Mon, May 12, 2025
Whatsapp

Farmers Protest Shambhu Police Station Live Updates : ਪੰਜਾਬ ਸਰਕਾਰ ’ਤੇ ਭੜਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਕਿਹਾ- ਆਗਾਮੀ ਚੋਣਾਂ ’ਚ 'ਆਪ' ਨੂੰ ਸਬਕ ਸਿਖਾਉਣਗੇ ਲੋਕ

ਦੱਸ ਦਈਏ ਕਿ ਪੁਲਿਸ ਵੱਲੋਂ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਮੋਗਾ, ਹਰੀਕੇ, ਜਗਰਾਓ, ਲੁਧਿਆਣਾ , ਸਮੇਤ ਪੰਜਾਬ ਚੋ ਜਿਹੜੇ ਰਸਤੇ ਸ਼ੰਭੂ ਵੱਲ ਆਉਂਦੇ ਹਨ ਉੱਥੇ ਬੈਰਿਕੈਡਿੰਗ ਤਾਇਨਾਤੀ ਕੀਤੀ ਗਈ ਹੈ।

Reported by:  PTC News Desk  Edited by:  Aarti -- May 06th 2025 09:37 AM -- Updated: May 06th 2025 03:53 PM
Farmers Protest Shambhu Police Station Live Updates : ਪੰਜਾਬ ਸਰਕਾਰ ’ਤੇ ਭੜਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਕਿਹਾ- ਆਗਾਮੀ ਚੋਣਾਂ ’ਚ 'ਆਪ' ਨੂੰ ਸਬਕ ਸਿਖਾਉਣਗੇ ਲੋਕ

Farmers Protest Shambhu Police Station Live Updates : ਪੰਜਾਬ ਸਰਕਾਰ ’ਤੇ ਭੜਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਕਿਹਾ- ਆਗਾਮੀ ਚੋਣਾਂ ’ਚ 'ਆਪ' ਨੂੰ ਸਬਕ ਸਿਖਾਉਣਗੇ ਲੋਕ

May 6, 2025 03:53 PM

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਤੇ ਜੋਨ ਧਰਮਕੋਟ ਦੇ ਪ੍ਰਧਾਨ ਗੁਰਮੇਲ ਸਿੰਘ ਤਲਵੰਡੀ ਮੱਲੀਆਂ ਨੂੰ ਭੇਜਿਆ ਜੇਲ੍ਹ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਤੇ ਜੋਨ ਧਰਮਕੋਟ ਦੇ ਪ੍ਰਧਾਨ ਗੁਰਮੇਲ ਸਿੰਘ ਤਲਵੰਡੀ ਮੱਲੀਆਂ ਨੂੰ ਜੇਲ੍ਹ ਭੇਜਿਆ ਗਿਆ

May 6, 2025 03:11 PM

ਪਾਣੀਆਂ 'ਤੇ ਤਕਰਾਰ ਕੇਂਦਰ ਸਰਕਾਰ ਦੀ ਚਾਲ', ਜੋਗਿੰਦਰ ਸਿੰਘ ਉਗਰਾਹਾਂ ਦਾ ਵੱਡਾ ਬਿਆਨ

May 6, 2025 02:02 PM

ਸ੍ਰੀ ਮੁਕਤਸਰ ਸਾਹਿਬ ’ਚ ਕਿਸਾਨਾਂ ਖਿਲਾਫ ਕਾਰਵਾਈ

ਸ੍ਰੀ ਮੁਕਤਸਰ ਸਾਹਿਬ ’ਚ ਬਠਿੰਡਾ ਰੋਡ ’ਤੇ ਪੁਲਿਸ ਨੇ ਕਿਸਾਨਾਂ ਨੂੰ ਰੋਕ ਕੇ ਡਿਟੇਨ ਕੀਤਾ। ਧਰਨੇ ’ਤੇ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਪਹਿਲਾਂ ਰਸਤੇ ’ਚ ਰੋਕਿਆ। ਇਸ ਤੋਂ ਇਲਾਵਾ ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਘਰਾਂ ’ਚ ਵੀ ਡਿਟੇਨ ਕੀਤਾ ਗਿਆ ਹੈ। 

