ਲੋਹੜੀ ਵਾਲੇ ਦਿਨ ਮਸ਼ਹੂਰ ਗਾਇਕ ਅਰਜਨ ਢਿੱਲੋਂ ਨੂੰ ਲੱਗਿਆ ਵੱਡਾ ਸਦਮਾ, ਪਿਤਾ ਦਾ ਹੋਇਆ ਦੇਹਾਂਤ
ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਲੋਹੜੀ ਮੌਕੇ ਵੱਡਾ ਸਦਮਾ ਪਹੁੰਚਿਆ ਹੈ। ਦੱਸ ਦਈਏ ਕਿ ਗਾਇਕ ਅਰਜਨ ਢਿੱਲੋਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਇਸ ਦੁਖਦਾਈ ਖ਼ਬਰ ਨੂੰ ਸੁਣ ਕੇ ਪ੍ਰਸ਼ੰਸਕ ਅਤੇ ਸੰਗੀਤ ਉਦਯੋਗ ਦੀਆਂ ਹਸਤੀਆਂ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰ ਰਹੀਆਂ ਹਨ। ਉੱਥੇ ਹੀ ਗਾਇਕ ਦਾ ਪੂਰਾ ਪਰਿਵਾਰ ਸਦਮੇ ’ਚ ਚੱਲਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਗਾਇਕ ਅਰਜਨ ਢਿੱਲੋ ਦੇ ਪਿਤਾ ਬੂਟਾ ਢਿੱਲੋਂ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਸੀ। ਉਨ੍ਹਾਂ ਦਾ ਲਗਭਗ 70 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਸੂਤਰਾਂ ਅਨੁਸਾਰ ਅਰਜਨ ਢਿੱਲੋਂ ਦੇ ਪਿਤਾ ਨੂੰ ਕੁਝ ਸਮੇਂ ਤੋਂ ਬਿਮਾਰੀ ਕਾਰਨ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।
ਦੱਸ ਦਈਏ ਕਿ ਗਾਇਕ ਅਰਜਨ ਢਿੱਲੋਂ ਬਰਨਾਲਾ ਦੇ ਭਦੌੜ ਕਸਬੇ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਿਤਾ ਦੀਆਂ ਅੰਤਿਮ ਰਸਮਾਂ ਨੂੰ ਨਿਭਾ ਦਿੱਤਾ ਗਿਆ ਹੈ। ਮੀਡੀਆ ਨੂੰ ਇਸ ਮਾਮਲੇ ਤੋਂ ਪਰਿਵਾਰ ਨੇ ਦੂਰ ਰੱਖਿਆ ਗਿਆ।
ਇਹ ਵੀ ਪੜ੍ਹੋ : Prashant Tamang Passes Away : ''ਇੰਡੀਅਨ ਆਈਡਲ-3'' ਜੇਤੂ ਪ੍ਰਸ਼ਾਂਤ ਤਮਾਂਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
- PTC NEWS