Mon, Aug 24, 2026
Whatsapp

CM Mann ਪਹਿਲਾਂ ਆਪਣੀ ਪਤਨੀ 'ਤੇ ਦੋਸ਼ਾਂ ਦਾ ਸੱਚ ਸਾਹਮਣੇ ਲਿਆਉਣ; ਸਾਬਕਾ ਜਸਟਿਸ ਰਣਜੀਤ ਸਿੰਘ ਵੱਲੋਂ ਕਾਨਫਰੰਸ 'ਚ ਵੱਡੇ ਖੁਲਾਸੇ

CM Mann Wife Gurpreet Kaur 5 Crore Demand : ਡਾ. ਗਰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਵੱਲੋਂ ਜਸਟਿਸ ਰਣਜੀਤ ਸਿੰਘ ਨੂੰ ਕਾਨੂੰਨੀ ਨੋਟਿਸ ਭੇਜੇ ਜਾਣ ਦਾ ਸਖਤ ਨੋਟਿਸ ਲੈਂਦਿਆਂ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਕੌਰ ਸ਼ਰੇਆਮ ਝੂਠ ਬੋਲ ਰਹੀ ਹੈ ਕਿ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- August 24th 2026 12:52 PM -- Updated: August 24th 2026 01:30 PM
CM Mann ਪਹਿਲਾਂ ਆਪਣੀ ਪਤਨੀ 'ਤੇ ਦੋਸ਼ਾਂ ਦਾ ਸੱਚ ਸਾਹਮਣੇ ਲਿਆਉਣ; ਸਾਬਕਾ ਜਸਟਿਸ ਰਣਜੀਤ ਸਿੰਘ ਵੱਲੋਂ ਕਾਨਫਰੰਸ 'ਚ ਵੱਡੇ ਖੁਲਾਸੇ

CM Mann ਪਹਿਲਾਂ ਆਪਣੀ ਪਤਨੀ 'ਤੇ ਦੋਸ਼ਾਂ ਦਾ ਸੱਚ ਸਾਹਮਣੇ ਲਿਆਉਣ; ਸਾਬਕਾ ਜਸਟਿਸ ਰਣਜੀਤ ਸਿੰਘ ਵੱਲੋਂ ਕਾਨਫਰੰਸ 'ਚ ਵੱਡੇ ਖੁਲਾਸੇ

CM Mann Wife Gurpreet Kaur 5 Crore Demand : ਜ਼ਬਰ-ਜਨਾਹ ਦੇ ਇੱਕ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਦੇ ਨਾਮ ਨੇ ਪੰਜਾਬ ਦੀ ਸਿਆਸਤ 'ਚ ਭੂਚਾਲ ਲਿਆ ਕੇ ਰੱਖ ਦਿੱਤਾ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਇਸ ਮਾਮਲੇ ਵਿੱਚ ਜਾਣਕਾਰੀ ਸਾਂਝੀ ਕਰਨ 'ਤੇ ਬੀਤੇ ਦਿਨੀ ਸਾਬਕਾ ਜਸਟਿਸ ਰਣਜੀਤ ਸਿੰਘ (Former Justice Ranjit Singh) ਨੂੰ ਕਾਨੂੰਨੀ ਨੋਟਿਸ ਭੇਜਣ ਦੀ ਗੱਲ ਕਹਿ ਕੇ 24 ਘੰਟਿਆਂ 'ਚ ਮਾਫੀ ਮੰਗਣ ਬਾਰੇ ਕਿਹਾ ਗਿਆ ਸੀ, ਪਰੰਤੂ ਅੱਜ ਸਾਬਕਾ ਜਸਟਿਸ ਨੇ ਡਾ. ਪਿਆਰੇ ਲਾਲ ਗਰਗ (Dr. Pyare Lal Garg) ਸਮੇਤ ਪ੍ਰੈਸ ਕਾਨਫਰੰਸ ਕਰਕੇ ਹੋਰ ਵੱਡੇ ਖੁਲਾਸੇ ਕੀਤੇ ਹਨ।

'ਡਾਕਟਰ ਹੋ ਕੇ ਝੂਠ ਬੋਲ ਰਹੀ ਮੁੱਖ ਮੰਤਰੀ ਦੀ ਪਤਨੀ'

