Sat, Dec 14, 2024
Whatsapp

E-Aadhaar ਕਾਰਡ 'ਤੇ ਕਿਉਂ ਲੱਗਿਆ ਹੁੰਦਾ ਹੈ 'ਤਾਲਾ' ? ਜਾਣੋ ਫਾਈਲ ਖੋਲ੍ਹਣ ਦਾ ਹੈ ਸੌਖਾ ਤਰੀਕਾ

E Aadhaar Card Password : ਈ-ਆਧਾਰ ਕਾਰਡ ਦੀ PDF ਫਾਈਲ ਨੂੰ ਖੋਲ੍ਹਣਾ ਇੰਨਾ ਆਸਾਨ ਨਹੀਂ ਹੈ, ਕਿਉਂਕਿ ਇਸ ਫਾਈਲ ਨੂੰ ਸਰਕਾਰ ਦੁਆਰਾ ਸੁਰੱਖਿਅਤ ਰੱਖਣ ਲਈ, ਇਸਨੂੰ ਲਾਕ ਕੀਤਾ ਜਾਂਦਾ ਹੈ, ਲਾਕ ਤੋਂ ਸਾਡਾ ਮਤਲਬ ਹੈ ਪਾਸਵਰਡ।

Reported by:  PTC News Desk  Edited by:  KRISHAN KUMAR SHARMA -- August 27th 2024 03:53 PM -- Updated: August 27th 2024 04:10 PM
E-Aadhaar ਕਾਰਡ 'ਤੇ ਕਿਉਂ ਲੱਗਿਆ ਹੁੰਦਾ ਹੈ 'ਤਾਲਾ' ? ਜਾਣੋ ਫਾਈਲ ਖੋਲ੍ਹਣ ਦਾ ਹੈ ਸੌਖਾ ਤਰੀਕਾ

E-Aadhaar ਕਾਰਡ 'ਤੇ ਕਿਉਂ ਲੱਗਿਆ ਹੁੰਦਾ ਹੈ 'ਤਾਲਾ' ? ਜਾਣੋ ਫਾਈਲ ਖੋਲ੍ਹਣ ਦਾ ਹੈ ਸੌਖਾ ਤਰੀਕਾ

E Aadhaar Card Password : ਆਧਾਰ ਕਾਰਡ ਇੱਕ ਜ਼ਰੂਰੀ ਦਸਤਾਵੇਜ਼ਾਂ 'ਚੋ ਇੱਕ ਹੈ ਜਿਸ ਤੋਂ ਬਿਨਾਂ ਜ਼ਿੰਦਗੀ ਦੇ ਬਹੁਤੇ ਕੰਮ ਰੁਕ ਜਾਣਦੇ ਹਨ। ਅਜਿਹੇ 'ਚ ਜ਼ਰੂਰੀ ਨਹੀਂ ਹੈ ਕਿ ਸਾਡੇ ਕੋਲ ਹਰ ਸਮੇਂ ਆਧਾਰ ਕਾਰਡ ਹੋਵੇ, ਜੇਕਰ ਤੁਹਾਨੂੰ ਅਚਾਨਕ ਆਧਾਰ ਦੀ ਲੋੜ ਪਵੇ ਤਾਂ ਤੁਸੀਂ ਕੀ ਕਰੋਗੇ? ਤੁਸੀਂ ਕਹੋਗੇ ਕਿ ਇਹ UIDAI ਦੀ ਅਧਿਕਾਰਤ ਸਾਈਟ ਹੈ, ਇਸ ਸਾਈਟ 'ਤੇ ਆਧਾਰ ਕਾਰਡ ਡਾਊਨਲੋਡ ਕਰਨ ਦੀ ਸਹੂਲਤ ਉਪਲਬਧ ਹੈ, ਤੁਸੀਂ ਇਸਨੂੰ ਇੱਥੋਂ ਡਾਊਨਲੋਡ ਕਰੋਗੇ।

ਮੰਨ ਲਓ ਕਿ ਤੁਸੀਂ UIDAI ਦੀ ਅਧਿਕਾਰਤ ਸਾਈਟ ਦੀ ਮਦਦ ਨਾਲ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਲਿਆ ਹੈ, ਪਰ ਤੁਸੀਂ ਈ-ਆਧਾਰ ਕਾਰਡ ਨੂੰ ਕਿਵੇਂ ਖੋਲ੍ਹੋਗੇ? ਈ-ਆਧਾਰ ਕਾਰਡ ਦੀ PDF ਫਾਈਲ ਨੂੰ ਖੋਲ੍ਹਣਾ ਇੰਨਾ ਆਸਾਨ ਨਹੀਂ ਹੈ, ਕਿਉਂਕਿ ਇਸ ਫਾਈਲ ਨੂੰ ਸਰਕਾਰ ਦੁਆਰਾ ਸੁਰੱਖਿਅਤ ਰੱਖਣ ਲਈ, ਇਸਨੂੰ ਲਾਕ ਕੀਤਾ ਜਾਂਦਾ ਹੈ, ਲਾਕ ਤੋਂ ਸਾਡਾ ਮਤਲਬ ਹੈ ਪਾਸਵਰਡ।


