Explainer: ਨਿਵੇਸ਼ ਰਾਹੀਂ ਚੰਗਾ ਮੁਨਾਫ਼ਾ ਕਮਾਉਂਣ ਲਈ ਅਪਣਾਉ ਇਹ ਨੁਸਖੇ, ਮਿਲੇਗਾ ਫ਼ਾਇਦਾ
High Return Tips: ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ ਹਰ ਕੋਈ ਵੱਧ ਮੁਨਾਫ਼ਾ ਕਮਾਉਂਣ ਲਈ ਨਿਵੇਸ਼ ਕਰਦੇ ਹਨ ਨਿਵੇਸ਼ ਇੱਕ ਅਜਿਹੀ ਚੀਜ਼ ਹੈ, ਜਿਸ ਬਾਰੇ ਹਰ ਵਿਅਕਤੀ ਦੇ ਆਪਣੇ ਨਿਯਮ ਹੁੰਦੇ ਹਨ।
ਦੱਸ ਦੇਈਏ ਕਿ ਕੁਝ ਲੋਕ ਲੰਬੇ ਸਮੇਂ ਲਈ ਨਿਵੇਸ਼ ਕਰਨ 'ਚ ਵਿਸ਼ਵਾਸ ਰੱਖਦੇ ਹਨ ਅਤੇ ਕੁਝ ਲੋਕ ਥੋੜ੍ਹੇ ਸਮੇਂ ਲਈ ਨਿਵੇਸ਼ ਕਰਨਾ ਹੀ ਸਹੀ ਸਮਝਦੇ ਹਨ, ਪਰ ਬਹੁਤ ਸਾਰੇ ਲੋਕ ਨਿਵੇਸ਼ ਨੂੰ ਲੈ ਕੇ ਅਜਿਹੀਆਂ ਗਲਤੀਆਂ ਕਰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਆਮ ਨਾਲੋਂ ਘੱਟ ਮੁਨਾਫ਼ਾ ਹੁੰਦਾ ਹੈ। ਤਾਂ ਆਉ ਜਾਣਦੇ ਹਾਂ ਵੱਧ ਮੁਨਾਫ਼ਾ ਕਮਾਉਂਣ ਦੇ ਨੁਸਖੇ
ਨਿਵੇਸ਼ ਕਰਨ ਤੋਂ ਪਹਿਲਾਂ ਜਾਣੋ
ਸਟਾਕ ਮਾਰਕੀਟ, ਬਾਂਡ ਮਾਰਕੀਟ ਜਾਂ ਕਰਜ਼ੇ 'ਚ ਨਿਵੇਸ਼ ਕਰਨ ਲਈ, ਤੁਹਾਡੇ ਕੋਲ ਉਹਨਾਂ ਬਾਰੇ ਵਿਸਤ੍ਰਿਤ ਜਾਣਕਾਰੀ ਹੋਣੀ ਚਾਹੀਦੀ ਹੈ। ਕਿਉਂਕਿ ਇਸਦਾ ਫਾਇਦਾ ਇਹ ਹੈ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕਿਉਂ ਅਤੇ ਕਿਸ ਲਈ ਨਿਵੇਸ਼ ਕਰ ਰਹੇ ਹੋ। ਵਿਸਤ੍ਰਿਤ ਜਾਣਕਾਰੀ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਨਿਵੇਸ਼ ਕਰਨ ਦਾ ਸਭ ਤੋਂ ਵਧੀਆ ਸਮਾਂ ਕਦੋਂ ਹੈ। ਇਹ ਤੁਹਾਨੂੰ ਵੱਧ ਮੁਨਾਫ਼ਾ ਕਮਾਉਂਣ 'ਚ ਮਦਦ ਕਰੇਗਾ।
ਨਿਯਮਤ ਤੌਰ 'ਤੇ ਨਿਵੇਸ਼ ਕਰੋ
