ਦਿੱਲੀ-ਐਨਸੀਆਰ ਤੇ ਉੱਤਰੀ ਭਾਰਤ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
Earthquake: ਦਿੱਲੀ-ਐਨਸੀਆਰ (Delhi-NCR) ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅੱਜ ਰਾਤ 10:23 ਵਜੇ ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਵੀ ਰਿਕਟਰ ਪੈਮਾਨੇ 'ਤੇ 4.4 ਤੀਬਰਤਾ ਵਾਲਾ ਭੂਚਾਲ ਦਰਜ ਕੀਤਾ ਗਿਆ। ਇਸ ਦਾ ਕੇਂਦਰ ਖਾਦੁਨ ਲਾਗਾ ਗਵਾਲੀ (Khadun Laga Gawali) ਤੋਂ 22 ਕਿਲੋਮੀਟਰ ਦੂਰ ਸਥਿਤ ਸੀ।
ਉੱਤਰਾਖੰਡ ਦੇ ਸਾਰੇ ਜ਼ਿਲ੍ਹਿਆਂ ਤੋਂ ਇਲਾਵਾ, ਇਸ ਭੂਚਾਲ ਦੇ ਝਟਕੇ ਉੱਤਰੀ ਭਾਰਤ ਦੇ ਕਈ ਪ੍ਰਮੁੱਖ ਖੇਤਰਾਂ ਜਿਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿੱਚ ਵੀ ਮਹਿਸੂਸ ਕੀਤੇ ਗਏ।
ਭੂਚਾਲ ਦੌਰਾਨ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ।
ਭੂਚਾਲ ਦੌਰਾਨ, ਆਪਣੀ ਹਿਲਜੁਲ ਘੱਟ ਤੋਂ ਘੱਟ ਰੱਖੋ ਅਤੇ ਨੇੜਲੀ ਸੁਰੱਖਿਅਤ ਥਾਂ 'ਤੇ ਪਹੁੰਚੋ। ਜਦੋਂ ਤੱਕ ਝਟਕੇ ਬੰਦ ਨਹੀਂ ਹੁੰਦੇ, ਉਦੋਂ ਤੱਕ ਘਰ ਦੇ ਅੰਦਰ ਹੀ ਰਹੋ।
ਜ਼ਮੀਨ 'ਤੇ ਬੈਠ ਜਾਓ। ਕਿਸੇ ਮਜ਼ਬੂਤ ਮੇਜ਼ ਜਾਂ ਫਰਨੀਚਰ ਦੇ ਹੇਠਾਂ ਜਾ ਕੇ ਬਚਾਅ ਕਰੋ। ਜੇਕਰ ਨੇੜੇ ਕੋਈ ਮੇਜ਼ ਜਾਂ ਡੈਸਕ ਨਹੀਂ ਹੈ, ਤਾਂ ਆਪਣੀਆਂ ਬਾਹਾਂ ਨਾਲ ਆਪਣੇ ਚਿਹਰੇ ਅਤੇ ਸਿਰ ਨੂੰ ਢੱਕ ਲਵੋ ਅਤੇ ਕਿਸੇ ਕੋਨੇ ਵਿੱਚ ਬੈਠ ਜਾਓ।
ਕਮਰੇ ਦੇ ਕੋਨੇ ਵਿੱਚ, ਜਾਂ ਮੇਜ਼ ਜਾਂ ਬਿਸਤਰੇ ਦੇ ਹੇਠਾਂ ਆਸਰਾ ਲੈ ਕੇ ਆਪਣੇ ਸਿਰ ਅਤੇ ਚਿਹਰੇ ਦੀ ਰੱਖਿਆ ਕਰੋ।
ਕੱਚ, ਖਿੜਕੀਆਂ, ਦਰਵਾਜ਼ਿਆਂ, ਕੰਧਾਂ ਅਤੇ ਡਿੱਗਣ ਵਾਲੀਆਂ ਚੀਜ਼ਾਂ (ਜਿਵੇਂ ਕਿ ਝੰੂਮਰ) ਤੋਂ ਦੂਰ ਰਹੋ।
ਜੇਕਰ ਭੂਚਾਲ ਆਉਣ ਵੇਲੇ ਤੁਸੀਂ ਬਿਸਤਰੇ 'ਤੇ ਹੋ, ਤਾਂ ਉੱਥੇ ਹੀ ਰਹੋ। ਸਿਰ ਨੂੰ ਬਚਾਉਣ ਲਈ ਸਿਰਹਾਣੇ ਦੀ ਵਰਤੋਂ ਕਰੋ। ਜੇਕਰ ਤੁਸੀਂ ਕਿਸੇ ਅਜਿਹੀ ਚੀਜ਼ ਦੇ ਹੇਠਾਂ ਹੋ ਜੋ ਡਿੱਗ ਸਕਦੀ ਹੈ, ਤਾਂ ਉੱਥੋਂ ਹਟ ਜਾਓ।
ਦਰਵਾਜ਼ੇ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਉਦੋਂ ਹੀ ਕਰੋ ਜੇਕਰ ਉਹ ਨੇੜੇ ਹੋਵੇ ਅਤੇ ਤੁਹਾਨੂੰ ਪਤਾ ਹੋਵੇ ਕਿ ਦਰਵਾਜ਼ਾ ਮਜ਼ਬੂਤ ਹੈ।
ਜਦੋਂ ਤੱਕ ਝਟਕੇ ਬੰਦ ਨਹੀਂ ਹੁੰਦੇ, ਉਦੋਂ ਤੱਕ ਅੰਦਰ ਹੀ ਰਹੋ। ਖੋਜ ਦੱਸਦੀ ਹੈ ਕਿ ਜ਼ਿਆਦਾਤਰ ਸੱਟਾਂ ਉਦੋਂ ਲੱਗਦੀਆਂ ਹਨ ਜਦੋਂ ਲੋਕ ਇਮਾਰਤਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹਨ।
ਧਿਆਨ ਰੱਖੋ ਕਿ ਬਿਜਲੀ ਜਾ ਸਕਦੀ ਹੈ, ਜਾਂ ਸਪ੍ਰਿੰਕਲਰ ਸਿਸਟਮ ਅਤੇ ਫਾਇਰ ਅਲਾਰਮ ਚਾਲੂ ਹੋ ਸਕਦੇ ਹਨ।
ਜੇਕਰ ਤੁਸੀਂ ਬਾਹਰ ਹੋ, ਤਾਂ ਉੱਥੇ ਹੀ ਰਹੋ।
ਇਮਾਰਤਾਂ, ਦਰੱਖਤਾਂ, ਸਟ੍ਰੀਟ ਲਾਈਟਾਂ ਅਤੇ ਬਿਜਲੀ ਦੀਆਂ ਤਾਰਾਂ ਤੋਂ ਦੂਰ ਰਹੋ।
ਜੇਕਰ ਤੁਸੀਂ ਖੁੱਲ੍ਹੀ ਥਾਂ 'ਤੇ ਹੋ, ਤਾਂ ਝਟਕੇ ਬੰਦ ਹੋਣ ਤੱਕ ਉੱਥੇ ਹੀ ਰਹੋ। ਸਭ ਤੋਂ ਵੱਡਾ ਖਤਰਾ ਇਮਾਰਤਾਂ ਤੋਂ ਹੁੰਦਾ ਹੈ।
- PTC NEWS