ED Raids Simran Preet Panesar House : ਕੈਨੇਡਾ ’ਚ 4 ਕੁਇੰਟਲ ਸੋਨਾ ਚੋਰੀ ਕਰਨ ਵਾਲੇ ਮਾਸਟਰਮਾਈਂਡ ਸਿਮਰਨਪ੍ਰੀਤ ਪਨੇਸਰ ਦੇ ਘਰ ਈਡੀ ਦਾ ਛਾਪਾ, ਜਾਣੋ ਕੀ ਹੈ ਪੂਰਾ ਮਾਮਲਾ
ED Raids Simran Preet Panesar House : ਈਡੀ ਨੇ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਵਿੱਚ ਲੋੜੀਂਦੇ ਏਅਰ ਕੈਨੇਡਾ ਦੇ ਸਾਬਕਾ ਮੈਨੇਜਰ 32 ਸਾਲਾ ਸਿਮਰਨਪ੍ਰੀਤ ਪਨੇਸਰ ਦੇ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਛਾਪਾ ਮਾਰਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਟੀਮਾਂ ਸਵੇਰ ਤੋਂ ਹੀ ਸੈਕਟਰ-79 ਸਥਿਤ ਸਿਮਰਨਪ੍ਰੀਤ ਪਨੇਸਰ ਦੇ ਘਰ ਪਹੁੰਚ ਗਈਆਂ ਸਨ। ਇਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਨੇਸਰ ਦੀ ਪਤਨੀ ਪ੍ਰੀਤੀ ਪਨੇਸਰ ਵੀ ਸਾਬਕਾ ਮਿਸ ਇੰਡੀਆ ਯੂਗਾਂਡਾ, ਗਾਇਕਾ ਅਤੇ ਅਦਾਕਾਰਾ ਹੈ। ਈਡੀ ਨੇ ਇਹ ਕਾਰਵਾਈ ਪੀਐਮਐਲਏ ਦੀ ਧਾਰਾ 2(1)(ਰਾ) ਤਹਿਤ ਕੀਤੀ ਹੈ। ਸਰਹੱਦ ਪਾਰ ਦੇ ਮਾਮਲਿਆਂ ਨੂੰ ਇਸ ਧਾਰਾ ਅਧੀਨ ਨਜਿੱਠਿਆ ਜਾਂਦਾ ਹੈ।
ਦਰਅਸਲ ਕੈਨੇਡਾ ’ਚ 4 ਕੁਇੰਟਲ ਸੋਨੇ ਦੀ ਚੋਰੀ ਦਾ ਮਾਮਲਾ ਅਪ੍ਰੈਲ 2023 ਵਿੱਚ ਵਾਪਰਿਆ ਸੀ। ਇਸ ਵਿੱਚ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਕੰਪਲੈਕਸ ਤੋਂ 6,600 ਸੋਨੇ ਦੀਆਂ ਛੜਾਂ ਸ਼ਾਮਲ ਸਨ, ਜਿਨ੍ਹਾਂ ਦਾ ਕੁੱਲ ਭਾਰ 400 ਕਿਲੋਗ੍ਰਾਮ ਸੀ ਅਤੇ ਕੀਮਤ ਲਗਭਗ $2.5 ਮਿਲੀਅਨ ਸੀ। ਜਿਸ ਨੂੰ ਚੋਰੀ ਕੀਤਾ ਗਿਆ ਸੀ। ਹੁਣ ਏਜੰਸੀ ਇਸ ਮਾਮਲੇ ਦੇ ਮਾਸਟਰਮਾਈਂਡ ਸਿਮਰਨਪ੍ਰੀਤ ਪਨੇਸਰ ਤੋਂ ਪੁੱਛਗਿੱਛ ਕਰ ਰਹੀ ਹੈ।
ਦੱਸ ਦਈਏ ਕਿ ਸਿਮਰਨਪ੍ਰੀਤ, ਜੋ ਉਸ ਸਮੇਂ ਬਰੈਂਪਟਨ, ਓਨਟਾਰੀਓ ਵਿੱਚ ਰਹਿ ਰਿਹਾ ਸੀ, ਡਕੈਤੀ ਤੋਂ ਬਾਅਦ ਕੈਨੇਡਾ ਛੱਡ ਕੇ ਭਾਰਤ ਆ ਗਿਆ। ਹਾਲਾਂਕਿ, ਜੂਨ 2024 ਵਿੱਚ, ਉਸਦੇ ਵਕੀਲਾਂ ਰਾਹੀਂ ਖ਼ਬਰਾਂ ਆਈਆਂ ਕਿ ਉਹ ਆਤਮ ਸਮਰਪਣ ਕਰ ਦੇਵੇਗਾ, ਪਰ ਅਜਿਹਾ ਨਹੀਂ ਹੋਇਆ। ਪੀਲ ਰੀਜਨਲ ਪੁਲਿਸ ਇਸ ਮਾਮਲੇ ਦੀ ਜਾਂਚ ਪ੍ਰੋਜੈਕਟ 24 ਕੈਰੇਟ ਵਜੋਂ ਕਰ ਰਹੀ ਹੈ।
ਪੀਲ ਰੀਜਨਲ ਪੁਲਿਸ ਦੇ ਦਸਤਾਵੇਜ਼ਾਂ ਅਨੁਸਾਰ, 20 ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਇਸਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਸਮੇਂ ਦੌਰਾਨ ਉਸਨੇ ਟਰੈਕਿੰਗ, ਇੰਟਰਵਿਊ ਅਤੇ ਸੀਸੀਟੀਵੀ ਜਾਂਚ ਵਰਗੇ ਕੰਮ ਕੀਤੇ।ਜਿਸ ਵਿੱਚ ਟਰੱਕ ਨੂੰ ਵੀ ਟਰੈਕ ਕੀਤਾ ਗਿਆ। ਜਾਂਚ ਦੇ ਅਨੁਸਾਰ ਇਹ ਉਹੀ ਟਰੱਕ ਹੈ ਜਿਸ ਵਿੱਚ ਕਾਰਗੋ ਟਰਮੀਨਲ ਤੋਂ ਸੋਨੇ ਦੀਆਂ ਛੜਾਂ ਕੱਢੀਆਂ ਗਈਆਂ ਸਨ।
- PTC NEWS