May 6, 2025 01:49 PM

ਪੰਜਾਬ ਸਰਕਾਰ ’ਤੇ ਭੜਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ

  • ਕਿਹਾ- ਡਿਟੇਨ ਕੀਤੇ ਸਾਡੇ ਆਗੂ ਫੌਰਨ ਕਰੋ ਰਿਹਾਅ
  • 'ਧਰਨਾ ਦੇਣ ਵਾਲੀ ਪਾਰਟੀ ਹੁਣ ਸਾਨੂੰ ਦਬਾਉਣ ’ਚ ਲੱਗੀ'
  • 'ਲੋਕਤੰਤਰ ਦਾ ਘਾਣ ਕਰਨ ’ਚ ਲੱਗੀ ਪੰਜਾਬ ਸਰਕਾਰ'
  • ਆਗਾਮੀ ਚੋਣਾਂ ’ਚ 'ਆਪ' ਨੂੰ ਸਬਕ ਸਿਖਾਉਣਗੇ ਲੋਕ- ਡੱਲੇਵਾਲ

May 6, 2025 12:03 PM

ਕਿਸਾਨਾਂ ਨੂੰ ਲਗਾਤਾਰ ਲਿਆ ਜਾ ਰਿਹਾ ਹਿਰਾਸਤ ’ਚ

ਰਾਜਪੁਰਾ ਕਿਸਾਨ ਜਥੇਬੰਦੀਆਂ ਵੱਲੋਂ 5 ਮਈ ਨੂੰ ਸ਼ੰਭੂ ਥਾਣਾ ਘੇਰਨ ਦਾ ਐਲਾਨ ਕੀਤਾ ਸੀ ਅੱਜ ਥਾਂ ਥਾਂ ਤੇ ਨਾਕੇਬੰਦੀ ਕਰਕੇ ਪੁਲਿਸ ਨੇ ਕਿਸਾਨਾਂ ਨੂੰ ਫਿਰ ਹਿਰਾਸਤ ਵਿੱਚ ਲਿਆ ਅਤੇ ਰਾਜਪੁਰਾ ਦੇ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਤੇ ਗੁਰਮੀਤ ਸਿੰਘ ਥਾਣਾ ਸਦਰ ਦੇ ਇੰਚਾਰਜ ਵੱਲੋਂ ਨਾਕੇਬੰਦੀ ਦੌਰਾਨ 18 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਜਿਨ੍ਹਾਂ ਨੂੰ ਰਾਜਪੁਰਾ ਦੇ ਸਿਟੀ ਥਾਣਾ ਵਿੱਚ ਭੇਜ ਦਿੱਤਾ ਗਿਆ ਹੈ ਕਿ ਸ਼ੰਭੂ ਥਾਣਾ ਘੇਰਨ ਲਈ ਜਾ ਰਹੇ ਸਨ। 

May 6, 2025 11:20 AM

ਸ਼ੰਭੂ ਮੋਰਚੇ 'ਤੇ ਕਿਸਾਨ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ

  • ਜਗਜੀਤ ਸਿੰਘ ਡੱਲੇਵਾਲਾ ਦਾ CM ਮਾਨ ਨੂੰ ਚੈਲੰਜ
  • ''ਜਿਸ ਤਰ੍ਹਾਂ ਤੁਸੀਂ ਲੋਕਤੰਤਰ ਦਾ ਘਾਣ ਕਰਨ ਵੱਲ ਤੁਰੇ ਹੋ, ਤੁਹਾਨੂੰ ਲੋਕ ਬਹੁਤ ਟਾਈਮ ਸੱਤਾ 'ਤੇ ਟਿਕਣ ਨਹੀਂ ਦੇਣਗੇ''
  • ਭਾਵੇਂ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਓ, ਪਰ ਕਿਸਾਨ ਸ਼ੰਭੂ ਪਹੁੰਚ ਕੇ ਰਹਿਣਗੇ : ਡੱਲੇਵਾਲ