ਡਾ. ਗਰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਵੱਲੋਂ ਜਸਟਿਸ ਰਣਜੀਤ ਸਿੰਘ ਨੂੰ ਕਾਨੂੰਨੀ ਨੋਟਿਸ ਭੇਜੇ ਜਾਣ ਦਾ ਸਖਤ ਨੋਟਿਸ ਲੈਂਦਿਆਂ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਕੌਰ ਸ਼ਰੇਆਮ ਝੂਠ ਬੋਲ ਰਹੀ ਹੈ ਕਿ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ, ਪਰੰਤੂ ਜਸਟਿਸ ਰਣਜੀਤ ਸਿੰਘ ਨੂੰ 24 ਘੰਟਿਆਂ ਤੋਂ ਕਈ ਘੰਟੇ ਉਪਰ ਸਮਾਂ ਬੀਤ ਚੁੱਕਿਆ ਹੈ, ਪਰ ਕੋਈ ਨੋਟਿਸ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਹ ਸਭ ਗੁਰਪ੍ਰੀਤ ਕੌਰ ਵੱਲੋਂ ਅਖ਼ਬਾਰਾਂ 'ਚ ਝੂਠੀਆਂ ਖ਼ਬਰਾਂ ਛਪਵਾਈਆਂ ਗਈਆਂ ਹਨ, ਤਾਂ ਜੋ 5 ਕਰੋੜ ਦੀ ਮੰਗ ਤੋਂ ਧਿਆਨ ਭਟਕਾਇਆ ਜਾ ਸਕੇ।

ਇਹ ਵੀ ਪੜ੍ਹੋ...Patiala University Hungama : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ, ਦੋਵੇਂ ਗੇਟ ਕੀਤੇ ਬੰਦ

ਡਾ. ਗਰਗ ਨੇ ਕਿਹਾ ਕਿ ਇਹ ਕੋਈ ਮਾਣਹਾਨੀ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਰਿਟ ਪਟੀਸ਼ਨ ਵਿੱਚ ਪੀੜਤ ਕੁੜੀ ਹੀ ਨਹੀਂ, ਸਗੋਂ ਦੂਜੀ ਪਾਰਟੀ ਵੀ ਇਹ ਹੀ ਕਹਿ ਰਹੀ ਹੈ, ਜੋ ਵੀ ਇਲਜ਼ਾਮ ਹਨ, ਉਹ ਹਾਈਕੋਰਟ 'ਚ ਹਨ ਅਤੇ CM ਦੀ ਪਤਨੀ ਦਾ ਨਾਮ ਆ ਰਿਹਾ ਹੈ। 

'ਗੁਰਪ੍ਰੀਤ ਕੌਰ ਨਾਮ ਜੋ ਅਦਾਲਤ ਦੇ ਰਿਕਾਰਡ 'ਚ ਦੋਸ਼ ਹਨ'

ਡਾ. ਗਰਗ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਗੁਰਪ੍ਰੀਤ ਕੌਰ 'ਤੇ ਕੋਈ ਵੀ ਇਲਜ਼ਾਮ ਨਹੀਂ ਲਾਇਆ ਹੈ, ਸਗੋਂ ਜੋ ਰਿਟ ਪਟੀਸ਼ਨ ਰਾਹੀਂ ਅਦਾਲਤ ਵਿੱਚ ਰਿਕਾਰਡ ਹੈ, ਉਨ੍ਹਾਂ ਨੇ ਸਿਰਫ਼ ਉਹ ਹੀ ਦੱਸਿਆ ਹੈ ਅਤੇ ਅਦਾਲਤ ਦਾ ਫ਼ੈਸਲਾ ਜਾਂ ਕਾਰਵਾਈ ਬਾਰੇ ਦੱਸਣਾ ਕੋਈ ਗੁਨਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਪਤਨੀ 'ਤੇ ਇੱਕ ਮਹੀਨੇ ਤੋਂ ਦੋਸ਼ ਲੱਗ ਰਹੇ ਹਨ ਅਤੇ ਸੀਐਮ ਨੂੰ ਤਾਂ ਤੁਰੰਤ ਮਾਮਲੇ 'ਚ ਕਾਰਵਾਈ ਲਈ ਅੱਗੇ ਆਉਣਾ ਚਾਹੀਦਾ ਸੀ, ਪਰੰਤੂ ਉਹ ਹੁਣ ਹੀ ਕਿਉਂ ਬੋਲੇ ਹਨ ?