ਇਕ ਰਿਪੋਰਟ 'ਚ ਪਤਾ ਲੱਗਿਆ ਹੈ ਕਿ ਨਿਵੇਸ਼ ਇੱਕ ਪ੍ਰਕਿਰਿਆ ਹੈ ਜੋ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਹੈ। ਕਿਉਂਕਿ ਲਗਾਤਾਰ ਨਿਵੇਸ਼ ਕਰਨਾ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਤੁਹਾਡੇ ਅੰਦਰ ਅਨੁਸ਼ਾਸਨ ਪੈਦਾ ਹੁੰਦਾ ਹੈ। ਇਸ ਲਈ ਤੁਹਾਨੂੰ ਨਿਯਮਿਤ ਤੌਰ 'ਤੇ ਨਿਵੇਸ਼ ਕਰਨਾ ਚਾਹੀਦਾ ਹੈ। ਇਸ ਲਈ ਤੁਸੀਂ ਮਿਉਚੁਅਲ ਫੰਡਾਂ 'ਚ SIP ਕਰਨ ਦਾ ਵਿਕਲਪ ਵੀ ਚੁਣ ਸਕਦੇ ਹੋ। ਇਹ ਤੁਹਾਨੂੰ ਵੱਧ ਮੁਨਾਫ਼ਾ ਕਮਾਉਂਣ 'ਚ ਮਦਦ ਕਰੇਗਾ।_29aa11b347d1e4012d52ea02bd23232a_1280X720.webp)
ਸੋਸ਼ਲ ਮੀਡੀਆ 'ਤੇ ਸਲਾਹ ਨਾ ਲਓ
ਜੇਕਰ ਤੁਸੀਂ ਚੰਗਾ ਮੁਨਾਫ਼ਾ ਕਮਾਉਣਾਂ ਚਾਹੁੰਦੇ ਹੋ ਤਾਂ ਤੁਹਾਨੂੰ ਸੋਸ਼ਲ ਮੀਡੀਆ ਅਤੇ ਟੀਵੀ ਰਾਹੀਂ ਸਲਾਹ ਲੈ ਕੇ ਨਿਵੇਸ਼ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਇਨ੍ਹਾਂ ਦੀ ਸਲਾਹ ਲੈਂਦੇ ਹੋ ਤਾਂ ਇਸਦਾ ਨਤੀਜਾ ਇਹ ਹੁੰਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਘੱਟ ਮੁਨਾਫ਼ਾ ਮਿਲਦਾ ਹੈ ਅਤੇ ਕਈ ਵਾਰ ਮੁਨਾਫ਼ਾ ਵੀ ਨਕਾਰਾਤਮਕ ਹੁੰਦਾ ਹੈ।
ਲੰਬੇ ਸਮੇਂ ਲਈ ਕਰੋ ਨਿਵੇਸ਼
ਲੰਬੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਵੇਸ਼ ਕਰਨਾ ਹਮੇਸ਼ਾ ਬਿਹਤਰ ਹੁੰਦਾ ਹੈ। ਇਸ ਦੇ ਲਈ ਤੁਸੀਂ SIP ਦੀ ਮਦਦ ਲੈ ਸਕਦੇ ਹੋ। ਇਸਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਬਾਜ਼ਾਰ ਦੇ ਉਤਰਾਅ-ਚੜ੍ਹਾਅ ਵਿੱਚ ਨਿਵੇਸ਼ ਕਰਨ ਦੇ ਯੋਗ ਹੋਵੋਗੇ ਅਤੇ ਇਹ ਤੁਹਾਨੂੰ ਚੰਗਾ ਮੁਨਾਫ਼ਾ ਕਮਾਉਂਣ 'ਚ ਮਦਦ ਕਰੇਗਾ।
ਇਹ ਵੀ ਪੜ੍ਹੋ: Explainer: QR Code ਘੁਟਾਲਿਆਂ ਤੋਂ ਬਚਨ ਦਾ ਆਸਾਨ ਤਰੀਕਾਂ, ਇੱਥੇ ਜਾਣੋ
- PTC NEWS