May 6, 2025 11:20 AM

ਮੋਗਾ ਦੇ ਅਜੀਤਵਾਲ ’ਚ ਪੁਲਿਸ ਨੇ ਰੋਕੇ ਕਿਸਾਨ

  • ਸਮਰਾਲਾ ’ਚ ਕਿਸਾਨ ਆਗੂਆਂ ਨੂੰ ਪੁਲਿਸ ਨੇ ਕੀਤਾ ਡਿਟੇਨ
  • SKM ਗੈਰ ਸਿਆਸੀ ਤੇ kMM ਨੇ ਸ਼ੰਭੂ ਥਾਣੇ ਨੂੰ ਘੇਰਨ ਦਾ ਕੀਤਾ ਹੈ ਐਲਾਨ
  • ਕਿਸਾਨਾਂ ਨੂੰ ਰੋਕਣ ਲਈ ਪੁਲਿਸ ਚੌਕਸ, ਥਾਣੇ ਬਾਹਰ ਸਖਤ ਪਹਿਰਾ 
  • ਸ਼ੰਭੂ ਤੇ ਖਨੌਰੀ ਮੋਰਚੇ ਤੋਂ ਚੋਰੀ ਹੋਏ ਸਮਾਨ ਨੂੰ ਲੈ ਕੇ ਗੁੱਸੇ ’ਚ ਕਿਸਾਨ 

May 6, 2025 09:52 AM

ਕਿਸਾਨਾਂ ਨੂੰ ਰੋਕਣ ਲਈ ਪੁਲਿਸ ਤਿਆਰ, ਕਰ ਦਿੱਤੀ ਬੈਰੀਕੇਡਿੰਗ

May 6, 2025 09:51 AM

ਕਿਸਾਨ ਆਗੂ ਰਾਣਾ ਰਣਬੀਰ ਸਿੰਘ ਠੱਠਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਤੇ ਜੋਨ ਧਰਮਕੋਟ ਦੇ ਪ੍ਰਧਾਨ ਗੁਰਮੇਲ ਸਿੰਘ ਤਲਵੰਡੀ ਮੱਲੀਆਂ ਨੂੰ ਅਜੀਤਵਾਲ (ਮੋਗਾ) ਤੋਂ ਪੁਲਿਸ ਨੇ ਕੀਤਾ ਗ੍ਰਿਫਤਾਰ

May 6, 2025 09:50 AM

ਕਿਸਾਨਾਂ ਮਜ਼ਦੂਰਾਂ ਨੂੰ ਪੁਲਿਸ ਨੇ ਮੰਡੀ ਦਾ ਗੇਟ ਬੰਦ ਕਰਕੇ ਰੋਕਿਆ

ਸ਼ੰਭੂ ਜਾਣ ਲਈ ਅਜੀਤਵਾਲ ਦਾਣਾ ਮੰਡੀ ਵਿੱਚ ਇਕੱਤਰ ਹੋ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਪੁਲਿਸ ਨੇ ਮੰਡੀ ਦਾ ਗੇਟ ਬੰਦ ਕਰਕੇ ਰੋਕਿਆ


May 6, 2025 09:49 AM

ਰਾਜਪੁਰਾ ਦੇ ਐਂਟਰ ਪੁਆਇੰਟ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ

ਰਾਜਪੁਰਾ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਰਾਜਪੁਰਾ ਦੇ ਐਟਰ ਪੁਆਇੰਟ ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਨਾਕੇਬੰਦੀ ਕਰ ਲਈ ਹੈ ਟਿੱਪਰਾਂ ਵਿੱਚ ਮਿੱਟੀ ਭਰ ਕੇ ਟਰੱਕ ਖੜਾ ਦਿੱਤੇ ਗਏ ਹਨ ਤਾਂ ਕਿ ਜੋ ਕਿਸਾਨ ਜਥੇਬੰਦੀਆਂ ਨੇ ਸ਼ੰਭੂ ਥਾਣਾ ਘੇਰਨ ਦਾ ਅੱਜ ਐਲਾਨ ਕੀਤਾ ਹੋਇਆ ਸੀ ਕਾਰਾਂ ਬੱਸਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਕਿਸਾਨ ਸ਼ੰਭੂ ਥਾਣੇ ਵੱਲ ਨਾ ਜਾ ਸਕੇ ਪੁਲਿਸ ਫੋਰਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। 

