦੀ ਗਿਣਤੀ ਨਵੀਂ ਦਿੱਲੀ ਅਤੇ ਉੱਤਰ-ਪੱਛਮੀ ਜ਼ਿਲ੍ਹਿਆਂ ਵਿੱਚ ਤਿੰਨ-ਤਿੰਨ ਥਾਵਾਂ 'ਤੇ ਹੋਵੇਗੀ, ਜਦਕਿ ਚਾਰ ਜ਼ਿਲ੍ਹਿਆਂ ਵਿੱਚ ਦੋ-ਦੋ ਥਾਵਾਂ ਅਤੇ ਪੰਜ ਜ਼ਿਲ੍ਹਿਆਂ ਵਿੱਚ ਇੱਕ-ਇੱਕ ਗਿਣਤੀ ਸਥਾਨ ਨਿਰਧਾਰਤ ਕੀਤਾ ਗਿਆ ਹੈ। ਇਸ ਵਾਰ ਦਿੱਲੀ ਵਿੱਚ 19 ਗਿਣਤੀ ਕੇਂਦਰਾਂ ਦੇ ਨਿਰਮਾਣ ਕਾਰਨ ਨਤੀਜੇ ਵੀ ਜਲਦੀ ਆਉਣਗੇ। ਗਿਣਤੀ ਕਰਨ ਵਾਲੇ ਕਰਮਚਾਰੀਆਂ ਦੀ ਡਿਊਟੀ ਵੀ ਨਿਰਧਾਰਤ ਕਰ ਦਿੱਤੀ ਗਈ ਹੈ। ਦਿੱਲੀ ਦੀਆਂ ਸਾਰੀਆਂ 70 ਸੀਟਾਂ ਲਈ 5 ਫਰਵਰੀ ਨੂੰ ਵੋਟਿੰਗ ਹੋਈ ਸੀ।

ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਚੌਥੀ ਵਾਰ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ, ਢਾਈ ਦਹਾਕਿਆਂ ਬਾਅਦ, ਭਾਜਪਾ ਕਿਸੇ ਵੀ ਕੀਮਤ 'ਤੇ ਦਿੱਲੀ ਨੂੰ ਦੁਬਾਰਾ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਇਹ ਕੱਲ੍ਹ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਨਤੀਜੇ ਕਿਸ ਦੇ ਹੱਕ ਵਿੱਚ ਆਉਣਗੇ। 

ਸਹੀ ਅਤੇ ਲਾਈਵ ਨਤੀਜੇ ਕਿੱਥੇ ਦੇਖੇ ਜਾ ਸਕਦੇ ਹਨ

ਦਿੱਲੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ਨੀਵਾਰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਸ ਵਿੱਚ, ਪਹਿਲਾਂ ਪੋਸਟਲ ਬੈਲਟ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਤੋਂ ਬਾਅਦ ਈਵੀਐਮ ਮਸ਼ੀਨ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਤੀਜੇ ਦੀ ਸਥਿਤੀ ਦੁਪਹਿਰ 12 ਤੋਂ 1 ਵਜੇ ਦੇ ਵਿਚਕਾਰ ਸਪੱਸ਼ਟ ਹੋ ਸਕਦੀ ਹੈ। ਚੋਣਾਂ ਦੇ ਲਾਈਵ ਨਤੀਜੇ ਭਾਰਤੀ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ https://eci.gov.in/ ਅਤੇ ਨਤੀਜਿਆਂ ਲਈ ਬਣਾਏ ਗਏ ਵਿਸ਼ੇਸ਼ ਪੋਰਟਲ https://results.eci.gov.in/ 'ਤੇ ਵੀ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਸਾਡੀ ਵੈੱਬਸਾਈਟ ਪੀਟੀਸੀ ਨਿਊਜ਼ 'ਤੇ ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਲਾਈਵ ਨਤੀਜੇ ਵੀ ਦੇਖ ਸਕਦੇ ਹੋ। 

ਕੀ ਕਹਿੰਦੇ ਹਨ ਐਗਜ਼ਿਟ ਪੋਲ 

ਦੱਸ ਦਈਏ ਕਿ ਦਿੱਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ-ਭਾਜਪਾ ਅਤੇ ਕਾਂਗਰਸ ਵਿਚਕਾਰ ਤਿਕੋਣੀ ਮੁਕਾਬਲਾ ਹੈ। ਹਾਲਾਂਕਿ, ਬੁੱਧਵਾਰ ਨੂੰ ਵੋਟਿੰਗ ਖਤਮ ਹੋਣ ਤੋਂ ਬਾਅਦ ਜਾਰੀ ਕੀਤੇ ਗਏ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਕਿ ਭਾਜਪਾ ਦਿੱਲੀ ਵਿੱਚ ਅਗਲੀ ਸਰਕਾਰ ਬਣਾਏਗੀ, ਜਦਕਿ ਆਮ ਆਦਮੀ ਪਾਰਟੀ (ਆਪ) ਇਸ ਵਾਰ ਪਿੱਛੇ ਰਹੇਗੀ ਅਤੇ ਕਾਂਗਰਸ ਦੇ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਜਾਰੀ ਰੱਖਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : Delhi Election Exit Poll 2025 : ਕੀ ਭਾਜਪਾ ਲੰਬੇ ਸਮੇਂ ਬਾਅਦ ਦਿੱਲੀ ਦੀ ਮੁੜ ਸੰਭਾਲੇਗੀ ਸੱਤਾ ! AAP ਨੂੰ ਮਿਲੇਗੀ ਕਰਾਰੀ ਹਾਰ, ਜਾਣੋ ਕੀ ਕਹਿੰਦੇ ਹਨ ਐਗਜ਼ਿਟ ਪੋਲ

- PTC NEWS

Top News view more...

Latest News view more...

PTC NETWORK
PTC NETWORK