ਹਰ ਵਿਅਕਤੀ ਦੀ PDF ਫਾਈਲ ਦਾ ਪਾਸਵਰਡ ਵੱਖ-ਵੱਖ ਹੁੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਈ-ਆਧਾਰ ਕਾਰਡ ਦਾ ਪਾਸਵਰਡ ਕੀ ਹੈ? ਜੇਕਰ ਨਹੀਂ ਤਾਂ ਟੈਂਸ਼ਨ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਤੁਸੀਂ ਆਸਾਨੀ ਨਾਲ ਇਸ ਦਾ ਪਤਾ ਕਿਵੇਂ ਲਗਾ ਸਕਦੇ ਹੋ।

PDF ਫਾਈਲ ਦੇ ਪਾਸਵਰਡ ਨੂੰ ਖੋਲ੍ਹ ਦਾ ਆਸਾਨ ਤਰੀਕਾ 

ਲੋਕਾਂ ਦੀ ਸਹੂਲਤ ਲਈ, UIDAI ਦੀ ਅਧਿਕਾਰਤ ਸਾਈਟ 'ਤੇ ਈ-ਆਧਾਰ ਖੋਲ੍ਹਣ ਦੀ ਵਿਧੀ ਨੂੰ ਇੱਕ ਉਦਾਹਰਣ ਦੇ ਜ਼ਰੀਏ ਸਮਝਾਇਆ ਗਿਆ ਹੈ। ਦਸ ਦਈਏ ਕਿ PDF ਫਾਈਲ ਨੂੰ ਖੋਲ੍ਹਣ ਲਈ ਨਾਮ ਦੇ ਪਹਿਲੇ ਚਾਰ ਅੱਖਰਾਂ ਦੀ ਲੋੜ ਹੁੰਦੀ ਹੈ, ਜਨਮ ਦੇ ਸਾਲ ਦੇ ਨਾਲ-ਨਾਲ ਨਾਮ ਦੇ ਪਹਿਲੇ ਚਾਰ ਅੱਖਰਾਂ ਦੇ ਨਾਲ ਜਨਮ ਦਾ ਸਾਲ ਵੀ ਦਰਜ ਕਰਨਾ ਪੈਂਦਾ ਹੈ।

ਉਦਾਹਰਨ : ਜੇਕਰ ਨਾਮ ਰਮੇਸ਼ ਕਪੂਰ ਹੈ ਅਤੇ ਜਨਮ ਦਾ ਸਾਲ 1992 ਹੈ, ਤਾਂ ਈ-ਆਧਾਰ ਕਾਰਡ ਦੀ PDF ਫਾਈਲ ਖੋਲ੍ਹਣ ਲਈ, ਤੁਹਾਨੂੰ RAME1992 ਪਾਸਵਰਡ ਦਰਜ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ ਇਹ 8 ਅੰਕਾਂ ਦਾ ਪਾਸਵਰਡ ਦਰਜ ਕਰੋਗੇ, ਪੀਡੀਐਫ ਫਾਈਲ ਖੁੱਲ੍ਹ ਜਾਵੇਗੀ।

ਪਾਸਵਰਡ ਸੈੱਟ ਕਰਨ ਦੀ ਲੋੜ ਕਿਉਂ ਹੁੰਦੀ ਹੈ?

UIDAI ਤੁਹਾਡੀ ਈ-ਆਧਾਰ ਕਾਰਡ ਫਾਈਲ ਨੂੰ ਪਾਸਵਰਡ ਨਾਲ ਸੁਰੱਖਿਅਤ ਰੱਖਦਾ ਹੈ ਅਤੇ ਅਜਿਹਾ ਕਰਨ ਦਾ ਕਾਰਨ ਤੁਹਾਡੀ ਨਿੱਜੀ ਜਾਣਕਾਰੀ ਦੀ ਗੋਪਨੀਯਤਾ ਦੀ ਰੱਖਿਆ ਕਰਨਾ ਹੈ। ਈ-ਆਧਾਰ 'ਚ ਦਿੱਤੀ ਗਈ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਫਾਈਲ 'ਤੇ ਪਾਸਵਰਡ ਲਗਾਇਆ ਜਾਂਦਾ ਹੈ।

- PTC NEWS

Top News view more...

Latest News view more...

PTC NETWORK