Farmers Protest Shambhu Police Station Live Updates :  ਅੱਜ ਕਿਸਾਨਾਂ ਵੱਲੋਂ ਵੱਡੀ ਗਿਣਤੀ ’ਚ  ਸ਼ੰਭੂ ਥਾਣੇ ਵੱਲ ਕੂਚ ਕੀਤਾ ਜਾਵੇਗਾ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਤਕਰਾਰ  ਹੋ ਸਕਦੀ ਹੈ।  ਜਿਸ ਕਾਰਨ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਕਿਸਾਨਾਂ ਦਾ ਰਸਤਾ ਰੋਕਣ ਲਈ ਇੱਕਠੇ ਹੋਏ ਪਏ ਹਨ। 

ਮਿਲੀ ਜਾਣਕਾਰੀ ਮੁਤਾਬਿਕ  ਕਿਸਾਨ ਆਗੂਆਂ ਵਲੋਂ ਪੁਲਿਸ ਦੇ ਰੋਕਣ ’ਤੇ ਸੜਕ ’ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰਨ ਦੇ ਹੁਕਮ ਦਿੱਤੇ ਗਏ ਹਨ। ਕਈ ਆਗੂਆਂ ਨੇ ਆਪਣੇ ਪਿੰਡਾਂ ਤੋਂ ਨਿਕਲ ਕੇ ਸ਼ੰਭੂ ਥਾਣੇ ਦਾ ਇਕ ਦਿਨ ਦਾ ਸ਼ਾਂਤਮਈ ਰੂਪ ਨਾਲ ਘਿਰਾਓ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਹੈ। ਪੰਜਾਬ ਭਰ ਦੇ ਪਿੰਡਾਂ ਚ ਪੁਲਸ ਵੱਡੀ ਗਿਣਤੀ ’ਚ ਤੈਨਾਤ ਕੀਤੀ ਗਈ 


ਦੱਸ ਦਈਏ ਕਿ ਪੁਲਿਸ ਵੱਲੋਂ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਮੋਗਾ, ਹਰੀਕੇ, ਜਗਰਾਓ, ਲੁਧਿਆਣਾ , ਸਮੇਤ ਪੰਜਾਬ ਚੋ ਜਿਹੜੇ ਰਸਤੇ ਸ਼ੰਭੂ ਵੱਲ ਆਉਂਦੇ ਹਨ ਉੱਥੇ ਬੈਰਿਕੈਡਿੰਗ ਤਾਇਨਾਤੀ ਕੀਤੀ ਗਈ ਹੈ। 

ਸ਼ੰਭੂ ਥਾਣੇ ਦਾ ਘਿਰਾਓ ਅਤੇ ਰੇਲ ਰੋਕੋ ਨੂੰ ਅਸਫਲ ਬਣਾਉਣ ਲਈ ਬੀਤੇ ਕੱਲ ਅਤੇ ਪਰਸੋ ਦੀ ਦਰਮਿਆਨੀ ਰਾਤ ਨੂੰ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸਦੇ ਬਾਵਜੁਦ ਵੀ ਕਿਸਾਨ ਆਪਣੇ ਐਲਾਨ ’ਤੇ ਬਜਿੱਦ ਹਨ। 

ਪੁਲਿਸ ਨੇ ਕਾਰਵਾਈ ਕਰਦੇ ਹੋਏ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿਰਸਾ ਸਮੇਤ ਕਈ ਆਗੂ ਜਿਹੜੇ ਸਰੀਰਕ ਤੌਰ ਤੇ ਬਿਮਾਰ ਹਨ ਉਹਨਾਂ ਨੂੰ ਘਰਾਂ ’ਚ ਨਜਰਬੰਦ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : Father and Son Attacked : ਹਮਲਾਵਰਾਂ ਨੇ ਪਿਓ-ਪੁੱਤਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੀਤਾ ਜਖ਼ਮੀ, ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ

- PTC NEWS

Top News view more...

Latest News view more...

PTC NETWORK