ਭਗਵੰਤ ਮਾਨ 'ਤੇ ਗ੍ਰਹਿ ਮੰਤਰੀ ਵੱਜੋਂ ਮਾਮਲੇ 'ਚ ਕਾਰਵਾਈ ਕਰਨ : ਡਾ. ਗਰਗ

ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਜੇਕਰ ਮੰਨ ਵੀ ਲਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਉਨ੍ਹਾਂ ਦੀ ਗੱਲ ਨਹੀਂ ਮੰਨਦੀ ਤਾਂ ਵੀ ਮੁੱਖ ਮੰਤਰੀ ਵਜੋਂ ਨਹੀਂ, ਸਗੋਂ ਗ੍ਰਹਿ ਮੰਤਰੀ ਦੇ ਤੌਰ ’ਤੇ ਉਨ੍ਹਾਂ ਨੂੰ ਮਾਮਲੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਖ਼ੁਦ ਨੂੰ ਡਾਕਟਰ ਕਹਿਣ ਵਾਲੀ ਮਹਿਲਾ ਵੱਲੋਂ ਉਨ੍ਹਾਂ ’ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਪ੍ਰੈੱਸ ਵੱਲੋਂ ਜਸਟਿਸ ਸਾਹਿਬ ਨੂੰ ਸੁਖਪਾਲ ਸਿੰਘ ਖਹਿਰਾ ਦਾ ਜੀਜਾ ਦੱਸ ਕੇ ਉਨ੍ਹਾਂ ਦੀ ਸ਼ਾਖ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਡਾ. ਗਰਗ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਮਾਮਲੇ ਵਿੱਚ ਕਾਰਵਾਈ ਨਹੀਂ ਕਰਦੇ ਤਾਂ ਉਹ ਸਬੰਧਤ ਪ੍ਰੈੱਸ ਨੂੰ ਨੋਟਿਸ ਭੇਜਣਗੇ।

'ਮਾਮਲੇ ਮੁੱਖ ਮੰਤਰੀ ਦੀ ਪਤਨੀ ਦਾ ਨਹੀਂ, ਸਗੋਂ ਮੁੱਖ ਮੰਤਰੀ ਦੀ ਜਵਾਬਦੇਹੀ ਦਾ ਹੈ'

ਉਨ੍ਹਾਂ ਕਿਹਾ ਕਿ ਹੁਣ ਮਾਮਲਾ ਸਿਰਫ਼ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਤੱਕ ਸੀਮਤ ਨਹੀਂ ਰਿਹਾ, ਸਗੋਂ ਮੁੱਖ ਮੰਤਰੀ ਦੀ ਜਵਾਬਦੇਹੀ ਦਾ ਸਵਾਲ ਵੀ ਖੜ੍ਹਾ ਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਦਾਲਤ ਵੱਲੋਂ ਕਾਰਵਾਈ ਲਈ ਕਿਹਾ ਗਿਆ ਸੀ ਪਰ ਪੁਲਿਸ ਨੇ FIR ਰੱਦ ਕਰ ਦਿੱਤੀ। ਇਸ ਲਈ ਮੁੱਖ ਮੰਤਰੀ ਨੂੰ ਇਸ ਦੀ ਜਵਾਬਦੇਹੀ ਦੇਣੀ ਚਾਹੀਦੀ ਹੈ।

'ਮੈਨੂੰ ਕੋਈ ਨੋਟਿਸ ਨਹੀਂ ਆਇਆ ਅਤੇ ਨਾ ਹੀ ਮੈਨੂੰ ਕੋਈ ਡਰ ਹੈ'

ਕਾਨੂੰਨੀ ਨੋਟਿਸ ਬਾਰੇ ਸਾਬਕਾ ਜਸਟਿਸ ਰਣਜੀਤ ਸਿੰਘ ਨੇ ਕਿਹਾ , “ਮੈਨੂੰ ਅੱਜ ਤੱਕ ਕੋਈ ਨੋਟਿਸ ਨਹੀਂ ਆਇਆ। ਜੇਕਰ ਨੋਟਿਸ ਆਉਂਦਾ ਵੀ ਹੈ ਤਾਂ ਮੈਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ। ਮੈਂ ਇਸ ਦਾ ਜਵਾਬ ਨਹੀਂ ਦੇਵਾਂਗਾ, ਜਿਸ ਨੇ ਕੋਰਟ ਜਾਣਾ ਹੈ ਉਹ ਜਾਵੇ। ਅਸੀਂ ਅਦਾਲਤ ਵਿੱਚ ਸਾਰੇ ਤੱਥ ਪੇਸ਼ ਕਰਾਂਗੇ। ਉਸ ਤੋਂ ਬਾਅਦ ਇਸ ਮਾਮਲੇ ਵਿੱਚ ਬਹੁਤ ਸਾਰੇ ਲੋਕ ਫਸਣਗੇ। ਅਸੀਂ ਸਿਰਫ਼ ਇੱਕ ਫੈਸਲਾ ਜਨਤਾ ਦੇ ਸਾਹਮਣੇ ਲਿਆਂਦਾ ਹੈ। ਅਸੀਂ ਆਪਣੇ ਵੱਲੋਂ ਕੋਈ ਇਲਜ਼ਾਮ ਨਹੀਂ ਲਗਾਏ। ਕੋਰਟ ਦਾ ਜੋ ਫੈਸਲਾ ਸੀ, ਅਸੀਂ ਉਹੀ ਜਨਤਾ ਨੂੰ ਦੱਸਿਆ ਹੈ। ਜੇਕਰ ਉਹ ਨੋਟਿਸ ਦਿੰਦੇ ਹਨ ਤਾਂ ਅਸੀਂ ਇਸ ਲੜਾਈ ਨੂੰ ਕੋਰਟ ਵਿੱਚ ਲੜਾਂਗੇ।”

