Tue, Mar 17, 2026
Whatsapp

Gangster Goldy Brar ਦੇ ਨਿਸ਼ਾਨੇ ’ਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ; ਕਿਹਾ- ਮੇਰਾ ਮੈਸੇਜ ਇਗਨੋਰ ਨਾ ਕਰਿਓ ਨਹੀਂ ਤਾਂ...

ਵਾਇਰਲ ਆਡੀਓ ’ਚ ਕਿਹਾ ਜਾ ਰਿਹਾ ਹੈ ਕਿ ਉਸਦਾ ਮੈਸੇਜ ਇਗਨੋਰ ਨਾ ਕੀਤਾ ਜਾਵੇ ਨਹੀਂ ਤਾਂ ਗੋਲੀਆਂ ਚਲਾ ਦਿੱਤੀਆਂ ਜਾਣਗੀਆਂ। ਗਿੱਪੀ ਗਰੇਵਾਲ ਨੂੰ ਆਡੀਓ ’ਚ ਇਹ ਵੀ ਕਿਹਾ ਹੈ ਕਿ ਉਹ ਫਿਲਮਾਂ ਬਹੁਤ ਬਣਾ ਰਿਹਾ ਹੈ ਕਿਤੇ ਮੁਹਾਲੀ ’ਚ ਉਸਦੀ ਫਿਲਮ ਨਾ ਬਣਾਉਣੀ ਪਵੇ।

Reported by:  PTC News Desk  Edited by:  Aarti -- March 17th 2026 03:33 PM
Gangster Goldy Brar ਦੇ ਨਿਸ਼ਾਨੇ ’ਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ; ਕਿਹਾ- ਮੇਰਾ ਮੈਸੇਜ ਇਗਨੋਰ ਨਾ ਕਰਿਓ ਨਹੀਂ ਤਾਂ...

Gangster Goldy Brar ਦੇ ਨਿਸ਼ਾਨੇ ’ਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ; ਕਿਹਾ- ਮੇਰਾ ਮੈਸੇਜ ਇਗਨੋਰ ਨਾ ਕਰਿਓ ਨਹੀਂ ਤਾਂ...

ਪੰਜਾਬੀ ਗਾਇਕ ਹੁਣ ਗੈੰਗਸਟਰਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਹੁਣ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਗਾਇਕ ਨੂੰ ਧਮਕੀ ਭਰਿਆ ਫੋਨ ਆਇਆ ਹੈ। ਇਹ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਆਡੀਓ ਦੀ ਪੀਟੀਸੀ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ। 

ਵਾਇਰਲ ਆਡੀਓ ’ਚ ਕਿਹਾ ਜਾ ਰਿਹਾ ਹੈ ਕਿ ਉਸਦਾ ਮੈਸੇਜ ਇਗਨੋਰ ਨਾ ਕੀਤਾ ਜਾਵੇ ਨਹੀਂ ਤਾਂ ਗੋਲੀਆਂ ਚਲਾ ਦਿੱਤੀਆਂ ਜਾਣਗੀਆਂ। ਗਿੱਪੀ ਗਰੇਵਾਲ ਨੂੰ ਆਡੀਓ ’ਚ ਇਹ ਵੀ ਕਿਹਾ ਹੈ ਕਿ ਉਹ ਫਿਲਮਾਂ ਬਹੁਤ ਬਣਾ ਰਿਹਾ ਹੈ ਕਿਤੇ ਮੁਹਾਲੀ ’ਚ ਉਸਦੀ ਫਿਲਮ ਨਾ ਬਣਾਉਣੀ ਪਵੇ।  

ਦੂਜੇ ਪਾਸੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ’ਤੇ ਹੁਣ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਸਾਡੇ ਸੁਪਰਸਟਾਰ ਗਿੱਪੀ ਗਰੇਵਾਲ ਨੂੰ ਨਾਮੀ ਗੈਂਗਸਟਰ ਗੋਲਡੀ ਬਰਾੜ ਤੋਂ ਧਮਕੀ ਮਿਲੀ ਹੈ। ਇਹ ਧਮਕੀ ਉਸ ਸਮੇਂ ਮਿਲੀ ਜਦੋਂ ਗਿੱਪੀ ਗਰੇਵਾਲ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਇਹ ਉਸ ਸਮੇਂ ਹੋਇਆ ਜਦੋਂ ਉਹ ਹਾਲ ਹੀ ’ਚ ਉਨ੍ਹਾਂ ਦੀ ਮੁਲਾਕਾਤ ਹੋਈ ਸੀ। 

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ’ਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਹੈ, ਕਿਉਂਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਸੁਰੱਖਿਆ ਹੁਣ ਮੁੱਖ ਮੰਤਰੀ ਦੀ ਮਰਜ਼ੀ ਤੇ ਮਨਸ਼ਾ ’ਤੇ ਤੈਅ ਕੀਤੀ ਜਾਂਦੀ ਹੈ। ਸੀਐੱਮ ਮਾਨ ਵੱਲੋਂ ਸੁਰੱਖਿਆ ਵਾਪਸ ਲੈਣ ਅਤੇ ਇਸ ਨੂੰ ਜਨਤਕ ਕਰਨ ਦੇ ਕਾਰਨ ਪਹਿਲਾਂ ਹੀ ਅਸੀਂ ਆਪਣੇ ਸਭ ਤੋਂ ਵਧੀਆਂ ਗਾਇਕਾਂ ’ਚੋਂ ਇੱਕ ਸਿੱਧੂ ਮੂਸੇਵਾਲਾ ਨੂੰ ਗੁਆ ਦਿੱਤਾ ਹੈ। ਪਰ ਉਨ੍ਹਾਂ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਜੇਕਰ ਕੋਈ ਵੀ ਇਸ ਤਰ੍ਹਾਂ ਦਾ ਘਟਨਾ ਵਾਪਰਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਸੀਐੱਮ ਭਗਵੰਤ ਮਾਨ ਦੀ ਹੋਵੇਗੀ। 

- PTC NEWS

Top News view more...

Latest News view more...

PTC NETWORK
PTC NETWORK