Father and Son Attacked : ਹਮਲਾਵਰਾਂ ਨੇ ਪਿਓ-ਪੁੱਤਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੀਤਾ ਜਖ਼ਮੀ, ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ
ਸਮਰਾਲਾ ਦੇ ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਲੁਹਾਰੀਆਂ ਵਿਖੇ ਪੁਰਾਣੀ ਰੰਜਿਸ਼ ਕਾਰਨ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਇੱਕ ਨੌਜਵਾਨ ਅਤੇ ਉਸਦੇ ਪਿਤਾ ਨੂੰ ਜ਼ਖਮੀ ਕਰ ਦਿੱਤਾ। ਇਸ ਮਾਮਲੇ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਫਿਲਹਾਲ ਦੋਹਾਂ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਕੀਤਾ ਗਿਆ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਮਲਕੀਤ ਸਿੰਘ ਨੇ ਦੱਸਿਆ ਕਿ ਉਹ ਬਾਅਦ ਦੁਪਹਿਰ ਆਪਣੀ ਪਤਨੀ ਨਾਲ ਮਨਰੇਗਾ ਯੋਜਨਾ ਤਹਿਤ ਪਿੰਡ ਵਿਚ ਮਜ਼ਦੂਰੀ ਕਰ ਰਹੇ ਸਨ ਕਿ ਉਨ੍ਹਾਂ ਦਾ ਪੁੱਤਰ ਜਗਦੀਪ ਸਿੰਘ ਉਨ੍ਹਾਂ ਨੂੰ ਚਾਹ ਦੇਣ ਆਇਆ ਸੀ। ਇਸ ਦੌਰਾਨ ਇੱਕ ਕਾਰ ’ਤੇ ਸਵਾਰ ਹੋ ਕੇ 6 ਨੌਜਵਾਨ ਆਏ ਜਿਨ੍ਹਾਂ ਨੇ ਆਉਂਦਿਆਂ ਸਾਰ ਉਸ ਦੇ ਪੁੱਤਰ ਜਗਦੀਪ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਉਹ ਆਪਣੇ ਪੁੱਤਰ ਨੂੰ ਬਚਾਉਣ ਲਈ ਗਿਆ ਤਾਂ ਉਸ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ ਜੋ ਉਸਦੀ ਬਾਂਹ ’ਤੇ ਲੱਗਾ। ਮਲਕੀਤ ਸਿੰਘ ਅਨੁਸਾਰ ਇਹ ਕਾਰ ਸਵਾਰ ਉਸ ਦੇ ਪੁੱਤਰ ਜਗਦੀਪ ਸਿੰਘ ਨੂੰ ਧੱਕੇ ਨਾਲ ਅਗਵਾ ਕਰਕੇ ਲੈ ਗਏ ਅਤੇ ਉਸਦੀ ਵੀਡੀਓ ਬਣਾ ਪਿੰਡ ਦੇ ਬਾਹਰ ਜਾ ਕੇ ਸੁੱਟ ਦਿੱਤਾ।
ਮਲਕੀਤ ਸਿੰਘ ਅਨੁਸਾਰ ਹਮਲਾਵਾਰ ਨੌਜਵਾਨਾਂ ਨਾਲ ਉਸਦੇ ਪੁੱਤਰ ਦੀ ਪੁਰਾਣੀ ਰੰਜਿਸ਼ ਸੀ ਅਤੇ ਉਨ੍ਹਾਂ ਨੇ ਗੱਡੀ ’ਚ ਅਗਵਾ ਕਰਨ ਤੋਂ ਬਾਅਦ ਉਸਦੀ ਵੀਡੀਓ ਬਣਾਈ ਜੋ ਕਿ ਸੋਸ਼ਲ ਮੀਡੀਆ ’ਤੇ ਵਾਈਰਲ ਕਰ ਦਿੱਤੀ।
ਹਮਲਾਵਾਰਾਂ ਵਲੋਂ ਜਖ਼ਮੀ ਜਗਦੀਪ ਸਿੰਘ ਨੂੰ ਕਾਰ ਵਿਚ ਜਦੋਂ ਅਗਵਾ ਕਰ ਲਿਆ ਗਿਆ ਤਾਂ ਉਸਦੀ ਹਾਡ਼ੇ ਤੇ ਮਿੰਨਤਾਂ ਤਰਲੇ ਕਰਨ ਦੀ ਵੀਡੀਓ ਇੱਕ ਰੈਪਰ ਦਾ ਗੀਤ ਲਗਾ ਕੇ ਵਾਈਰਲ ਕੀਤੀ ਗਈ। ਕਾਰ ਵਿਚ ਜਖ਼ਮੀ ਹੋਇਆ ਜਗਦੀਪ ਸਿੰਘ ਉਨ੍ਹਾਂ ਨੂੰ ਛੱਡਣ ਲਈ ਮਿੰਨਤਾ ਕਰ ਰਿਹਾ ਹੈ ਪਰ ਹਮਲਾਵਾਰ ਉਸ ਨਾਲ ਕੁੱਟਮਾਰ ਕਰ ਰਹੇ ਹਨ। ਪਹਿਲਾਂ ਤਾਂ ਹਮਲਾਵਾਰਾਂ ਨੇ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਪਰ ਬਾਅਦ ਵਿਚ ਇਸ ਨੂੰ ਡਿਲੀਟ ਕਰ ਦਿੱਤਾ।
ਇਹ ਵੀ ਪੜ੍ਹੋ : Punjab Weather News : ਪੰਜਾਬ ਵਿੱਚ ਮੀਂਹ ਅਤੇ ਤੂਫ਼ਾਨ ਦੀ ਚਿਤਾਵਨੀ ; ਯੈਲੋ ਅਲਰਟ ਜਾਰੀ
- PTC NEWS