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਸੀ ਦੋਸ਼ਾਂ ਨੋਟਿਸ

ਉਧਰ, ਬੀਤੇ ਦਿਨ ਇਸ ਮਾਮਲੇ ਵਿੱਚ ਅੱਜ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਗੁਰਪ੍ਰੀਤ ਕੌਰ 'ਤੇ ਲੱਗੇ ਦੋਸ਼ਾਂ ਦਾ ਨੋਟਿਸ ਲਿਆ ਸੀ। NHRC ਦੇ ਮੈਂਬਰ ਪ੍ਰਿਯਾਂਕ ਕਾਨੂਨਗੋ ਨੇ ਕਿਹਾ ਸੀ ਕਿ ਅਸੀਂ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਸਾਨੂੰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਇਸਤੋਂ ਇਲਾਵਾ ਅਸੀਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਮਹਿਲਾ ਸੁਰੱਖਿਆ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਹੈ ਅਤੇ 15 ਦਿਨਾਂ ਦਾ ਸਮਾਂ ਦਿੱਤਾ ਹੈ। 

ਕੀ ਹੈ ਪੂਰਾ ਮਾਮਲਾ, ਸਾਬਕਾ ਜਸਟਿਸ ਨੇ ਗੁਰਪ੍ਰੀਤ ਕੌਰ 'ਤੇ ਦੋਸ਼ਾਂ ਬਾਰੇ ਕੀ ਕਿਹਾ ਸੀ ?

ਦੱਸ ਦਈਏ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਨੇ ਬੀਤੇ ਦਿਨੀ ਇੱਕ ਬਲਾਤਕਾਰ ਦੇ ਮਾਮਲੇ ਦਾ ਜ਼ਿਕਰ ਕੀਤਾ ਸੀ, ਜਿਸ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਕੁੜੀ ਨਾਲ ਜ਼ਬਰ ਜਨਾਹ ਦੀ ਵਾਰਦਾਤ ਵਾਪਰੀ ਸੀ। ਪਰ ਇਸ ਮਾਮਲੇ ’ਤੇ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਉਸ ਕੁੜੀ ਦੇ ਪਰਿਵਾਰ ਨੇ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਇੱਕ ਰਿਟ ਲਾਈ ਹੈ ਜਿਸ ਦੇ ਵਿੱਚ ਪੁਲਿਸ ਵੱਲੋਂ ਜਾਂਚ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਨਾਲ ਹੀ ਇਸ ਪਟੀਸ਼ਨ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਨਾਂ ਵੀ ਲਿਖਿਆ ਹੋਇਆ ਹੈ, ਜਿਨ੍ਹਾਂ ’ਤੇ 5 ਕਰੋੜ ਰੁਪਏ ਦੀ ਮੰਗ ਕਰਨ ਦੇ ਇਲਜ਼ਾਮ ਲੱਗ ਰਹੇ ਹਨ।

ਇਹ ਵੀ ਪੜ੍ਹੋ... Moga : ਇਟਲੀ 'ਚ ਤੇਜ਼ ਰਫ਼ਤਾਰ ਕਾਰ ਨੇ ਦਰੜਿਆ ਪੰਜਾਬੀ ਨੌਜਵਾਨ, ਬੱਚਿਆਂ ਲਈ ਕਿਤਾਬਾਂ ਖਰੀਦਣ ਗਿਆ ਸੀ ਬਾਜ਼ਾਰ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK