ECI ਦਾ ਅਕਾਲੀ ਆਗੂਆਂ 'ਤੇ ਪਰਚਿਆਂ ਦੇ ਮਾਮਲੇ 'ਚ ਵੱਡਾ ਐਕਸ਼ਨ, ਜਾਂਚ ਲਈ ਸਪੈਸ਼ਲ DGP ਰਾਮ ਸਿੰਘ ਦੀ ਲਾਈ ਡਿਊਟੀ
Tarn Taran By-Election : ਭਾਰਤੀ ਚੋਣ ਕਮਿਸ਼ਨ (ECI) ਨੇ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸ਼ਿਕਾਇਤ 'ਤੇ ਐਕਸ਼ਨ ਲੈਂਦੇ ਹੋਏ ਜਾਂਚ ਲਈ ਪੰਜਾਬ ਦੇ ਸਪੈਸ਼ਲ ਡੀਜੀਪੀ ਰਾਮ ਸਿੰਘ ਨੂੰ ਨਿਯੁਕਤ ਕੀਤਾ ਹੈ। ਚੋਣ ਕਮਿਸ਼ਨ ਦੀ ਇਸ ਕਾਰਵਾਈ ਦਾ ਸੁਖਬੀਰ ਸਿੰਘ ਬਾਦਲ (Sukhbir Singh Badal ) ਨੇ ਧੰਨਵਾਦ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਕਾਰਵਾਈ 'ਤੇ ਪ੍ਰਤੀਕਰਮ ਦਿੰਦਿਆਂ ਲਿਖਿਆ, ''ਮੈਂ ਭਾਰਤੀ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਸਾਡੀ ਸ਼ਿਕਾਇਤ 'ਤੇ ਅਮਲ ਕਰਦੇ ਹੋਏ ਅਕਾਲੀ ਵਰਕਰਾਂ ਉੱਪਰ ਆਪ ਸਰਕਾਰ ਵੱਲੋਂ ਕੀਤੇ ਝੂਠੇ ਪਰਚਿਆਂ ਦੀ ਜਾਂਚ ਕਰਨ ਲਈ ਸੀਨੀਅਰ ਪੁਲਿਸ ਅਫ਼ਸਰ ਰਾਮ ਸਿੰਘ, IPS, ਸਪੈਸ਼ਲ DGP, ਪੰਜਾਬ ਦੀ ਡਿਊਟੀ ਲਗਾਈ ਹੈ।''
ਉਨ੍ਹਾਂ ਅੱਗੇ ਕਿਹਾ, ''ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੂੰ ਅਕਾਲੀ ਵਰਕਰਾਂ ਉੱਪਰ ਕੀਤੇ ਝੂਠੇ ਪਰਚਿਆਂ ਦੀ ਜਾਂਚ ਸੀਨੀਅਰ ਪੁਲਿਸ ਅਧਿਕਾਰੀ ਰਾਹੀਂ 36 ਘੰਟੇ ਵਿੱਚ ਪੂਰੀ ਕਰਕੇ ਰਿਪੋਰਟ ਭੇਜਣ ਲਈ ਕਿਹਾ ਹੈ। ਬੀਤੇ ਦਿਨ ਆਪ ਸਰਕਾਰ ਦੇ ਹੁਕਮਾਂ 'ਤੇ ਪੁਲਿਸ ਵੱਲੋਂ ਸਾਡੇ ਸਰਪੰਚਾਂ, MC ਸਹਿਬਾਨ ਅਤੇ ਹੋਰ ਆਗੂਆਂ 'ਤੇ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਝੂਠੇ ਮੁਕੱਦਮੇ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ।''ਮੈਂ ਭਾਰਤੀ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਸਾਡੀ ਸ਼ਿਕਾਇਤ 'ਤੇ ਅਮਲ ਕਰਦੇ ਹੋਏ ਅਕਾਲੀ ਵਰਕਰਾਂ ਉੱਪਰ ਆਪ ਸਰਕਾਰ ਵੱਲੋਂ ਕੀਤੇ ਝੂਠੇ ਪਰਚਿਆਂ ਦੀ ਜਾਂਚ ਕਰਨ ਲਈ ਸੀਨੀਅਰ ਪੁਲਿਸ ਅਫ਼ਸਰ ਰਾਮ ਸਿੰਘ, IPS, ਸਪੈਸ਼ਲ DGP, ਪੰਜਾਬ ਦੀ ਡਿਊਟੀ ਲਗਾਈ ਹੈ ।
ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੂੰ ਅਕਾਲੀ ਵਰਕਰਾਂ… pic.twitter.com/B90S5sPehx — Sukhbir Singh Badal (@officeofssbadal) November 9, 2025
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸਦੀ ਸ਼ਿਕਾਇਤ ਭਾਰਤੀ ਚੋਣ ਕਮਿਸ਼ਨ ਅਤੇ ਤਰਨਤਾਰਨ ਵਿੱਚ ਤੈਨਾਤ ਚੋਣ ਅਬਜ਼ਰਵਰ ਸਾਹਿਬਾਨ ਨੂੰ ਕੀਤੀ ਸੀ ਤੇ ਉਸ ਤੋਂ ਬਾਅਦ SSP ਤਰਨ ਤਾਰਨ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਵੀ ਕੀਤਾ ਗਿਆ। ਸਾਨੂੰ ਪੂਰੀ ਆਸ ਹੈ ਕਿ ਹੁਣ ਨਿਰਪੱਖ ਤਰੀਕੇ ਨਾਲ ਜਾਂਚ ਹੋਕੇ ਸਾਡੇ ਵਰਕਰਾਂ ਨੂੰ ਇਨਸਾਫ਼ ਮਿਲੇਗਾ।
- PTC NEWS