ਦਿੱਲੀ ਯੂਨੀਵਰਸਿਟੀ ਦਾ ਵੱਡਾ ਫੈਸਲਾ, ਹੁਣ ਦਾਖਲੇ 'ਚ ਮਾਪਿਆਂ ਦੀ ਇਕਲੌਤੀ ਬੱਚੀ ਨੂੰ ਮਿਲੇਗਾ ਰਾਖਵਾਂਕਰਨ
DU Admission 2024: ਦਿੱਲੀ ਯੂਨੀਵਰਸਿਟੀ ਨੇ 28 ਤਰੀਕ ਨੂੰ ਦਾਖਲਿਆਂ ਅਰਜ਼ੀਆਂ ਲੈਣ ਦੀ ਸ਼ੁਰੂਆਤ ਕਰ ਦਿੱਤੀ ਹੈ। ਦਿੱਲੀ ਯੂਨੀਵਰਸਿਟੀ ਨੂੰ ਇਸ ਵਾਰ ਇਕਲੌਤੀ ਧੀ ਵਾਲੇ ਮਾਪਿਆਂ ਲਈ ਵੱਡਾ ਫੈਸਲਾ ਕੀਤਾ ਹੈ। ਦਿੱਲੀ ਯੂਨੀਵਰਸਿਟੀ ਦੇ ਐਲਾਨ ਅਨੁਸਾਰ ਮਾਪਿਆਂ ਦੀ ਇਕਲੌਤੀ ਧੀ ਨੂੰ ਯੂਨੀਵਰਸਿਟੀ ਦਾਖਲਿਆਂ 'ਚ ਰਾਖਵਾਂਕਰਨ ਦਿੱਤਾ ਜਾਵੇਗਾ।
ਯੂਨੀਵਰਸਿਟੀ ਡੀਨ ਐਡਮਿਸ਼ਨ ਹਨੀਤ ਗਾਂਧੀ ਨੇ ਦੱਸਿਆ ਕਿ ਨਵਾਂ ਅਕਾਦਮਿਕ ਸੈਸ਼ਨ 1 ਅਗਸਤ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਸਾਲ ਯੂਨੀਵਰਸਿਟੀ ਨੇ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਧੀਆਂ ਲਈ ਵੱਡਾ ਐਲਾਨ ਕੀਤਾ ਹੈ। ਯੂਨੀਵਰਸਿਟੀ ਇਕੱਲੀ ਕੁੜੀ ਦੇ ਦਾਖਲੇ ਵਿਚ ਰਾਖਵਾਂਕਰਨ ਦੇਵੇਗੀ। ਯੂਨੀਵਰਸਿਟੀ ਜਾਣਕਾਰੀ ਅਨੁਸਾਰ ਸਾਰੇ ਕੋਰਸਾਂ ਵਿੱਚ ਇੱਕ-ਇੱਕ ਸੀਟ ਸਿੰਗਲ ਗਰਲ ਚਾਈਲਡ ਲਈ ਰਾਖਵੀਂ ਹੋਵੇਗੀ। ਯੂਨੀਵਰਸਿਟੀ ਨੇ ਇਹ ਨਿਯਮ ਸੁਪਰਨਿਊਮਰਰੀ ਕੋਟੇ ਤਹਿਤ ਬਣਾਇਆ ਹੈ।
ਇਸ ਮੌਕੇ ਹਨੀਤ ਗਾਂਧੀ ਨੇ ਕਾਮਨ ਸੀਟ ਐਲੋਕੇਸ਼ਨ ਸਿਸਟਮ (CSAS) ਦਾਖਲਾ ਪੋਰਟਲ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਦਾਖਲਾ ਪ੍ਰਕਿਰਿਆ ਦੋ ਪੜਾਵਾਂ ਵਿੱਚ ਹੋਵੇਗੀ। ਪਹਿਲਾ ਪੜਾਅ ਰਜਿਸਟ੍ਰੇਸ਼ਨ ਹੈ ਅਤੇ ਦੂਜਾ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET) ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਸੀਟ ਅਲਾਟਮੈਂਟ ਦੀ ਪ੍ਰਕਿਰਿਆ ਹੈ। CSAS ਪੋਰਟਲ ਲਗਭਗ ਇੱਕ ਮਹੀਨੇ ਤੱਕ ਖੁੱਲ੍ਹਾ ਰਹੇਗਾ।
ਮੈਰਿਟ ਦੇ ਆਧਾਰ 'ਤੇ ਹੋਵੇਗਾ ਦਾਖਲਾ
ਦਿੱਲੀ ਯੂਨੀਵਰਸਿਟੀ 'ਚ ਮੈਰਿਟ ਦੇ ਆਧਾਰ 'ਤੇ ਇਕੱਲੀ ਬੱਚੀ ਨੂੰ ਰਿਜ਼ਰਵ ਸ਼੍ਰੇਣੀ 'ਚ ਦਾਖਲਾ ਦਿੱਤਾ ਜਾਵੇਗਾ। ਯੂਨੀਵਰਸਿਟੀ ਦੇ ਇਸ ਫੈਸਲੇ ਦਾ ਮਹਿਲਾ ਸੰਸਥਾਵਾਂ ਨੇ ਸਵਾਗਤ ਕੀਤਾ ਹੈ।
- PTC NEWS